ਥਲਪਤੀ ਵਿਜੇ ਦੀ ਫਿਲਮ ਜਨ ਨਯਾਗਨ 9 ਜਨਵਰੀ 2026 ਨੂੰ ਹੋਵੇਗੀ ਰਿਲੀਜ਼
Tuesday, Mar 25, 2025 - 01:31 PM (IST)

ਮੁੰਬਈ (ਏਜੰਸੀ)- ਦੱਖਣੀ ਭਾਰਤੀ ਫ਼ਿਲਮਾਂ ਦੇ ਸੁਪਰਸਟਾਰ ਥਲਪਤੀ ਵਿਜੇ ਦੀ ਆਉਣ ਵਾਲੀ ਫ਼ਿਲਮ ਜਨ ਨਯਾਗਨ 9 ਜਨਵਰੀ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਐੱਚ. ਵਿਨੋਥ ਦੁਆਰਾ ਨਿਰਦੇਸ਼ਤ ਅਤੇ ਕੇਵੀਐਨ ਪ੍ਰੋਡਕਸ਼ਨ ਦੁਆਰਾ ਸਮਰਥਤ, ਫ਼ਿਲਮ ਜਨ ਨਯਾਗਨ ਮਕਰ ਸੰਕ੍ਰਾਂਤੀ ਅਤੇ ਪੋਂਗਲ (14 ਜਨਵਰੀ, 2026) ਤੋਂ ਠੀਕ ਪਹਿਲਾਂ ਰਿਲੀਜ਼ ਹੋਣ 'ਤੇ ਬਾਕਸ ਆਫਿਸ 'ਤੇ ਧਮਾਲ ਮਚਾਉਣ ਲਈ ਤਿਆਹ ਹੈ। ਫਿਲਮ ਦੇ ਫਰਸਟ ਲੁੱਕ ਪੋਸਟਰ ਨੇ ਇੰਟਰਨੈੱਟ 'ਤੇ ਧੂਮ ਮਚਾ ਦਿੱਤੀ, ਜਿਸ ਵਿੱਚ ਵਿਜੇ ਨੂੰ ਖੜ੍ਹੇ ਹੋ ਕੇ ਲਾਈਟਾਂ ਨਾਲ ਜਗਮਗਾਉਂਦੀ ਭੀੜ ਨਾਲ ਸੈਲਫੀ ਲੈਂਦੇ ਦਿਖਾਇਆ ਗਿਆ ਹੈ, ਜੋ ਉਸਦੇ ਪ੍ਰਸ਼ੰਸਕਾਂ ਨਾਲ ਉਸਦੇ ਡੂੰਘੇ ਰਿਸ਼ਤੇ ਦਾ ਪ੍ਰਤੀਕ ਹੈ।
ਕੇਵੀਐਨ ਪ੍ਰੋਡਕਸ਼ਨ ਅਤੇ ਫਾਰਸ ਫਿਲਮਜ਼ ਨੇ ਇੱਕ ਵਿਸ਼ਵਵਿਆਪੀ ਰਿਲੀਜ਼ ਰਣਨੀਤੀ ਤਿਆਰ ਕੀਤੀ ਹੈ ਜੋ ਇਹ ਯਕੀਨੀ ਬਣਾਏਗੀ ਕਿ ਥਲਪਤੀ ਵਿਜੇ ਦੀ ਆਖਰੀ ਸਿਨੇਮੈਟਿਕ ਫਿਲਮ ਦੁਨੀਆ ਦੇ ਹਰ ਕੋਨੇ ਤੱਕ ਪਹੁੰਚੇ। ਚੇਨਈ ਹੋਵੇ ਜਾਂ ਸ਼ਿਕਾਗੋ, ਮੁੰਬਈ ਹੋਵੇ ਜਾਂ ਮੈਲਬੌਰਨ, ਪ੍ਰਸ਼ੰਸਕ ਇਤਿਹਾਸ ਬਣਦੇ ਹੋਏ ਦੇਖਣ ਲਈ ਇਕੱਠੇ ਹੋਣਗੇ।