ਮੁਲਾਇਮ ਸਿੰਘ ਯਾਦਵ ਨੂੰ ਨਹੀਂ ਭੁੱਲ ਸਕੇਗਾ ਬੱਚਨ ਪਰਿਵਾਰ, ਇਸ ਤਰ੍ਹਾਂ ਮਸ਼ਹੂਰ ਸੀ ਦੋਵਾਂ ਦੀ ਦੋਸਤੀ

Monday, Oct 10, 2022 - 01:58 PM (IST)

ਬਾਲੀਵੁੱਡ ਡੈਸਕ- ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦਾ ਲੰਮੀ ਬਿਮਾਰੀ ਤੋਂ ਬਾਅਦ ਸੋਮਵਾਰ ਯਾਨੀ ਅੱਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 82 ਸਾਲਾਂ ਦੇ ਸਨ ਅਤੇ ਤਿੰਨ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ-ਨਾਲ ਦੇਸ਼ ਦੇ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ। 

ਇਹ ਵੀ ਪੜ੍ਹੋ : ਸਾਊਥ ਸੁਪਰਸਟਾਰ ਨਯਨਤਾਰਾ-ਵਿਗਨੇਸ਼ ਬਣੇ ਮਾਤਾ-ਪਿਤਾ, ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਕੀਤਾ ਸਵਾਗਤ

PunjabKesari
ਦੱਸ ਦੇਈਏ ਕਿ ਬੱਚਨ ਪਰਿਵਾਰ ਦਾ ਮੁਲਾਇਮ ਸਿੰਘ ਯਾਦਵ ਨਾਲ ਡੁੰਘਾ ਰਿਸ਼ਤਾ ਹੈ। ਜਯਾ ਬੱਚਨ ਸਮਾਜਵਾਦੀ ਪਾਰਟੀ ਰਾਜ ਸਭਾ ਮੈਂਬਰ ਹੈ। ਯਾਦਵ ਅਤੇ ਬੱਚਨ ਪਰਿਵਾਰ ਦੀ ਦੋਸਤੀ ਮਰਹੂਮ ਅਮਰ ਸਿੰਘ ਨੇ ਕਰਵਾਈ ਸੀ। ਇਹ ਉਹ ਸਮਾਂ ਸੀ ਜਦੋਂ ਅਮਿਤਾਭ ਬੱਚਨ ਨੇ ਕਾਂਗਰਸ ਨਾਲੋਂ ਪੂਰੀ ਤਰ੍ਹਾਂ ਨਾਲ ਨਾਤਾ ਤੋੜ ਲਿਆ ਸੀ ਅਤੇ ਆਪਣੀ ਡੁੱਬੀ ਹੋਈ ਕੰਪਨੀ ਏ.ਬੀ.ਸੀ.ਐੱਲ ਲਈ ਮੁਕਤੀਦਾਤਾ ਲੱਭ ਰਹੇ ਸਨ।

ਇਹ ਵੀ ਪੜ੍ਹੋ : ਖ਼ੂਬਸੂਰਤ ਫ਼ਿਲਮੀ ਸਫ਼ਰ ਜਿਊਣ ਵਾਲੀ ਰੇਖਾ ਨੇ ਨਿੱਜੀ ਜ਼ਿੰਦਗੀ 'ਚ ਹੰਢਾਈ ਇਕੱਲਤਾ, ਜਾਣੋ ਅਦਾਕਾਰਾ ਦਾ ਜੀਵਨ

ਇਸ ਦੇ ਨਾਲ ਮੁਲਾਇਮ ਸਿੰਘ ਯਾਦਵ ਅਤੇ ਅਮਿਤਾਭ ਬੱਚਨ ਦੋਵੇਂ ਇੱਕ-ਦੂਜੇ ਦੇ ਪਰਿਵਾਰਕ ਸਮਾਗਮਾਂ ’ਚ ਸ਼ਾਮਲ ਹੁੰਦੇ ਸਨ। ਜਦੋਂ ਮੁਲਾਇਮ ਸਿੰਘ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਅਮਿਤਾਭ ਬੱਚਨ ਨੂੰ ਵੀ ਯੂਪੀ ਦਾ ਬ੍ਰਾਂਡ ਅੰਬੈਸਡਰ ਬਣਾਇਆ।

PunjabKesari

ਜਯਾ ਬੱਚਨ 2004 ’ਚ ਸਮਾਜਵਾਦੀ ਪਾਰਟੀ ਤੋਂ ਚੁਣੇ ਜਾਣ ਤੋਂ ਬਾਅਦ ਰਾਜ ਸਭਾ ਪਹੁੰਚੀ। ਇਹ ਉਹ ਸਮਾਂ ਸੀ ਜਦੋਂ ਯਾਦਵ ਅਤੇ ਬੱਚਨ ਪਰਿਵਾਰ ਦੀ ਦੋਸਤੀ ਸਿਖਰਾਂ ’ਤੇ ਸੀ। ਹਾਲਾਂਕਿ ਇਸ ਵਾਰ ਜਯਾ ਨੂੰ ਕਈ ਮੁੱਦਿਆਂ ’ਤੇ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਜਦੋਂ ਮੁਲਾਇਮ ਸਿੰਘ ਨੇ ਯੂਪੀ ’ਚ ਇਕ ਮੀਟਿੰਗ ਦੌਰਾਨ ਬਲਾਤਕਾਰ ਬਾਰੇ ਕਿਹਾ ਕਿ ‘ਮੁੰਡੇ ਗਲਤੀ ਕਰਦੇ ਹਨ’ ਤਾਂ ਜਯਾ ਨੇ ਇਸ ਬਿਆਨ ’ਤੇ ਪੂਰੀ ਤਰ੍ਹਾਂ ਚੁੱਪੀ ਧਾਰੀ ਰੱਖੀ। ਇਸ ਦੇ ਲਈ ਉਸ ਨੂੰ ਕਈ ਗੱਲਾਂ ਸੁਣਨੀਆਂ ਪਈਆਂ। ਜਯਾ ਨੇ ਮੁਲਾਇਮ ਸਿੰਘ ਨੂੰ ਪਿਤਾ ਦੀ ਸ਼ਖਸੀਅਤ ਦੱਸਿਆ ਸੀ ਅਤੇ ਉਨ੍ਹਾਂ ਖਿਲਾਫ਼ ਇਕ ਵੀ ਸ਼ਬਦ ਨਹੀਂ ਬੋਲਿਆ।


Shivani Bassan

Content Editor

Related News