ਅਹਾਨ ਤੇ ਤਾਰਾ ਦੀ ਫ਼ਿਲਮ ‘ਤੜਪ’ ਦਾ ਪਹਿਲਾ ਗੀਤ ‘ਤੁਮਸੇ ਭੀ ਜ਼ਿਆਦਾ’ ਕੱਲ ਨੂੰ ਹੋਵੇਗਾ ਰਿਲੀਜ਼

11/01/2021 2:47:30 PM

ਮੁੰਬਈ (ਬਿਊਰੋ)– ਤਾਰਾ ਸੁਤਾਰੀਆ ਤੇ ਅਹਾਨ ਸ਼ੈੱਟੀ ਸਟਾਰਰ ਫ਼ਿਲਮ ‘ਤੜਪ’ ਦੀ ਚਾਰੇ ਪਾਸੇ ਚਰਚਾ ਹੈ। ਜਦੋਂ ਤੋਂ ਨਿਰਮਾਤਾਵਾਂ ਨੇ ਫ਼ਿਲਮ ਦੇ ਟਰੇਲਰ ਨੂੰ ਲਾਂਚ ਕੀਤਾ ਹੈ, ਉਦੋਂ ਤੋਂ ਹੀ ਇਸ ਫ਼ਿਲਮ ਦੀ ਚਰਚਾ ਹੈ। ਸਾਜਿਦ ਨਾਡਿਆਡਵਾਲਾ ਨੇ ‘ਤੜਪ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਵਾਅਦਾ ਕੀਤਾ ਹੈ, ਜੋ ਸੁਨੀਲ ਸ਼ੈੱਟੀ ਦੇ ਪੁੱਤਰ ਦੀ ਬਾਲੀਵੁੱਡ ਡੈਬਿਊ ਹੋਵੇਗੀ। ਫ਼ਿਲਮ ਨੂੰ ਇਕ ਰੋਮਾਂਟਿਕ ਐਕਸ਼ਨ ਵਜੋਂ ਤਿਆਰ ਕੀਤਾ ਗਿਆ ਹੈ, ਜੋ ਐਕਸ਼ਨ, ਡਰਾਮਾ, ਰੋਮਾਂਸ ਤੇ ਚੰਗੇ ਸੰਗੀਤ ਨਾਲ ਭਰਪੂਰ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਨੂੰ ਲੈ ਕੇ ਟਰੋਲ ਹੋਈ ਸ਼ਹਿਨਾਜ਼, ਟਵਿੱਟਰ 'ਤੇ #StopUsingSidharthShukla ਹੋ ਰਿਹਾ ਟਰੈਂਡ

ਟਰੇਲਰ ਰਿਲੀਜ਼ ਕਰਨ ਤੋਂ ਬਾਅਦ ਨਿਰਮਾਤਾਵਾਂ ਨੇ ਹੁਣ ਐਲਾਨ ਕੀਤਾ ਹੈ ਕਿ ਫ਼ਿਲਮ ਦਾ ਪਹਿਲਾ ਟਰੈਕ ‘ਤੁਮਸੇ ਭੀ ਜ਼ਿਆਦਾ’ 2 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੇ ਅਧਿਕਾਰਤ ਟਵਿਟਰ ਹੈਂਡਲ ਨੇ ਇਕ ਟਵੀਟ ਪੋਸਟ ਕੀਤਾ, ਜਿਸ ’ਚ ਲਿਖਿਆ ਹੈ, ‘ਇੰਤਜ਼ਾਰ ਲਗਭਗ ਖ਼ਤਮ ਹੋ ਗਿਆ ਹੈ। ਜਾਦੂਈ #TumseBhiZyada ਜਲਦ ਹੀ ਸਾਹਮਣੇ ਆ ਰਿਹਾ ਹੈ।’

 
 
 
 
 
 
 
 
 
 
 
 
 
 
 
 

A post shared by Ahan Shetty (@ahan.shetty)

ਬੀ-ਟਾਊਨ ਦੇ ਚਹੇਤੇ ਗਾਇਕ ਅਰਿਜੀਤ ਸਿੰਘ ਨੇ ਇਸ ਗੀਤ ਦੀ ਧੁਨ ਦਿੱਤੀ ਹੈ। ਆਪਣੀ ਸੁਰੀਲੀ ਆਵਾਜ਼ ਲਈ ਜਾਣੇ ਜਾਂਦੇ ਅਰਿਜੀਤ ਨੇ ਇਕ ਵਾਰ ਫਿਰ ਪ੍ਰੀਤਮ ਨਾਲ ਫ਼ਿਲਮ ਲਈ ਕੰਮ ਕੀਤਾ ਹੈ।

‘ਤੜਪ’ ਦਾ ਟਰੇਲਰ ਰਿਲੀਜ਼ ਦੇ 24 ਘੰਟਿਆਂ ਅੰਦਰ 30 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਕਰਨ ’ਚ ਕਾਮਯਾਬ ਰਿਹਾ। ਤਾਰਾ ਤੇ ਅਹਾਨ ਦੀ ਸਿਜ਼ਲਿੰਗ ਕੈਮਿਸਟਰੀ ਟਰੇਲਰ ਦੀ ਮੁੱਖ ਹਾਈਲਾਈਟਸ ’ਚੋਂ ਇਕ ਸੀ, ਜੋ ਯੂਟਿਊਬ ’ਤੇ ਟਰੈਂਡ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News