ਤਮੰਨਾ ਭਾਟੀਆ ਦੇ ਘਰ ''ਕੋਰੋਨਾ'' ਦੀ ਦਸਤਕ, ਪਰਿਵਾਰ ਦੇ 2 ਮੈਂਬਰਾਂ ਦੀ ਰਿਪੋਰਟ ਆਈ ਪਾਜ਼ੇਟਿਵ

Thursday, Aug 27, 2020 - 08:53 AM (IST)

ਤਮੰਨਾ ਭਾਟੀਆ ਦੇ ਘਰ ''ਕੋਰੋਨਾ'' ਦੀ ਦਸਤਕ, ਪਰਿਵਾਰ ਦੇ 2 ਮੈਂਬਰਾਂ ਦੀ ਰਿਪੋਰਟ ਆਈ ਪਾਜ਼ੇਟਿਵ

ਮੁੰਬਈ (ਬਿਊਰੋ) : ਹਿੰਦੀ ਅਤੇ ਦੱਖਣ ਭਾਰਤੀ ਫ਼ਿਲਮਾਂ ਦੀ ਅਦਾਕਾਰਾ ਤਮੰਨਾ ਭਾਟੀਆ ਦੇ ਮਾਂ-ਬਾਪ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਏ ਹਨ। ਉਹਨਾਂ ਦੇ ਮਾਤਾ-ਪਿਤਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਜਾਣਕਾਰੀ ਖ਼ੁਦ ਤਮੰਨਾ ਭਾਟੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ।

ਸੋਸ਼ਲ ਮੀਡੀਆ ਸਾਈਟ 'ਤੇ ਉਨ੍ਹਾਂ ਨੇ ਲਿਖਿਆ, 'ਮੇਰੇ ਮਾਤਾ-ਪਿਤਾ 'ਚ ਹਫ਼ਤਾ ਪਹਿਲਾਂ ਕੋਰੋਨਾ ਦੇ ਲੱਛਣ ਨਜ਼ਰ ਆ ਰਹੇ ਸਨ। ਚੌਕਸੀ ਵਰਤਦਿਆਂ ਅਸੀਂ ਛੇਤੀ ਟੈਸਟ ਕਰਵਾਏ। ਮੰਦੇਭਾਗੀਂ ਮੇਰੇ ਮਾਂ-ਬਾਪ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਸਬੰਧਤ ਵਿਭਾਗ ਨੂੰ ਦੱਸ ਦਿੱਤਾ ਗਿਆ ਹੈ। ਅਸੀਂ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ। ਮੇਰੇ ਸਮੇਤ ਪਰਿਵਾਰ ਦੇ ਬਾਕੀ ਮੈਂਬਰ ਤੇ ਸਟਾਫ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਭਗਵਾਨ ਦੀ ਕਿਰਪਾ ਨਾਲ ਮਾਤਾ-ਪਿਤਾ ਅਜੇ ਠੀਕ ਹਨ। ਤੁਹਾਡਾ ਸਾਰਿਆਂ ਦਾ ਦਾ ਪਿਆਰ ਤੇ ਅਸ਼ੀਰਵਾਦ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਸਿਹਤਮੰਦ ਹੋਣ 'ਚ ਮਦਦ ਕਰੇਗਾ।'

 
 
 
 
 
 
 
 
 
 
 
 
 
 
 
 

A post shared by Tamannaah Bhatia (@tamannaahspeaks) on Aug 26, 2020 at 2:05am PDT

ਦੱਸਣਯੋਗ ਹੈ ਕਿ ਕਈ ਕਲਾਕਾਰ ਤਮੰਨਾ ਦੇ ਮਾਤਾ-ਪਿਤਾ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰ ਰਹੇ ਹਨ। ਅਦਾਕਾਰਾ ਕਾਜਲ ਅਗਰਵਾਲ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਅੰਕਲ-ਆਂਟੀ ਦੇ ਛੇਤੀ ਠੀਕ ਹੋਣ ਦੁਆਰ ਕਰਦੀ ਹਾਂ। ਟੈਮੀ ਤੁਸੀਂ ਵੀ ਆਪਣਾ ਧਿਆਨ ਰੱਖਦਾ। ਤਮੰਨਾ 'ਬਾਹੂਬਲੀ', 'ਇੰਟਰਟੇਨਮੈਂਟ' ਤੇ 'ਹਿਮੰਤਵਾਲਾ' ਵਰਗੀਆਂ ਫ਼ਿਲਮਾਂ 'ਚ ਅਦਾਕਾਰੀ ਕਰ ਚੁੱਕੀ ਹੈ।


author

sunita

Content Editor

Related News