‘ਰਾਂਝਣਾ’ ਤੋਂ ਬਾਅਦ ਆਨੰਦ ਐੱਲ. ਰਾਏ ਤੇ ਧਨੁਸ਼ ਦੀ ਹੋਵੇਗੀ ਰੀ-ਯੂਨੀਅਨ

Friday, Jun 23, 2023 - 11:41 AM (IST)

‘ਰਾਂਝਣਾ’ ਤੋਂ ਬਾਅਦ ਆਨੰਦ ਐੱਲ. ਰਾਏ ਤੇ ਧਨੁਸ਼ ਦੀ ਹੋਵੇਗੀ ਰੀ-ਯੂਨੀਅਨ

ਮੁੰਬਈ (ਬਿਊਰੋ)– ਦੂਰਦਰਸ਼ੀ ਫ਼ਿਲਮ ਨਿਰਮਾਤਾ ਆਨੰਦ ਐੱਲ. ਰਾਏ ਹਮੇਸ਼ਾ ਤੋਂ ਆਪਣੇ ਸਮੇਂ ਤੋਂ ਅੱਗੇ ਦੀ ਕਹਾਣੀ ਦਰਸ਼ਾਉਣ ਲਈ ਜਾਣੇ ਜਾਂਦੇ ਹਨ, ਜੋ ਦਰਸ਼ਕਾਂ ਨੂੰ ਉਨ੍ਹਾਂ ਵਲੋਂ ਨਿਭਾਏ ਗਏ ਕਿਰਦਾਰਾਂ ਨਾਲ ਜੋੜੀ ਰੱਖਦੇ ਹਨ।

ਇਹ ਖ਼ਬਰ ਵੀ ਪੜ੍ਹੋ : John Cena ਮਗਰੋਂ ਇਹ WWE ਸੁਪਰਸਟਾਰ ਵੀ ਹੋਇਆ ਸਿੱਧੂ ਮੂਸੇਵਾਲਾ ਦਾ ਮੁਰੀਦ, Instagram 'ਤੇ ਕੀਤਾ Follow

ਅਜਿਹੀ ਹੀ ਇਕ ਫ਼ਿਲਮ ਹੈ ਆਈਕਾਨਿਕ ਮਾਸਟਰਪੀਸ ‘ਰਾਂਝਣਾ’, ਜੋ ਆਪਣੀ ਸ਼ਾਨਦਾਰ 10 ਸਾਲ ਦੀ ਵਰ੍ਹੇਗੰਢ ਮਨਾ ਰਹੀ ਹੈ। ਜਿਵੇਂ ਕਿ ਪ੍ਰਸ਼ੰਸਕ ਫ਼ਿਲਮ ਦੇ 10 ਸਾਲਾਂ ਦਾ ਜਸ਼ਨ ਮਨਾ ਰਹੇ ਹਨ, ਰਾਏ ਦੇ ਆਉਣ ਵਾਲੇ ਪ੍ਰਾਜੈਕਟ ‘ਤੇਰੇ ਇਸ਼ਕ ਮੇਂ’ ਦੇ ਐਲਾਨ ਨਾਲ ਉਨ੍ਹਾਂ ਦਾ ਉਤਸ਼ਾਹ ਦੁੱਗਣਾ ਹੋ ਗਿਆ ਹੈ, ਜਿਸ ’ਚ ਬਹੁਮੁਖੀ ਅਦਾਕਾਰ ਧਨੁਸ਼ ਹਨ।

ਇੰਡਸਟਰੀ ਇਕ ਵਾਰ ਫਿਰ ਸਕ੍ਰੀਨ ’ਤੇ ਇਨ੍ਹਾਂ ਦੋ ਪਾਵਰਹਾਊਸਾਂ ਵਲੋਂ ਇਕ ਮਜ਼ੇਦਾਰ ਤੇ ਇਤਿਹਾਸਕ ਕਹਾਣੀ ਦੇਖਣ ਦੀ ਉਮੀਦ ਕਰ ਰਹੀ ਹੈ। ਇਸ ਸ਼ਾਨਦਾਰ ਐਲਾਨ ਬਾਰੇ ਆਨੰਦ ਐੱਲ. ਰਾਏ ਨੇ ਕਿਹਾ ਕਿ ਸਾਡੇ ਆਉਣ ਵਾਲੇ ਪ੍ਰਾਜੈਕਟ ‘ਤੇਰੇ ਇਸ਼ਕ ਮੇਂ’ ਦਾ ਐਲਾਨ ਕਰਨ ਲਈ ਇਸ ਤੋਂ ਵੱਡਾ ਕੋਈ ਦਿਨ ਨਹੀਂ ਹੋ ਸਕਦਾ। ਮੇਰੇ ਦਿਲ ’ਚ ‘ਰਾਂਝਣਾ’ ਦੀ ਖ਼ਾਸ ਜਗ੍ਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News