''ਸ਼ੁੱਧੀ'' ਨੂੰ ਲੈ ਕੇ ਅਜੇ ਕਈ ਯੋਜਨਾ ਨਹੀਂ : ਵਰੁਣ

Saturday, Mar 19, 2016 - 06:21 PM (IST)

 ''ਸ਼ੁੱਧੀ'' ਨੂੰ ਲੈ ਕੇ ਅਜੇ ਕਈ ਯੋਜਨਾ ਨਹੀਂ : ਵਰੁਣ

ਦੁਬਈ—ਬਾਲੀਵੁੱਡ ਅਦਾਕਾਰ ਵਰੁਣ ਧਵਨ ਦਾ ਕਹਿਣਾ ਹੈ ਕਿ ਫਿਲਮ ''ਸ਼ੁੱਧੀ'' ਨੂੰ ਲੈ ਕੇ ਅਜੇ ਤੱਕ ਕੁਝ ਨਿਸ਼ਚਿਤ ਨਹੀਂ ਹੋਇਆ ਹੈ। ਬਾਲੀਵੁੱਡ ਦੇ ਮਸ਼ਹੂਰ ਫਿਲਮ ਕਰਨ ਜੌਹਰ ਆਪਣੀ ਮਹੱਤਵਪੂਰਨ ਫਿਲਮ ''ਸ਼ੁੱਧੀ'' ਅਦਾਕਾਰ ਵਰੁਣ ਧਵਨ ਅਤੇ ਅਦਕਾਰਾ ਆਲੀਆ ਭੱਟ ਨੂੰ ਲੈ ਕੇ ਬਣਾਉਣ ਵਾਲੇ ਹਨ। ਕਰਨ ਪਹਿਲਾਂ ਇਹ ਫਿਲਮ ਰਿਤਿਕ ਰੌਸ਼ਨ ਅਤੇ ਅਦਾਕਾਰਾ ਕਰੀਨਾ ਕਪੂਰ ਨੂੰ ਲੈ ਕੇ ਬਣਾਉਣ ਵਾਲੇ ਸਨ ਪਰ ਗੱਲ ਨਹੀਂ ਬਣ ਪਾਈ। ਟਾਈਮਜ਼ ਆਫ ਇੰਡੀਆ ਫਿਲਮ ਐਵਾਰਡ (ਟੋਈਫਾ) 2016 ''ਚ ਰੈੱਡ ਕਾਰਪੈਟ ''ਤੇ ਵਰੁਣ ਨੇ ਕਿਹਾ ਕਿ ਫਿਲਮ ''ਸ਼ੁੱਧੀ'' ਨੂੰ ਲੈ ਕੇ ਫਿਲਹਾਲ ਕੋਈ ਯੋਜਨਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਸ ਦਾ ਐਲਾਨ ਕਰਨ ਹੀ ਕਰਨਗੇ। ਅਜੇ ''ਜੁੜਵਾ-2'' ਫਿਲਮ ਦੇ ਬਾਰੇ ''ਚ ਗੱਲ ਕਰਨੀ ਜ਼ਬਦਬਾਜ਼ੀ ਹੋਵੇਗੀ। ਇਸ ਤੋਂ ਪਹਿਲਾਂ ''ਢਿਸ਼ੂਮ'' ਫਿਲਮ ਰਿਲੀਜ਼ ਹੋਵੇਗੀ।


Related News