ਪਾਣੀ ਦੇ ਟੈਂਕਰ 'ਤੇ ਲਿਖਿਆ ਸੀ ਬਾਦਸ਼ਾਹ ਦਾ ਗਾਣਾ, ਤਸਵੀਰਾਂ ਸਾਂਝੀਆਂ ਕਰ ਗਾਇਕ ਨੇ ਆਖੀ ਇਹ ਗੱਲ

Thursday, Jul 15, 2021 - 11:30 AM (IST)

ਪਾਣੀ ਦੇ ਟੈਂਕਰ 'ਤੇ ਲਿਖਿਆ ਸੀ ਬਾਦਸ਼ਾਹ ਦਾ ਗਾਣਾ, ਤਸਵੀਰਾਂ ਸਾਂਝੀਆਂ ਕਰ ਗਾਇਕ ਨੇ ਆਖੀ ਇਹ ਗੱਲ

ਮੁੰਬਈ: ਮਸ਼ਹੂਰ ਗਾਇਕ ਬਾਦਸ਼ਾਹ ਆਪਣੇ ਗੀਤਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹਿੰਦੇ ਹਨ। ਉਸਦਾ ਗਾਣਾ 'ਪਾਨੀ ਪਾਨੀ' ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਨੂੰ ਪਾਗਲ ਬਣਾ ਰਿਹਾ ਹੈ। ਹੁਣ ਅਜਿਹਾ ਹੀ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿਸ ਤੋਂ ਸਮਝਿਆ ਜਾ ਸਕਦਾ ਹੈ ਕਿ ਪ੍ਰਸ਼ੰਸਕ ਇਸ ਗਾਣੇ ਨੂੰ ਲੈ ਕੇ ਕਿੰਨੇ ਉਤਸ਼ਾਹਤ ਹਨ।

PunjabKesari
ਬੁੱਧਵਾਰ ਨੂੰ ਬਾਦਸ਼ਾਹ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਜੋ ਸੋਸ਼ਲ ਮੀਡੀਆ' 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ 'ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਗਾਣੇ 'ਪਾਨੀ ਪਾਨੀ' ਦੀਆਂ ਤਸਵੀਰਾਂ ਟੈਂਕਰ 'ਤੇ ਵੇਖੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਗਾਣੇ ਦੀ ਲਾਈਨ 'ਸੰਈਂਆਂ ਨੇ ਦੇਖਾ ਐਸੇ ਮੈਂ ਪਾਨੀ-ਪਾਨੀ ਹੋ ਗਈ' ਟੈਂਕਰ 'ਤੇ ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ। ਬਾਦਸ਼ਾਹ ਨੇ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਅਤੇ ਕੈਪਸ਼ਨ ਲਿਖਿਆ,' ਅਸਲੀ ਫਲੈਕਸ'। 'ਫੈਨਜ਼ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਨਾਲ ਹੀ ਤਸਵੀਰਾਂ ਰੀਟਵੀਟ ਕਰ ਰਹੇ ਹਨ। ਇਹ ਰੋਮਾਂਟਿਕ ਗਾਣਾ ਬਾਦਸ਼ਾਹ ਅਤੇ ਆਸ਼ਾ ਗਿੱਲ ਨੇ ਗਾਇਆ ਹੈ। ਨਾਲ ਹੀ ਦੋਵਾਂ ਨੇ ਮਿਲ ਕੇ ਇਸ ਨੂੰ ਨਿਰਦੇਸ਼ਿਤ ਕੀਤਾ ਹੈ। ਗਾਣੇ ਦਾ ਇਹ ਵੀਡੀਓ ਪਿਯੂਸ਼ ਭਗਤ ਅਤੇ ਸ਼ਾਜੀਆ ਸੰਜੀ ਨੇ ਕੋਰਿਓਗ੍ਰਾਫੀ ਕੀਤਾ ਹੈ। 

 

ਇਸ ਗਾਣੇ ਦੀ ਸ਼ੂਟਿੰਗ ਰਾਜਸਥਾਨ ਦੇ ਜੈਸਲਮੇਰ ਦੇ ਸ਼ਾਨਦਾਰ ਇਲਾਕਿਆਂ ਵਿਚ ਕੀਤੀ ਗਈ ਹੈ। ਗਾਣੇ ਵਿਚ ਬਾਦਸ਼ਾਹ ਅਤੇ ਜੈਕਲੀਨ ਦੀ ਕੈਮਿਸਟਰੀ ਰੇਗਿਸਤਾਨ ਵਿਚ ਚਮਕਦੇ ਸੂਰਜ ਦੀ ਤਰ੍ਹਾਂ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੈਕਲੀਨ ਅਤੇ ਬਾਦਸ਼ਾਹ ਦੀ ਜੋੜੀ ਸੁਪਰਹਿੱਟ ਗਾਣੇ ‘ਗੇਂਦਾ ਫੂਲ’ ਵਿਚ ਨਜ਼ਰ ਆਈ ਸੀ। ਇਸ ਗਾਣੇ ਵਿਚ ਦੋਵਾਂ ਦੀ ਕੈਮਿਸਟਰੀ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਸੀ। ਜੇਕਰ ਅਸੀਂ ਉਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਜੈਕਲੀਨ ਫਰਨਾਂਡਿਸ ਇਸ ਸਾਲ ਕਈ ਫਿਲਮਾਂ 'ਚ ਬੈਕ-ਟੂ-ਬੈਕ ਨਜ਼ਰ ਆਉਣ ਵਾਲੀ ਹੈ।

 


author

Aarti dhillon

Content Editor

Related News