'ਤਾਂਡਵ' ਅਤੇ 'ਤ੍ਰਿਭੰਗਾ' ਨੂੰ ਵੱਡਾ ਝਟਕਾ, ਇੰਟਰਨੈੱਟ 'ਤੇ HD ਪ੍ਰਿੰਟ 'ਚ ਲੀਕ

01/17/2021 1:46:54 PM

ਮੁੰਬਈ (ਬਿਊਰੋ) : ਵੱਡੇ ਬਜਟ ਫ਼ਿਲਮਾਂ ਇਨ੍ਹੀਂ ਦਿਨੀਂ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਹੋ ਰਹੀਆਂ ਹਨ, ਜਿਸ 'ਚ ਵੱਡੇ ਸਟਾਰਕਾਸਟ ਵੀ ਸ਼ਾਮਲ ਹਨ। ਅਜਿਹੀ ਸਥਿਤੀ 'ਚ OTT ਪਲੇਟਫਾਰਮਸ 'ਤੇ ਰਿਲੀਜ਼ ਹੋ ਰਹੀਆਂ ਵੈਬ ਸੀਰੀਜ਼ ਅਤੇ ਫ਼ਿਲਮਾਂ ਦਾ ਖੂਬ ਬੋਲਬਾਲਾ ਹੈ। ਹਾਲ ਹੀ 'ਚ ਸੈਫ ਅਲੀ ਖ਼ਾਨ ਦੀ 'ਤਾਂਡਵ' ਨੂੰ ਐਮਜ਼ੋਨ ਪ੍ਰਾਈਮ ਵੀਡੀਓ ਅਤੇ ਕਾਜੋਲ ਦੀ 'ਤ੍ਰਿਭੰਗਾ' ਨੂੰ ਨੈਟਫਲਿਕਸ 'ਤੇ (Tribhanga on Netflix) ਰਿਲੀਜ਼ ਕੀਤਾ ਗਿਆ ਹੈ ਪਰ ਜਿਵੇਂ ਹੀ ਇਹ ਦੋਵੇਂ ਫ਼ਿਲਮਾ ਆਨਲਾਈਨ ਰਿਲੀਜ਼ ਹੋਈਆਂ, ਉਸ ਤੋਂ ਕੁਝ ਸਮੇਂ ਬਾਅਦ ਹੀ ਇਹ ਲੀਕ ਹੋ ਗਈਆਂ। ਹਿੰਦੀ ਸਿਨੇਮਾ ਦੀਆਂ ਵੱਡੀਆਂ ਫ਼ਿਲਮਾਂ ਤੇਜ਼ੀ ਨਾਲ ਲੀਕ ਹੋਣਾ ਇੱਕ ਵੱਡਾ ਖ਼ਤਰਾ ਹੈ ਅਤੇ ਇਹ ਦੋਵੇਂ ਮੋਸਟ ਅਵੈਟਿਡ ਸੀਰੀਜ਼ ਵੀ ਇਸ ਦੀ ਪਕੜ 'ਚ ਆ ਗਈਆਂ।


ਇਕੋ ਦਿਨ 'ਚ ਫ਼ਿਲਮ-ਸੀਰੀਜ਼ ਲੀਕ ਹੋਣਾ ਨਿਰਮਾਤਾਵਾਂ ਨਾਲ ਓਟੀਟੀ ਪਲੇਟਫਾਰਮ ਲਈ ਵੱਡਾ ਘਾਟਾ ਸਾਬਤ ਹੁੰਦਾ ਹੈ। 'ਤਾਂਡਵ' ਨੂੰ ਤਾਮਿਲਰੋਕਰਸ, ਟੈਲੀਗਰਾਮ ਅਤੇ ਟੋਰੇਂਟ ਦੀਆਂ ਬਹੁਤ ਸਾਰੀਆਂ ਸਾਈਟਾਂ 'ਤੇ ਲੀਕ ਕੀਤਾ ਗਿਆ ਹੈ, ਜਿਸ ਕਾਰਨ ਲੋਕ ਇਸ ਸੀਰੀਜ਼ ਨੂੰ ਮੁਫ਼ਤ 'ਚ ਡਾਉਨਲੋਡ ਕਰ ਰਹੇ ਹਨ। ਇਸ ਦੇ ਨਾਲ ਹੀ ਕਾਜੋਲ ਅਤੇ ਮਿਥਿਲਾ ਪਾਰਕਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਤ੍ਰਿਭੰਗਾ' ਵੀ ਇਨ੍ਹਾਂ ਸਾਈਟਾਂ 'ਤੇ ਲੀਕ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵੱਡੀਆਂ ਫ਼ਿਲਮਾਂ ਰਿਲੀਜ਼ ਹੋਣ ਦੇ ਕੁਝ ਹੀ ਘੰਟਿਆਂ 'ਚ ਇਨ੍ਹਾਂ ਸਾਈਟਾਂ 'ਤੇ ਲੀਕ ਹੋ ਚੁੱਕੀਆਂ ਹਨ। ਦਰਸ਼ਕ ਪਹਿਲਾਂ ਹੀ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਸੀ। ਅਜਿਹੀ ਸਥਿਤੀ 'ਚ ਕਾਜੋਲ ਦੀ ਇਸ ਫ਼ਿਲਮ ਦੇ ਲੀਕ ਹੋਣ ਕਾਰਨ ਨਿਰਮਾਤਾ ਨਿਸ਼ਚਤ ਰੂਪ 'ਚ ਝਟਕਾ ਦਵੇਗਾ। ਦੱਸ ਦੇਈਏ ਕਿ ਕਾਜੋਲ ਨੇ ਇਸ ਵੈੱਬ ਦੇ ਜ਼ਰੀਏ ਡਿਜੀਟਲ ਡੈਬਿਊ ਕੀਤਾ ਹੈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News