ਬਿਜਲੀ ਬਿੱਲ ਦਾ ਵੇਖ ਤਾਪਸੀ ਪਨੂੰ ਲੱਗਾ ਝਟਕਾ, ਸੋਸ਼ਲ ਮੀਡੀਆ ''ਤੇ ਕੱਢੀ ਭੜਾਸ

6/29/2020 10:51:07 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਆਪਣੇ ਵਿਚਾਰ ਖੁੱਲ੍ਹ ਕੇ ਜ਼ਾਹਰ ਕਰਨ ਲਈ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਮੁੱਦਿਆਂ 'ਤੇ ਵੀ ਆਪਣੇ ਵਿਚਾਰ ਪ੍ਰਗਟ ਕਰਦੀ ਰਹਿੰਦੀ ਹੈ ਪਰ ਇਸ ਵਾਰ ਉਸ ਨੇ ਆਪਣੇ ਬਿਜਲੀ ਬਿੱਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਤਾਪਸੀ ਪਨੂੰ ਨੇ ਟਵੀਟ ਨਾਲ ਬਿਜਲੀ ਦਾ ਬਿੱਲ ਵੀ ਸਾਂਝਾ ਕੀਤਾ ਹੈ। ਦਰਅਸਲ, ਬਿਜਲੀ ਬਿੱਲ ਦਾ ਸਦਮਾ ਆਮ ਲੋਕਾਂ ਨੂੰ ਹਮੇਸ਼ਾਂ ਮਹਿਸੂਸ ਹੁੰਦਾ ਹੀ ਰਹਿੰਦਾ ਹੈ ਪਰ ਤਾਪਸੀ ਨਾਲ ਅਜਿਹਾ ਕੁਝ ਵਾਪਰੇਗਾ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ। ਤਾਪਸੀ ਨੇ ਟਵਿੱਟਰ 'ਤੇ ਲਿਖਿਆ, “ਤਾਲਾਬੰਦੀ ਨੂੰ ਤਿੰਨ ਮਹੀਨੇ ਹੋਏ ਹਨ ਅਤੇ ਮੈਂ ਸੋਚ ਰਹੀ ਹਾਂ ਕਿ ਮੈਂ ਪਿਛਲੇ ਮਹੀਨੇ ਅਪਾਰਟਮੈਂਟ 'ਚ ਕਿਹੜਾ ਉਪਕਰਣ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ ਜਾਂ ਲਿਆਇਆ ਹੈ, ਜਿਸ ਨਾਲ ਮੇਰਾ ਬਿਜਲੀ ਦਾ ਬਿੱਲ ਇੰਨਾ ਵਧ ਗਿਆ ਹੈ।'' ਇਸ ਦੇ ਨਾਲ, ਤਾਪਸੀ ਨੇ ਅਡਾਨੀ ਇਲੈਕਟ੍ਰੀਸਿਟੀ ਮੁੰਬਈ ਨੂੰ ਟੈਗ ਕੀਤਾ ਅਤੇ ਪੁੱਛਿਆ ਕਿ ਤੁਸੀਂ ਕਿੰਨਾ ਚਾਰਜ ਲੈਂਦੇ ਹੋ।

ਦੱਸ ਦਈਏ ਕਿ ਇਸ ਤੋਂ ਇਲਾਵਾ, ਉਸ ਨੇ ਇੱਕ ਹੋਰ ਟਵੀਟ ਕੀਤਾ, ਜਿਸ 'ਚ ਉਸ ਨੇ ਲਿਖਿਆ, “ਇਹ ਉਸ ਅਪਾਰਟਮੈਂਟ ਲਈ ਹੈ, ਜਿੱਥੇ ਕੋਈ ਨਹੀਂ ਰਹਿੰਦਾ ਅਤੇ ਸਿਰਫ ਹਫ਼ਤੇ 'ਚ ਇੱਕ ਵਾਰ ਸਫ਼ਾਈ ਦੇ ਉਦੇਸ਼ ਨਾਲ ਜਾਈਦਾ ਹੈ। ਹੁਣ ਮੈਨੂੰ ਚਿੰਤਾ ਹੈ ਕਿ ਕੋਈ ਸਾਡੀ ਜਾਣਕਾਰੀ ਤੋਂ ਬਗੈਰ ਸਾਡੇ ਅਪਾਰਟਮੈਂਟ ਦਾ ਇਸਤੇਮਾਲ ਤਾਂ ਨਹੀਂ ਕਰ ਰਿਹਾ ਅਤੇ ਤੁਸੀਂ ਇਸ ਦਾ ਖ਼ੁਲਾਸਾ ਕਰਨ 'ਚ ਸਾਡੀ ਸਹਾਇਤਾ ਕਰ ਰਹੇ ਹੋ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita