ਫ਼ਿਲਮ ''ਸਰਦਾਰ 2'' ਦੀ ਸ਼ੂਟਿੰਗ ਦੌਰਾਨ ਹੋਇਆ ਹਾਦਸਾ, 20 ਫੁੱਟ ਤੋਂ ਹੇਠਾਂ ਡਿੱਗ ਕੇ ਸਟੰਟਮੈਨ ਦੀ ਹੋਈ ਮੌਤ

Thursday, Jul 18, 2024 - 09:55 AM (IST)

ਫ਼ਿਲਮ ''ਸਰਦਾਰ 2'' ਦੀ ਸ਼ੂਟਿੰਗ ਦੌਰਾਨ ਹੋਇਆ ਹਾਦਸਾ, 20 ਫੁੱਟ ਤੋਂ ਹੇਠਾਂ ਡਿੱਗ ਕੇ ਸਟੰਟਮੈਨ ਦੀ ਹੋਈ ਮੌਤ

ਮੁੰਬਈ- ਫ਼ਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਫ਼ਿਲਮ 'ਸਰਦਾਰ 2' ਦੇ ਸੈੱਟ 'ਤੇ ਵੱਡਾ ਹਾਦਸਾ ਹੋ ਗਿਆ ਹੈ। 54 ਸਾਲਾ ਸੀਨੀਅਰ ਸਟੰਟਮੈਨ ਐਲੂਮਲਾਈ ਦੀ ਮੌਤ ਹੋ ਗਈ ਹੈ। ਸਟੰਟ ਦੌਰਾਨ ਉਹ ਡਿੱਗ ਗਿਆ ਅਤੇ ਉਸ ਦੀ ਜਾਨ ਚਲੀ ਗਈ।ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ 16 ਜੁਲਾਈ ਨੂੰ ਜਦੋਂ ਸ਼ੂਟਿੰਗ ਖਤਮ ਹੋਈ ਤਾਂ ਰੈਪਅੱਪ ਦੌਰਾਨ 20 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਉਸ ਨੂੰ ਸੱਟ ਲੱਗ ਗਈ। ਉਸ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਅਤੇ ਰਾਤ ਨੂੰ ਉਸ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਰੁਬੀਨਾ ਬਾਜਵਾ ਦੇ ਘਰ ਜਲਦ ਹੀ ਗੂੰਜਣਗੀਆਂ ਕਿਲਕਾਰੀਆਂ, ਪੋਸਟ ਰਾਹੀਂ ਖੁਸ਼ੀ ਕੀਤੀ ਸਾਂਝੀ

ਫ਼ਿਲਮ ਦੀ ਸ਼ੂਟਿੰਗ ਚੇਨਈ ਦੇ ਸਾਲੀਗ੍ਰਾਮ ਦੇ ਐਲਵੀ ਪ੍ਰਸਾਦ ਸਟੂਡੀਓ 'ਚ ਹੋ ਰਹੀ ਸੀ। ਜਾਣਕਾਰੀ ਮੁਤਾਬਕ ਵਿਰੁਗਮਬੱਕਮ ਪੁਲਸ ਅਧਿਕਾਰੀਆਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਹੁਤ ਉਚਾਈ ਤੋਂ ਡਿੱਗਣ ਕਾਰਨ ਐਲੂਮਲਾਈ ਨੂੰ ਛਾਤੀ ਦੇ ਆਲੇ-ਦੁਆਲੇ ਗੰਭੀਰ ਸੱਟਾਂ ਲੱਗੀਆਂ ਸਨ। ਉਸ ਦੇ ਫੇਫੜਿਆਂ 'ਤੇ ਸੱਟ ਲੱਗ ਗਈ ਸੀ। ਐਲੂਮਲਾਈ ਦੀ ਮੌਤ ਕਾਰਨ ਸਰਦਾਰ 2 ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।ਉਨ੍ਹਾਂ ਦੀ ਮੌਤ 'ਤੇ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਦੁੱਖ ਪ੍ਰਗਟ ਕੀਤਾ ਹੈ।


author

Priyanka

Content Editor

Related News