‘ਨਵੇਂ ਸਫ਼ਰ ਦੀ ਸ਼ੁਰੂਆਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ’

Tuesday, Jan 04, 2022 - 11:53 AM (IST)

‘ਨਵੇਂ ਸਫ਼ਰ ਦੀ ਸ਼ੁਰੂਆਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ’

ਮੁੰਬਈ (ਬਿਊਰੋ)– ‘ਮਰਦਾਨੀ’ ’ਚ ਐਂਟੀ-ਹੀਰੋ ਦੇ ਕਿਰਦਾਰ ਨਾਲ ਬਾਲੀਵੁੱਡ ’ਚ ਕਦਮ ਰੱਖਣ ਵਾਲੇ ਤਾਹਿਰ ਰਾਜ ਭਸੀਨ ਆਉਣ ਵਾਲੀਆਂ ਤਿੰਨ ਬੈਕ-ਟੂ-ਬੈਕ ਫ਼ਿਲਮਾਂ ’ਚ ਰੋਮਾਂਟਿਕ ਹੀਰੋ ਦੀ ਭੂਮਿਕਾ ਨਿਭਾਅ ਰਹੇ ਹਨ।

ਉਹ ਕਹਿੰਦੇ ਹਨ, ‘‘ਮੈਂ ਇਕ ਨਵੇਂ ਸਫਰ ਦੀ ਸ਼ੁਰੁਆਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ!’ ਦਮਦਾਰ ਅਭਿਨੈ ਨਾਲ ਦਰਸ਼ਕਾਂ ਦੀ ਤਾਰੀਫ਼ ਪਾਉਣ ਵਾਲੇ ਤਾਹਿਰ ਨੇ ‘ਮਰਦਾਨੀ’ ’ਚ ਨੈਗੇਟਿਵ ਰੋਲ ਨਾਲ ਬਾਲੀਵੁੱਡ ’ਚ ਧਮਾਕੇਦਾਰ ਸ਼ੁਰੁਆਤ ਕੀਤੀ ਸੀ। ਇਸ ਤੋਂ ਬਾਅਦ ‘ਫੋਰਸ 2’ ’ਚ ਫਿਰ ਵਿਲੇਨ ਦੇ ਕਿਰਦਾਰ ਨੂੰ ਜ਼ਬਰਦਸਤ ਢੰਗ ਨਾਲ ਪਰਦੇ ’ਤੇ ਉਤਾਰਿਆ।’’

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਨਕੁਲ-ਜਾਨਕੀ ਦਾ 11 ਮਹੀਨਿਆਂ ਦਾ ਪੁੱਤਰ ਕੋਰੋਨਾ ਪਾਜ਼ੇਟਿਵ

ਹੁਣ ਉਨ੍ਹਾਂ ਨੂੰ ਰੋਮਾਂਸ ਜਾਨਰ ਨੂੰ ਐਕਸਪਲੋਰ ਕਰਨਾ ਬੇਹੱਦ ਪਸੰਦ ਆ ਰਿਹਾ ਹੈ ਤੇ ਤਿੰਨ ਬੈਕ-ਟੂ-ਬੈਕ ਪ੍ਰਾਜੈਕਟਸ ’ਚ ਹੀਰੋ ਦਾ ਮੁੱਖ ਕਿਰਦਾਰ ਨਿਭਾਅ ਰਹੇ ਹਨ। ਇਸ ’ਚ ਅਮਲਾ ਪਾਲ ਤੇ ਅੰਿਮ੍ਰਤਾ ਪੁਰੀ ਨਾਲ ‘ਰੰਜਿਸ਼ ਹੀ ਸਹੀ’, ਤਾਪਸੀ ਪਨੂੰ ਨਾਲ ‘ਲੂਪ ਲਪੇਟਾ’ ਤੇ ਸ਼ਵੇਤਾ ਤ੍ਰਿਪਾਠੀ ਨਾਲ ‘ਯੇਹ ਕਾਲੀ ਕਾਲੀ ਅਾਖੇਂ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।

ਤਾਹਿਰ ਕਹਿੰਦੇ ਹਨ, ‘‘2022 ’ਚ ਰੋਮਾਂਟਿਕ ਫ਼ਿਲਮਾਂ ਦੀ ਰਿਲੀਜ਼ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ। ਇਸ ਸਾਲ ਦੀ ਸ਼ੁਰੁਆਤ ’ਚ ਫੀਚਰ ਫ਼ਿਲਮ ‘ਲੂਪ ਲਪੇਟਾ’ ਤੋਂ ਇਲਾਵਾ ਦੋ ਓ. ਟੀ. ਟੀ. ਸੀਰੀਜ਼ ‘ਯੇਹ ਕਾਲੀ ਕਾਲੀ ਅਾਖੇਂ’ ਤੇ ‘ਰੰਜਿਸ਼ ਹੀ ਸਹੀ’ ਰਿਲੀਜ਼ ਹੋਣਗੀਆਂ। ਖ਼ੁਸ਼ਕਿਸਮਤੀ ਨਾਲ ਤਿੰਨਾਂ ’ਚ ਰੋਮਾਂਟਿਕ ਲੀਡ ’ਚ ਹਾਂ। ਇਸ ਸਾਲ ਮੇਰੇ ਲਈ ਰੋਮਾਂਸ ਦੀ ਹੈਟ੍ਰਿਕ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News