ਸਾਊਥ ਦੀਆਂ ਇਹ ਉੱਚੀਆਂ-ਲੰਮੀਆਂ ਅਭਿਨੇਤਰੀਆਂ ਹਨ ਸਭ ਦੀ ਪਹਿਲੀ ਪਸੰਦ

Tuesday, Dec 22, 2015 - 02:53 PM (IST)

ਸਾਊਥ ਦੀਆਂ ਇਹ ਉੱਚੀਆਂ-ਲੰਮੀਆਂ ਅਭਿਨੇਤਰੀਆਂ ਹਨ ਸਭ ਦੀ ਪਹਿਲੀ ਪਸੰਦ

ਨਵੀਂ ਦਿੱਲੀ : ਅਭਿਨੇਤਰੀਆਂ ਲਈ ਖੂਬਸੂਰਤੀ ਦੇ ਨਾਲ-ਨਾਲ ਚੰਗਾ-ਖਾਸਾ ਕੱਦ-ਕਾਠ ਹੋਣਾ ਵੀ ਜ਼ਰੂਰੀ ਹੈ। ਲੰਬਾਈ ਉਨ੍ਹਾਂ ਦੀ ਸੁੰਦਰਤਾ ''ਚ ਚਾਰ ਚੰਨ ਲਗਾਉਂਦੀ ਹੈ।  ਉਂਝ ਤਾਂ ਫਿਲਮ ਇੰਡਸਟਰੀ ''ਚ ਰੀਮਾ ਸੇਨ ਵਰਗੀਆਂ ਖੂਬਸੂਰਤ ਅਭਿਨੇਤਰੀਆਂ ਵੀ ਹਨ ਪਰ ਆਪਣੇ ਛੋਟੇ ਕੱਦ ਕਾਰਨ ਇਹ ਪਿੱਛੇ ਰਹਿ ਗਈਆਂ।
ਗੱਲ ਕਰਾਂਗੇ ਦੱਖਣ ਭਾਰਤ ਦੀਆਂ ਕੁਝ ਸਭ ਤੋਂ ਲੰਬੀਆਂ ਅਭਿਨੇਤਰੀਆਂ ਦੀ, ਜਿਨ੍ਹਾਂ ਦੇ ਕੱਦ ਕਾਰਨ ਉਹ ਨਿਰਦੇਸ਼ਕ ਅਤੇ ਅਦਾਕਾਰਾਂ ਦੀ ਪਹਿਲੀ ਪਸੰਦ ਹਨ। ਇਸ ਸੂਚੀ ''ਚ ਅਨੁਸ਼ਕਾ ਸ਼ੈੱਟੀ 5.10 ਫੁੱਟ, ਸ਼ਰੁਤੀ ਹਾਸਨ 5.8 ਫੁੱਟ, ਕਾਜਲ 5.4 ਫੁੱਟ,  ਸਮਾਂਥਾ 5.6 ਫੁੱਟ, ਰਾਸ਼ੀ ਖੰਨਾ 5.6 ਫੁੱਟ,  ਤਮੰਨਾ ਭਾਟੀਆ 5.5 ਫੁੱਟ, ਨਯਨਤਾਰਾ 5.4 ਫੁੱਟ ਅਤੇ ਰਕੁਲਪ੍ਰੀਤ 5.8 ਫੁੱਟ ਆਦਿ ਦਾ ਨਾਂ ਸ਼ਾਮਲ ਹੈ।


Related News