ਲਤਾ ਮੰਗੇਸ਼ਕਰ ਦੀ ਜੈਅੰਤੀ ’ਤੇ ਫਿਲਮ ‘120 ਬਹਾਦੁਰ’ ਦਾ ਟੀਜ਼ਰ 2 ਲਾਂਚ
Monday, Sep 29, 2025 - 09:41 AM (IST)

ਮੁੰਬਈ- ਜ਼ਬਰਦਸਤ ਮੋਸ਼ਨ ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਮੇਕਰਸ ਨੇ ਹੁਣ ‘120 ਬਹਾਦੁਰ’ ਦਾ ਟੀਜ਼ਰ 2 ਜਾਰੀ ਕੀਤਾ ਹੈ। ਇਹ ਬੇਹੱਦ ਜ਼ਬਰਦਸਤ ਅਤੇ ਥ੍ਰਿਲ ਨਾਲ ਭਰਪੂਰ ਹੈ। ਲਤਾ ਮੰਗੇਸ਼ਕਰ ਦੀ ਜੈਅੰਤੀ ’ਤੇ ਖਾਸ ਟੀਜ਼ਰ “ਐ ਮੇਰੇ ਵਤਨ ਕੇ ਲੋਗੋ” ਦੇ ਅਮਰ ਗੀਤ ਦੀ ਗੂੰਜ ਨਾਲ ਲਾਂਚ ਕੀਤਾ ਗਿਆ। ਇਹ ਦੇਸ਼ ਭਗਤੀ ਗੀਤ 1962 ਦੀ ਲੜਾਈ ਵਿਚ ਸ਼ਹੀਦ ਬਹਾਦਰ ਫੌਜੀਆਂ ਅਤੇ ਬਲਿਦਾਨੀ ਯੋਧਿਆਂ ਲਈ ਲਿਖਿਆ ਗਿਆ ਸੀ। ਇਸ ਨੂੰ ਲਤਾ ਨੇ ਲਾਈਵ ਗਾ ਕੇ ਉਨ੍ਹਾਂ ਦੀ ਕੁਰਬਾਨੀ ਨੂੰ ਭਾਵਪੂਰਣ ਸ਼ਰਧਾਂਜਲੀ ਦਿੱਤੀ ਸੀ।
ਇਹ ਗੀਤ ਮਸ਼ਹੂਰ ਕਵੀ ਵੀ. ਪ੍ਰਦੀਪ ਨੇ ਲਿਖਿਆ ਅਤੇ ਸੀ. ਰਾਮਚੰਦਰ ਨੇ ਕੰਪੋਜ਼ ਕੀਤਾ ਸੀ। ‘120 ਬਹਾਦੁਰ’ ਦਾ ਸੁਨੇਹਾ ਕਵੀ ਪ੍ਰਦੀਪ ਦੀ ਦਿਲੋਂ ਲਿਖੀਆਂ ਲਾਈਨਾਂ ਨਾਲ ਚੰਗੀ ਤਰ੍ਹਾਂ ਕੁਨੈਕਟ ਹੁੰਦਾ ਹੈ। ਇਹ ਚਾਰਲੀ ਕੰਪਨੀ ਦੇ ਫੌਜੀਆਂ ਦੀ ਨਿਡਰਤਾ, ਹਿੰਮਤ ਅਤੇ ਭਾਈਚਾਰੇ ਨੂੰ ਖੂਬਸੂਰਤੀ ਨਾਲ ਪੇਸ਼ ਕਰਦਾ ਹੈ। ਹਰ ਫਰੇਮ ਲੂਅ ਕੰਡੇ ਖੜ੍ਹੇ ਕਰਨ ਵਾਲਾ ਹੈ, ਜੋ ਰੇਜਾਂਗ ਲਾਅ ਦੇ ਸ਼ਹੀਦਾਂ ਅਤੇ ਉਨ੍ਹਾਂ ਦੀ ਜ਼ਬਰਦਸਤ ਬਹਾਦਰੀ ਨੂੰ ਭਾਵਪੂਰਣ ਸਲਾਮੀ ਹੈ।
ਅਜਿਹੇ ਵਿਚ ਦਹਾਕਿਆਂ ਬਾਅਦ ਵੀ ਇਹ ਗਾਣਾ ਕੁਰਬਾਨੀ ਅਤੇ ਬਹਾਦਰੀ ਦੇ ਇਕ ਹਮੇਸ਼ਾ ਗੂੰਜਣ ਵਾਲੇ ਗੀਤ ਵਜੋਂ ਪੀੜ੍ਹੀ-ਦਰ-ਪੀੜ੍ਹੀ ਰਹਿਣ ਵਾਲਾ ਹੈ, ਜੋ ਉਹੀ ਸਾਰ ਹੈ ਜਿਸ ਨੂੰ ‘120 ਬਹਾਦੁਰ’ ਪਰਦੇ ’ਤੇ ਲੈ ਕੇ ਆ ਰਹੀ ਹੈ। ਫਿਲਮ 21 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।