''ਕਿਸਮਤ 2'' ''ਚ ਤਾਨੀਆ ਦੀ ਲੁੱਕ ਨੇ ਲੋਕਾਂ ਨੂੰ ਪਾਇਆ ਸੋਚੀ

Wednesday, Sep 22, 2021 - 12:15 PM (IST)

''ਕਿਸਮਤ 2'' ''ਚ ਤਾਨੀਆ ਦੀ ਲੁੱਕ ਨੇ ਲੋਕਾਂ ਨੂੰ ਪਾਇਆ ਸੋਚੀ

ਚੰਡੀਗੜ੍ਹ (ਵੈੱਬ ਡੈਸਕ) : 23 ਸਤੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ ਫ਼ਿਲਮ 'ਕਿਸਮਤ 2' ਵਿਚ ਐਮੀ ਵਿਰਕ ਤੇ ਸਰਗੁਣ ਮਹਿਤਾ ਨਾਲ ਤਾਨੀਆ ਵੀ ਨਜ਼ਰ ਆਵੇਗੀ। ਜਦੋਂ ਤੋਂ ਇਸ ਬਾਰੇ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਦਰਸ਼ਕ ਇਹ ਜਾਣਨ ਲਈ ਉਤਸੁਕ ਹਨ ਕਿ ਫ਼ਿਲਮ 'ਚ ਤਾਨੀਆ ਦਾ ਕੀ ਲੁੱਕ ਅਤੇ ਕਿਰਦਾਰ ਹੋਵੇਗਾ ਪਰ ਦਰਸ਼ਕਾਂ ਨੂੰ ਫ਼ਿਲਮ ਦਾ ਟਰੇਲਰ ਵੇਖਣ ਤੋਂ ਬਾਅਦ ਨਿਰਾਸ਼ਾ ਮਿਲੀ ਹੈ। ਉਨ੍ਹਾਂ ਨੂੰ ਫ਼ਿਲਮ ਦੇ ਟਰੇਲਰ 'ਚ ਅਦਾਕਾਰਾ ਦੀ ਇਕ ਝਲਕ ਮਿਲਣ ਦੀ ਉਮੀਦ ਸੀ ਪਰ ਤਾਨੀਆ ਫ਼ਿਲਮ ਦੇ ਟਰੇਲਰ 'ਚ ਕਿਤੇ ਨਜ਼ਰ ਨਹੀਂ ਆਈ।

ਇਸ ਤੋਂ ਇਲਾਵਾ ਤਾਨੀਆ ਫ਼ਿਲਮ ਦੇ ਰਿਲੀਜ਼ ਹੋਏ ਕਿਸੇ ਗੀਤ 'ਚ ਵੀ ਨਜ਼ਰ ਨਹੀਂ ਆਈ। ਇਨ੍ਹਾਂ ਸਾਰੀਆਂ ਚੀਜ਼ਾਂ ਨੇ ਤਾਨੀਆ ਦੀ ਦਿੱਖ ਤੇ ਫ਼ਿਲਮ 'ਚ ਉਸ ਦੀ ਭੂਮਿਕਾ ਬਾਰੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਅਖੀਰ 'ਚ ਅਦਾਕਾਰਾ ਨੇ ਦਰਸ਼ਕਾਂ ਨੂੰ 23 ਸਤੰਬਰ 2021 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਚ ਉਨ੍ਹਾਂ ਦੀ ਲੁੱਕ ਤੇ ਰੋਲ ਬਾਰੇ ਸੋਚਾਂ 'ਚ ਪਾ ਦਿੱਤਾ ਹੈ।

PunjabKesari

ਤਾਨੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਅਪਲੋਡ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਲੁੱਕ ਦਾ ਖੁਲਾਸਾ ਹੁੰਦਾ ਹੈ। ਹਾਲਾਂਕਿ ਤਸਵੀਰ 'ਚ ਤਾਨੀਆ ਦਾ ਚਿਹਰਾ ਦੇਖਣ ਨੂੰ ਨਹੀਂ ਮਿਲ ਰਿਹਾ ਹੈ ਕਿਉਂਕਿ ਇਹ ਸ਼ਾਟ ਪਿੱਛੇ ਤੋਂ ਲਿਆ ਗਿਆ ਹੈ। ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ 'ਚ ਤਾਨੀਆ ਦੇ ਵਾਲ ਛੋਟੇ ਹਨ। ਤਸਵੀਰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਉਨ੍ਹਾਂ ਦੇ ਕਿਰਦਾਰ ਤੇ ਦਿੱਖ ਨੂੰ ਗੁਪਤ ਰੱਖਿਆ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਫ਼ਿਲਮ ਦੇ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਨੇ ਆਪਣੇ ਇਕ ਇੰਸਟਾਗ੍ਰਾਮ ਸਵਾਲ-ਜਵਾਬ ਸੈਸ਼ਨ 'ਚ ਹੋਰ ਵਾਧੂ ਜਾਣਕਾਰੀ ਦਿੱਤੀ। ਉਨ੍ਹਾਂ ਖੁਲਾਸਾ ਕੀਤਾ ਕਿ ਇਸ ਫ਼ਿਲਮ 'ਚ ਤਾਨੀਆ ਜਾਨੀ ਤੇ ਸਰਗੁਣ ਦੀ ਧੀ ਬਣੀ ਹੈ। ਤਾਨੀਆ ਨੇ ਪੋਸਟ ਦੀ ਕੈਪਸ਼ਨ 'ਚ ਲਿਖਿਆ ਕਿ ਉਨ੍ਹਾਂ ਨੇ ਫ਼ਿਲਮ ਦੇ ਟਰੇਲਰ ਨਾਲੋਂ ਵੱਧ ਅਨੰਦ ਆਪਣੇ ਲੁਕਵੇਂ ਕਿਰਦਾਰ ਤੇ ਮੀਮਜ਼ ਦਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 'ਕਿਸਮਤ-2' ਦੀ ਰਿਲੀਜ਼ਿੰਗ ਮਗਰੋਂ ਹੀ ਉਨ੍ਹਾਂ ਦੀ ਲੁੱਕ ਦਾ ਖੁਲਾਸਾ ਹੋਵੇਗਾ।

 
 
 
 
 
 
 
 
 
 
 
 
 
 
 
 

A post shared by TANIA (@taniazworld)

ਦੱਸਣਯੋਗ ਹੈ ਕਿ 23 ਸਤੰਬਰ 2021 ਨੂੰ ਰਿਲੀਜ਼ ਹੋਣ ਵਾਲੀ 'ਕਿਸਮਤ-2' ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਫ਼ਿਲਮ ਦੇ ਪਹਿਲਾ ਅੱਧ ਐਮੀ ਵਿਰਕ, ਸਰਗੁਣ ਮਹਿਤਾ ਤੇ ਤਾਨੀਆ ਦੇ ਆਲੇ-ਦੁਆਲੇ ਘੁੰਮਦਾ ਹੈ। ਟਰੇਲਰ ਤੇ ਹੁਣ ਤਕ ਰਿਲੀਜ਼ ਹੋਏ ਗੀਤਾਂ ਨੇ ਉਨ੍ਹਾਂ ਦੇ ਪਿਆਰੇ ਭਾਵਨਾਤਮਕ ਰੋਲ ਨੂੰ ਪੇਸ਼ ਕੀਤਾ ਹੈ।


author

sunita

Content Editor

Related News