ਕਾਜੋਲ ਨੂੰ ਇੰਨਾ ਗੁੱਸਾ ਕਿਸ ’ਤੇ ਆਇਆ, ਅਦਾਕਾਰਾ ਨੇ ਕੀਤੀ ਪੋਸਟ ਸਾਂਝੀ

Monday, Aug 01, 2022 - 04:14 PM (IST)

ਕਾਜੋਲ ਨੂੰ ਇੰਨਾ ਗੁੱਸਾ ਕਿਸ ’ਤੇ ਆਇਆ, ਅਦਾਕਾਰਾ ਨੇ ਕੀਤੀ ਪੋਸਟ ਸਾਂਝੀ

ਮੁੰਬਈ: ਅਦਾਕਾਰਾ ਕਾਜੋਲ ਨੇ ਆਪਣੀ ਅਦਾਕਾਰੀ ਦੇ ਦਮ ’ਤੇ ਬਾਲੀਵੁੱਡ ’ਚ ਖ਼ਾਸ ਪਛਾਣ ਬਣਾਈ ਹੈ।ਹਾਲਾਂਕਿ ਹੁਣ ਅਦਾਕਾਰਾ ਫ਼ਿਲਮਾਂ ’ਚ ਘੱਟ ਹੀ ਨਜ਼ਰ ਆਉਂਦੀ ਹੈ।ਹਾਲ ਹੀ ’ਚ ਕਾਜੋਲ ਨੇ ਇੰਡਸਟਰੀ ’ਚ ਆਪਣੇ 30 ਸਾਲ ਪੂਰੇ ਕੀਤੇ ਹਨ। ਅਦਾਕਾਰਾ ਨੇ ਇਸ ਖ਼ਾਸ ਮੌਕੇ ’ਤੇ ਆਪਣੀਆਂ ਕੁਝ ਤਸਵੀਰਾਂ ਦਾ ਕੋਲਾਜ ਵੀ ਸਾਂਝਾ ਕੀਤਾ ਸੀ। ਹੁਣ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਇਕ ਨੋਟ ਲਿਖ ਕੇ ਗੁੱਸਾ ਜ਼ਾਹਰ ਕੀਤਾ ਹੈ।

PunjabKesari

ਇਹ ਵੀ ਪੜ੍ਹੋ: ਪੁੱਤਰ ਬੌਬੀ ਅਤੇ ਪੋਤੇ ਆਰਿਆਮਨ ਨਾਲ ਧਰਮਿੰਦਰ ਦੀ ਤਸਵੀਰ, ਚਿੱਟੇ ਕੁੜਤੇ ’ਚ ਖੂਬ ਜੱਚ ਰਹੇ ਅਦਾਕਾਰ

ਕਾਜੋਲ ਨੇ ਇੰਸਟਾ ਸਟੋਰੀ ’ਚ ਲਿਖਿਆ ਕਿ ‘ਜੇਕਰ ਤੁਸੀਂ ਇੱਥੇ ਮੇਰੇ ਮਨੋਰੰਜਨ ਕਰਨ ਲਈ ਨਹੀਂ ਹੋ ਤਾਂ ਕਿਰਪਾ ਕਰਕੇ ਵਾਪਸ ਜਾਓ ਅਤੇ ਜਦੋਂ ਤੁਹਾਡੇ ਕੋਲ ਨਵੀਂ ਸਮੱਗਰੀ ਹੋਵੇ ਤਾਂ ਵਾਪਸ ਆਓ।’ ਇਹ ਸਾਰੀਆਂ ਗੱਲਾਂ ਕਾਜੋਲ ਨੇ ਬੋਲਡ ’ਚ ਲਿਖਿਆ ਹਨ।

PunjabKesari
ਆਖਿਰ ਕਾਜੋਲ ਨੂੰ ਕਿਸ ’ਤੇ ਇੰਨਾ ਗੁੱਸਾ ਆਇਆ ਹੈ, ਇਸ ਦੀ ਸਮਝ ਨਹੀਂ ਲੱਗ ਰਹੀ, ਲਗਦਾ ਹੈ ਕਿ ਕੋਈ ਅਦਾਕਾਰਾ ਦੀ ਫ਼ਿਲਮ ਦੀ ਕਹਾਣੀ ਸੁਣਾਉਣ ਲਈ ਆਇਆ ਅਤੇ ਦੋਵਾਂ ’ਚ ਬਹਿਸ ਹੋ ਗਈ। ਇਸ ਦੇ ਬਾਅਦ ਕਾਜੋਲ ਨੇ ਗੁੱਸੇ ’ਚ ਉਸ ਵਿਅਕਤੀ ਨੂੰ ਗੱਲਾਂ ਸੁਣਾਈਆਂ। ਕਾਜੋਲ ਦੀ ਇਹ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਰਾਖੀ ਸਾਵੰਤ ਨੇ ਆਦਿਲ ਤੋਂ ਬੁਰਜ ਖ਼ਲੀਫ਼ਾ ਦੀ ਕੀਤੀ ਮੰਗ, ਪ੍ਰੇਮੀ ਨੇ ਦਿੱਤਾ ਕੀਮਤੀ ਹੀਰੇ ਦਾ ਹਾਰ

ਤੁਹਾਨੂੰ ਦੱਸ ਦੇਈਏ ਕਿ ਕਾਜੋਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 31 ਜੁਲਾਈ 1992 ਨੂੰ ਫ਼ਿਲਮ ‘ਬੇਖੁਦੀ’ ਨਾਲ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਦਾਕਾਰਾ ਨੇ ਇੰਡਸਟਰੀ ’ਚ 30 ਸਾਲ ਪੂਰੇ ਕਰ ਲਏ ਹਨ। ਇਨ੍ਹਾਂ 30 ਸਾਲਾਂ ’ਚ ਅਦਾਕਾਰਾ ਨੇ ਕਈ ਯਾਦਗਾਰ ਕਿਰਦਾਰ ਨਿਭਾਏ ਹਨ। ਹੁਣ ਕਾਜੋਲ ਜਲਦ ਹੀ ਡਿਜ਼ਨੀ+ਹੌਟਸਟਾਰ ਦੀ ਇਕ ਵੈੱਬ ਸੀਰੀਜ਼ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਫ਼ਿਲਮ ‘ਸਲਾਮ ਵੇਂਕੀ’ ’ਚ ਵੀ ਦਿਖਾਈ ਦੇਵੇਗੀ।

 


 


author

Anuradha

Content Editor

Related News