ਬੋਲਡ ਲੁੱਕ ''ਚ ਨਿਧੀ ਭਾਨੁਸ਼ਾਲੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਵੇਖ ਲੋਕਾਂ ਦੇ ਉੱਡੇ ਹੋਸ਼

01/14/2022 1:36:53 PM

ਨਵੀਂ ਦਿੱਲੀ : ਕਾਮੇਡੀ ਸ਼ੋਅ 'ਤਾਰਿਕ ਮਹਿਤਾ ਕਾ ਉਲਟਾ ਚਸ਼ਮਾ' 'ਚ ਸੋਨੂੰ ਭਿਡੇ ਦਾ ਕਿਰਦਾਰ ਨਿਭਾ ਕੇ ਅੱਜ ਘਰ-ਘਰ 'ਚ ਪਛਾਣ ਬਣਾਉਣ ਵਾਲੀ ਅਦਾਕਾਰਾ ਨਿਧੀ ਭਾਨੁਸ਼ਾਲੀ ਕਾਫ਼ੀ ਵੱਡੀ ਹੋ ਗਈ ਹੈ। ਨਿਧੀ ਨਾ ਸਿਰਫ਼ ਵੱਡੀ ਸਗੋਂ ਕਾਫ਼ੀ ਗਲੈਮਰਸ ਵੀ ਹੋ ਗਈ ਹੈ। ਨਿਧੀ ਨੂੰ ਅੱਜ ਵੀ ਲੋਕ ਪੁਰਾਣੀ ਸੋਨੂੰ ਦੇ ਨਾਂ ਨਾਲ ਜਾਣਦੇ ਹਨ। ਨਿਧੀ ਭਾਵ ਸੋਨੂੰ ਨੂੰ ਦਰਸ਼ਕਾਂ ਨੇ ਛੋਟੇ ਪਰਦੇ ਤੋਂ ਵੱਡੇ ਹੁੰਦੇ ਦੇਖਿਆ ਹੈ। 

PunjabKesari

ਦੱਸ ਦਈਏ ਕਿ ਹੁਣ ਨਿਧੀ ਕਾਫ਼ੀ ਬੋਲਡ ਹੋ ਚੁੱਕੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਸੋਸ਼ਲ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਇਸੇ ਦੌਰਾਨ ਨਿਧੀ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦੇ ਵਾਲਾਂ ਦੀ ਹਾਲਤ ਦੇਖ ਹਰ ਕੋਈ ਹੈਰਾਨ ਰਹਿ ਹੈ।

PunjabKesari

ਦੱਸ ਦੇਈਏ ਕਿ ਹਾਲ ਹੀ 'ਚ ਨਿਧੀ ਭਾਨੁਸ਼ਾਲੀ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਹਨ੍ਹੇਰੇ 'ਚ ਨਜ਼ਰ ਆ ਰਹੀ ਹੈ।

PunjabKesari

ਇਸ ਦੇ ਨਾਲ ਹੀ ਉਸ ਦਾ ਅੱਧਾ ਚਿਹਰਾ ਕੰਧ 'ਤੇ ਇਕ ਛੋਟੇ ਜਿਹੇ ਹੋਲ 'ਚੋਂ ਦਿਸ ਰਿਹਾ ਹੈ। ਸੂਰਜ ਦੀਆਂ ਇਹ ਕਿਰਨਾਂ ਨਿਧੀ ਦੀ ਇਸ ਤਸਵੀਰ ਨੂੰ ਹੋਰ ਵੀ ਖ਼ੂਬਸੂਰਤ ਬਣਾ ਰਹੀਆਂ ਹਨ। ਇਸ ਤਸਵੀਰਾਣ ਨੂੰ ਸ਼ੇਅਰ ਕਰਦੇ ਹੋਏ ਨਿਧੀ ਨੇ ਕੈਪਸ਼ਨ 'ਚ 'Evening' ਲਿਖਿਆ ਹੈ। 

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News