2800 ਕਰੋੜ ਦੇ ਕਾਰੋਬਾਰੀ ਮਾਲਕ ਨੇ ਪਤਨੀ ਨੂੰ ਤਲਾਕ ਦੇ ਬਾਲੀਵੁੱਡ ਦੀ ਹੌਟ ਬਾਲਾ ਨਾਲ ਕਰਵਾਇਆ ਸੀ ਵਿਆਹ

Saturday, Aug 03, 2024 - 11:11 AM (IST)

2800 ਕਰੋੜ ਦੇ ਕਾਰੋਬਾਰੀ ਮਾਲਕ ਨੇ ਪਤਨੀ ਨੂੰ ਤਲਾਕ ਦੇ ਬਾਲੀਵੁੱਡ ਦੀ ਹੌਟ ਬਾਲਾ ਨਾਲ ਕਰਵਾਇਆ ਸੀ ਵਿਆਹ

ਜਲੰਧਰ (ਬਿਊਰੋ) : ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਨੇ ਬਾਲੀਵੁੱਡ ਦੇ ਖ਼ੂਬਸੂਰਤ ਮਰਦਾਂ ਨੂੰ ਛੱਡ ਕੇ ਕਾਰੋਬਾਰੀਆਂ ਨਾਲ ਵਿਆਹ ਕਰਵਾਇਆ ਹੈ। ਕਿਸੇ ਅਭਿਨੇਤਰੀ ਦਾ ਪਤੀ ਅਰਬਪਤੀ ਹੈ ਅਤੇ ਕਿਸੇ ਅਭਿਨੇਤਰੀ ਦਾ ਪਤੀ ਕਰੋੜਪਤੀ ਹੈ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਅਭਿਨੇਤਰੀ ਦੇ ਪਤੀ ਬਾਰੇ ਦੱਸਾਂਗੇ, ਜਿਸ ਦੀ ਦੌਲਤ ਬਾਲੀਵੁੱਡ ਦੇ ਕਈ ਵੱਡੇ ਸੁਪਰਸਟਾਰਾਂ ਤੋਂ ਵੱਧ ਹੈ। ਜਿਹੜੇ ਵਿਅਕਤੀ ਦੀ ਪਤਨੀ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਸ ਨੇ 90 ਦੇ ਦਹਾਕੇ 'ਚ ਬਾਲੀਵੁੱਡ 'ਤੇ ਰਾਜ ਕੀਤਾ ਸੀ। ਜਦਕਿ ਅੱਜ ਵੀ ਉਹ ਫਿਲਮੀ ਦੁਨੀਆ 'ਚ ਸਰਗਰਮ ਹੈ। ਅਦਾਕਾਰਾ ਨੇ ਤਲਾਕਸ਼ੁਦਾ ਵਿਅਕਤੀ ਨਾਲ ਵਿਆਹ ਕਰਵਾਇਆ ਸੀ ਪਰ ਉਸ ਦਾ ਪਤੀ ਬਹੁਤ ਅਮੀਰ ਹੈ। ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੀ। ਸ਼ਿਲਪਾ ਵਾਂਗ ਰਾਜ ਵੀ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਰਾਜ ਅਤੇ ਸ਼ਿਲਪਾ ਦੇ ਵਿਆਹ ਨੂੰ 15 ਸਾਲ ਹੋ ਚੁੱਕੇ ਹਨ। ਦੋਵੇਂ ਹੁਣ ਦੋ ਬੱਚਿਆਂ ਦੇ ਮਾਤਾ-ਪਿਤਾ ਹਨ ਅਤੇ ਇਕੱਠੇ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਦੱਸ ਦੇਈਏ ਕਿ ਸ਼ਿਲਪਾ ਤੋਂ ਪਹਿਲਾਂ ਰਾਜ ਨੇ ਕਿਸੇ ਹੋਰ ਨਾਲ ਵਿਆਹ ਕੀਤਾ ਸੀ।

PunjabKesari

3 ਸਾਲ ਹੀ ਟਿਕਿਆ ਸੀ ਕਵਿਤਾ ਕੁੰਦਰਾ ਤੇ ਰਾਜ ਦਾ ਵਿਆਹ 
ਰਾਜ ਕੁੰਦਰਾ ਨੇ ਸ਼ਿਲਪਾ 'ਤੇ ਦਿਲ ਹਾਰਨ ਤੋਂ ਪਹਿਲਾਂ ਕਵਿਤਾ ਨਾਂ ਦੀ ਔਰਤ ਨਾਲ ਵਿਆਹ ਕਰਵਾਇਆ ਸੀ। ਕਵਿਤਾ ਅਤੇ ਰਾਜ ਦਾ ਵਿਆਹ ਸਾਲ 2003 'ਚ ਹੋਇਆ ਸੀ। ਹਾਲਾਂਕਿ 2006 'ਚ ਤਲਾਕ ਲੈ ਕੇ ਦੋਵੇਂ ਵੱਖ ਹੋ ਗਏ ਸਨ। 3 ਸਾਲ ਦੇ ਅੰਦਰ ਹੀ ਦੋਹਾਂ ਦਾ ਤਲਾਕ ਹੋ ਗਿਆ।

PunjabKesari

ਸਾਲ 2009 'ਚ ਸ਼ਿਲਪਾ ਨਾਲ ਕਰਵਾਇਆ ਦੂਜਾ ਵਿਆਹ
ਕਵਿਤਾ ਤੋਂ ਬਾਅਦ ਰਾਜ ਕੁੰਦਰਾ ਦੀ ਜ਼ਿੰਦਗੀ 'ਚ ਸ਼ਿਲਪਾ ਸ਼ੈੱਟੀ ਨੇ ਐਂਟਰੀ ਕੀਤੀ। ਵਿਆਹ ਤੋਂ ਪਹਿਲਾਂ ਦੋਹਾਂ ਨੇ ਇਕ-ਦੂਜੇ ਨਾਲ ਕਾਫੀ ਸਮਾਂ ਬਿਤਾਇਆ ਸੀ। ਡੇਟ ਕਰਨ ਤੋਂ ਬਾਅਦ ਦੋਹਾਂ ਨੇ ਸਾਲ 2009 'ਚ ਬਹੁਤ ਧੂਮ-ਧਾਮ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ, ਜੋੜੇ ਨੇ 2011 'ਚ ਬੇਟੇ ਵਿਆਨ ਦਾ ਸਵਾਗਤ ਕੀਤਾ। ਉਥੇ ਹੀ 2019 'ਚ ਦੋਵੇਂ ਸਰੋਗੇਸੀ ਰਾਹੀਂ ਬੇਟੀ ਸਮੀਸ਼ਾ ਦੇ ਮਾਤਾ-ਪਿਤਾ ਬਣੇ ਸਨ।

PunjabKesari

2800 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਨੇ ਰਾਜ ਕੁੰਦਰਾ
ਰਾਜ ਕੁੰਦਰਾ ਵੀ ਦੌਲਤ ਦੇ ਮਾਮਲੇ 'ਚ ਕਾਫ਼ੀ ਅੱਗੇ ਹਨ। ਰਾਜ ਫੈਸ਼ਨ ਉਦਯੋਗ, ਰੀਅਲ ਅਸਟੇਟ, ਸਟੀਲ, ਫੂਡ ਚੇਨ, ਫਾਰੇਕਸ ਨਿਵੇਸ਼ ਅਤੇ ਨਿਰਮਾਣ ਆਦਿ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। 'ਦਿ ਫਾਇਨੈਂਸ਼ੀਅਲ ਐਕਸਪ੍ਰੈਸ' ਦੀ ਰਿਪੋਰਟ ਮੁਤਾਬਕ ਉਸ ਦੀ ਕੁੱਲ ਜਾਇਦਾਦ 2800 ਕਰੋੜ ਰੁਪਏ ਹੈ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News