Sidharth Malhotra ਨਾਲ ਕੋਜੀ ਵੀਡੀਓ ਵਾਇਰਲ ਹੋਣ ''ਤੇ ਮਾਡਲ ਨੇ ਕਿਆਰਾ ਤੋਂ ਮੰਗੀ ਮੁਆਫ਼ੀ

Sunday, Aug 11, 2024 - 03:21 PM (IST)

Sidharth Malhotra ਨਾਲ ਕੋਜੀ ਵੀਡੀਓ ਵਾਇਰਲ ਹੋਣ ''ਤੇ ਮਾਡਲ ਨੇ ਕਿਆਰਾ ਤੋਂ ਮੰਗੀ ਮੁਆਫ਼ੀ

ਮੁੰਬਈ- ਸਿਧਾਰਥ ਮਲਹੋਤਰਾ ਨੇ ਹਾਲ ਹੀ 'ਚ ਦਿੱਲੀ 'ਚ ਸ਼ਾਂਤਨੂ ਅਤੇ ਨਿਖਿਲ ਲਈ ਰੈਂਪ ਵਾਕ ਕੀਤਾ। ਇਸ ਦੌਰਾਨ, ਇਕ ਚੀਜ਼ ਜਿਸ ਨੇ ਸਾਰਿਆਂ ਦਾ ਧਿਆਨ ਖਿੱਚਿਆ, ਉਹ ਸੀ ਅਦਾਕਾਰ ਅਤੇ ਉਸ ਦੀ ਸਾਥੀ ਮਾਡਲ ਵਿਚਕਾਰ ਕੈਮਿਸਟਰੀ। ਇਸ ਵੀਡੀਓ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ। ਰੈਂਪ ਵਾਕ ਦੌਰਾਨ, ਮਾਡਲ ਸਿਧਾਰਥ ਨੂੰ ਆਪਣੇ ਵੱਲ ਖਿੱਚਦੀ ਹੈ ਅਤੇ ਉਸ ਨਾਲ ਜ਼ਬਰਦਸਤ ਪੋਜ਼ ਦਿੰਦੀ ਹੈ।

PunjabKesari

ਵੀਡੀਓ 'ਚ ਮਾਡਲ ਸਿਧਾਰਥ ਨੂੰ ਆਪਣੇ ਵੱਲ ਖਿਚਦੀ ਹੈ ਅਤੇ ਅਦਾਕਾਰ ਦੇ ਚਿਹਰੇ ਨੂੰ ਛੂੰਹਦੀ ਹੈ ਅਤੇ ਫਿਰ ਉਸ ਦੀ ਗਰਦਨ ਦੁਆਲੇ ਆਪਣੀਆਂ ਬਾਹਾਂ ਪਾਉਂਦੀ ਹੈ। ਇਸ ਵੀਡੀਓ 'ਤੇ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਕੁਝ ਲੋਕਾਂ ਨੇ ਸਿਧਾਰਥ ਨੂੰ ਕਿਆਰਾ ਦੀ ਯਾਦ ਦਿਵਾਈ ਤਾਂ ਕੁਝ ਨੇ ਕਿਹਾ ਕਿ ਉਹ ਬੇਚੈਨ ਲੱਗ ਰਿਹਾ ਸੀ। ਇਕ ਯੂਜ਼ਰ ਨੇ ਲਿਖਿਆ ਕਿ ਕਿਆਰਾ ਭਾਬੀ, ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗਾ। ਇਸ ਦੇ ਨਾਲ ਹੀ ਇੱਕ ਹੋਰ ਨੇ ਲਿਖਿਆ ਕਿ ਸਿਧਾਰਥ ਭਾਈ, ਜੇਕਰ ਘਰ ਜਾਣਾ ਹੈ ਤਾਂ ਥੋੜਾ ਧਿਆਨ ਰੱਖੋ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਮਾਡਲ ਨੇ ਮੰਗੀ ਮੁਆਫ਼ੀ

ਹੁਣ ਅਦਾਕਾਰ ਦੇ ਨਾਲ ਗਈ ਮਾਡਲ ਨੇ ਅਦਾਕਾਰ ਦੀ ਪਤਨੀ ਕਿਆਰਾ ਅਡਵਾਨੀ ਤੋਂ ਮੁਆਫ਼ੀ ਮੰਗ ਲਈ ਹੈ। ਮਾਡਲ ਐਲੀਸੀਆ ਕੌਰ ਨੇ ਰਨਵੇ ਤੋਂ ਵੀਡੀਓ ਸ਼ੇਅਰ ਕੀਤਾ ਅਤੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, ''ਸੌਰੀ ਕਿਆਰਾ।'' “ਇਹ ਸਾਡਾ ਕੰਮ ਹੈ,”।ਰੈਂਪ ਵਾਕ ਦੌਰਾਨ ਸਿਧਾਰਥ ਕਾਲੇ ਸੂਟ 'ਚ ਕਾਫੀ ਹੌਟ ਨਜ਼ਰ ਆਏ। ਇਸ ਦੇ ਨਾਲ ਹੀ ਉਨ੍ਹਾਂ ਨੇ ਗਾਇਕਾ ਸਬਾ ਆਜ਼ਾਦ ਨਾਲ ਡਾਂਸ ਵੀ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News