ਤੇਜ਼ਸਵੀ ਪ੍ਰਕਾਸ਼ ਨੇ ਸਾਂਝੀਆਂ ਕੀਤੀਆਂ ਸੈਕਸੀ ਤਸਵੀਰਾਂ, ਪ੍ਰੇਮੀ ਕਰਨ ਕੁੰਦਰਾ ਨੇ ਕੁਮੈਂਟ ਕਰ ਆਖੀ ਇਹ ਗੱਲ

02/24/2022 4:21:18 PM

ਮੁੰਬਈ- ਤੇਜ਼ਸਵੀ ਪ੍ਰਕਾਸ਼ 'ਬਿਗ ਬੌਸ' ਦੀ ਜੇਤੂ ਬਣਨ ਤੋਂ ਬਾਅਦ ਲਗਾਤਾਰ ਚਰਚਾ 'ਚ ਬਣੀ ਹੋਈ ਹੈ। ਅਦਾਕਾਰਾ ਇਨ੍ਹੀਂ ਦਿਨੀਂ ਸ਼ੋਅ 'ਨਾਗਿਨ 6' 'ਚ ਨਜ਼ਰ ਆ ਰਹੀ ਹੈ। ਤੇਜ਼ਸਵੀ ਦੀ ਆਏ ਦਿਨ ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਅਦਾਕਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਖੂਬ ਦੇਖੀਆਂ ਜਾ ਰਹੀਆਂ ਹਨ। 

PunjabKesari
ਤਸਵੀਰਾਂ 'ਚ ਤੇਜ਼ਸਵੀ ਪਿੰਕ ਕਰਾਪ ਟਾਪ ਅਤੇ ਟਰਾਊਜ਼ਰ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। 

PunjabKesari
ਇਸ ਲੁੱਕ 'ਚ ਅਦਾਕਾਰਾ ਗਾਰਜ਼ੀਅਸ ਲੱਗ ਰਹੀ ਹੈ। ਅਦਾਕਾਰਾ ਘਰ ਦੀ ਛੱਤ 'ਤੇ ਦਿਖਾਈ ਦੇ ਰਹੀ ਹੈ। ਸੂਰਜ ਦੀਆਂ ਕਿਰਨਾਂ ਅਦਾਕਾਰਾ ਦੇ ਉਪਰ ਪੈ ਰਹੀਆਂ ਹਨ। 

PunjabKesari
ਤੇਜ਼ਸਵੀ ਦਿਲਕਸ਼ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਫਿਦਾ ਹੋ ਗਏ ਹਨ। 

PunjabKesari
ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰ ਰਹੇ ਹਨ। ਤੇਜ਼ਸਵੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰੇਮੀ ਕਰਨ ਕੁੰਦਰਾ ਨੇ ਵੀ ਕੁਮੈਂਟ ਕੀਤਾ ਹੈ।

PunjabKesari
ਕਰਨ ਨੇ ਲਿਖਿਆ ਹੈ ਕਿ 'ਮੈਂ ਤੁਹਾਡੇ ਤੋਂ ਜ਼ਿਆਦਾ ਬਿਹਤਰ ਤਰੀਕੇ ਨਾਲ ਕਲਿੱਕ ਕਰਦਾ ਹਾਂ'।

PunjabKesari
ਦੱਸ ਦੇਈਏ ਕਿ ਕਰਨ ਅਤੇ ਤੇਜ਼ਸਵੀ ਦੀ ਮੁਲਾਕਾਤ 'ਬਿਗ ਬੌਸ 15' 'ਚ ਹੋਈ। ਇਸ ਦੌਰਾਨ ਦੋਵੇਂ ਇਕ-ਦੂਜੇ ਦੇ ਕਰੀਬ ਆਏ ਅਤੇ ਪਿਆਰ ਹੋ ਗਿਆ। ਪਰਿਵਾਰ ਵਾਲਿਆਂ ਨੂੰ ਵੀ ਦੋਵਾਂ ਦੇ ਰਿਸ਼ਤੇ ਤੋਂ ਕੋਈ ਸਮੱਸਿਆ ਨਹੀਂ ਹੈ। ਦੋਵੇਂ ਦੇ ਵਿਆਹ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। 

PunjabKesari


Aarti dhillon

Content Editor

Related News