ਤਾਹਿਰ ਰਾਜ ਭਸੀਨ ਨੇ ਫਾਤਿਮਾ ਸਨਾ ਸ਼ੇਖ ਨਾਲ ਸ਼ੂਟਿੰਗ ਕੀਤੀ ਪੂਰੀ, ਤਸਵੀਰ ਕੀਤੀ ਸਾਂਝੀ
Sunday, Nov 27, 2022 - 11:49 AM (IST)

ਮੁੰਬਈ (ਬਿਊਰੋ)– ਅਦਾਕਾਰ ਤਾਹਿਰ ਰਾਜ ਭਸੀਨ, ਜਿਨ੍ਹਾਂ ਨੇ ਇਕ ਤੋਂ ਬਾਅਦ ਇਕ 3 ਫ਼ਿਲਮਾਂ ‘ਰੰਜਿਸ਼ ਹੀ ਸਹੀਂ’, ‘ਯੇ ਕਾਲੀ ਕਾਲੀ ਆਂਖੇਂ’ ਤੇ ‘ਲੂਪ ਲਪੇਟਾ’ ਨਾਲ 2022 ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਫਿਲਹਾਲ ਉਹ ਆਪਣੇ ਨਵੇਂ ਪ੍ਰਾਜੈਕਟ ਦੀ ਸ਼ੂਟਿੰਗ ਲਈ ਮਹਾਰਾਸ਼ਟਰ ਦੇ ਪੰਚਗਨੀ ’ਚ ਹਨ।
ਤਾਹਿਰ ਭਸੀਨ ਦੇ ਇਸ ਨਵੇਂ ਪ੍ਰਾਜੈਕਟ ਨੂੰ ਗੁਪਤ ਰੱਖਿਆ ਗਿਆ ਹੈ। ਫ਼ਿਲਮ ’ਚ ਤਾਹਿਰ ਤੇ ਫਾਤਿਮਾ ਇਕ-ਦੂਜੇ ਦੇ ਆਪੋਜ਼ਿਟ ਹਨ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਸੋਨਮ ਬਾਜਵਾ 'ਤੇ ਆਇਆ ਜੀ ਖ਼ਾਨ ਦਾ ਦਿਲ, ਸ਼ਰੇਆਮ ਕੀਤਾ ਪਿਆਰ ਦਾ ਇਜ਼ਹਾਰ (ਵੀਡੀਓ)
ਫ਼ਿਲਮ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਤਾਹਿਰ ਨੇ ਖ਼ੂਬਸੂਰਤ ਅਦਾਕਾਰਾ ਫਾਤਿਮਾ ਸਨਾ ਸ਼ੇਖ ਨਾਲ ਇਕ ਬੀ. ਟੀ. ਐੱਸ. ਤਸਵੀਰ ਵੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।
ਤਸਵੀਰ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਇਸ ਪਿਆਰੀ ਨਾਲ ਹੈਂਗਿੰਗ ਸੁਪਰ ਐਨਰਜੀ।’ ਉਥੇ ਹੀ ਤਾਹਿਰ ਜਲਦ ਹੀ ਆਪਣੇ ਪ੍ਰਸਿੱਧ ਸ਼ੋਅ ‘ਯੇ ਕਾਲੀ ਕਾਲੀ ਆਂਖੇਂ’ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰਨਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।