ਸੀਮਾਂਤ ਲੋਕਾਂ ਨੂੰ ਮੁੱਖ ਧਾਰਾ ’ਚ ਲਿਆਉਂਦੀ ਹੈ ਲਘੂ ਫ਼ਿਲਮ ‘ਵਲਨਰੇਬਲ’

10/05/2021 2:55:50 PM

ਮੁੰਬਈ (ਬਿਊਰੋ)– ਮਿਲਾਨੋ ਫੈਸ਼ਨ ਵੀਕ ਵਿਖੇ ਲਘੂ ਫ਼ਿਲਮ ‘ਵਲਨਰੇਬਲ : ਸਕਾਰਸ ਦੈਟ ਯੂ ਡੌਂਟ ਸੀ’ ਦੇ ਵਿਸ਼ਵ ਪ੍ਰੀਮੀਅਰ ਨਾਲ ਭਾਰਤ ਨੂੰ ਮਾਣ ਦਿਵਾਉਣ ਤੋਂ ਬਾਅਦ ਅਦਾਕਾਰਾ ਤਾਪਸੀ ਪਨੂੰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਇਸ ਨੂੰ ਭਾਰਤ ’ਚ ਰਿਲੀਜ਼ ਕੀਤਾ। ਕ੍ਰਿਏਟਿਵ ਪਾਵਰ ਹਾਊਸ ਸ਼ਬੀਨਾ ਖ਼ਾਨ ਤੇ ਕੁਲਸੁਮ ਸ਼ਾਦਾਬ ਵਹਾਬ ਨੇ ਮਿਲ ਕੇ ਯੂਟਿਊਬ ’ਤੇ ਲਘੂ ਫ਼ਿਲਮ ਨੂੰ ਸਟ੍ਰੀਮ ਕਰ ਚੁੱਕੇ ਹਨ। ਮਿਲਾਨ ’ਚ ਮਿਲੀ ਪ੍ਰਸ਼ੰਸਾ ਤੇ ਪਿਆਰ ਤੋਂ ਬਾਅਦ ਹੁਣ ਇਸ ਛੋਟੀ ਫ਼ਿਲਮ ਨੇ ਵੀਡੀਓ ਸ਼ੇਅਰਿੰਗ ਪਲੇਟਫਾਰਮ ’ਤੇ ਆਪਣੀ ਸ਼ੁਰੂਆਤ ਕੀਤੀ ਹੈ।

ਖ਼ੂਬਸੂਰਤੀ ਦੀ ਪਰਿਭਾਸ਼ਾ ਨੂੰ ਬਦਲਦਿਆਂ ਫ਼ਿਲਮ ਸਮੁੱਚਤਾ ਤੇ ਸਮਾਨਤਾ ਨੂੰ ਦਰਸਾਉਂਦੀ ਹੈ। ਸੁੰਦਰਤਾ ਦੇ ਨਿਯਮਿਤ ਮਾਪਦੰਡਾਂ ਨੂੰ ਦੂਰ ਕਰਨ ਵਾਲੀ ਇਹ ਪਹਿਲੀ ਭਾਰਤੀ ਲਘੂ ਫ਼ਿਲਮ ਹੈ। ਇਸ ’ਚ ਵੱਖ-ਵੱਖ ਜਾਤੀਆਂ ਤੇ ਹੋਠੂਰ ਫਾਊਂਡੇਸ਼ਨ ਦੇ ਤੇਜ਼ਾਬ ਹਮਲੇ ਤੋਂ ਬਚੇ ਲੋਕ ਨਜ਼ਰ ਆਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕਰੂਜ਼ ਡਰੱਗ ਕੇਸ : 2 ਹੋਰ ਲੋਕਾਂ ਦੀ ਗ੍ਰਿਫ਼ਤਾਰੀ, ਜਾਂਚ ਲਈ ਆਰੀਅਨ ਨੂੰ ਅੱਜ ਵੱਖ-ਵੱਖ ਥਾਵਾਂ 'ਤੇ ਲਿਜਾ ਸਕਦੀ NCB

ਕੁਲਸਰੂਮ ਸ਼ਾਦਾਬ ਵਹਾਬ, ਕਾਰਜਕਾਰੀ ਨਿਰਦੇਸ਼ਕ ਤੇ ਸੰਸਥਾਪਕ, ਆਰਾ ਲੁਮੀਅਰ, ਹੋਥੁਰ ਫਾਊਂਡੇਸ਼ਨ ਕਹਿੰਦੀ ਹੈ, ‘ਅਸੀਂ ਅਜਿਹੀ ਦੁਨੀਆ ’ਚ ਪੈਦਾ ਹੋਏ ਹਾਂ, ਜਿਥੇ ਸਭ ਕੁਝ ਸਾਡੇ ਪਹਿਲਾਂ ਦੇ ਲੋਕਾਂ ਦੁਆਰਾ ਦਰਸਾਇਆ ਗਿਆ ਹੈ। ਹਾਲਾਂਕਿ ਉਹ ਹੁਣ ਦੁਨੀਆ ’ਚ ਨਹੀਂ ਹਨ, ਉਨ੍ਹਾਂ ਦੁਆਰਾ ਬਣਾਏ ਗਏ ਵਿਛੋੜੇ ਦੇ ਨਿਯਮ ਹੁਣ ਲਾਗੂ ਨਹੀਂ ਹੁੰਦੇ।’

‘ਵਲਨਰੇਬਲ’ ਸੁਤੰਤਰਤਾ ਤੇ ਸ਼ਮੂਲੀਅਤ ਦਾ ਇਕ ਮੈਨੀਫੈਸਟੋ ਹੈ। ‘ਕਲਾ’ ਤੇ ‘ਸਮਾਨਤਾ’ ਦੀ ਸ਼ਕਤੀ ਦੁਆਰਾ ਅਸੀਂ ਹਮਦਰਦੀ, ਪਿਆਰ ਤੇ ਸਮਝ ਦੀ ਦੁਨੀਆ ਬਣਾ ਸਕਦੇ ਹਾਂ। ਸਾਨੂੰ ਸੌਂਪੇ ਗਏ ਲੇਬਲ ਸਾਡੇ ਪ੍ਰਗਟਾਵੇ ਤੇ ਹੋਂਦ ਨੂੰ ਸੀਮਤ ਕਰਦੇ ਹਨ। ਅਸੀਂ ਵਿਅਕਤੀਗਤਤਾ ਦਾ ਜਸ਼ਨ ਮਨਾਉਣਾ ਤੇ ਸ਼ਮੂਲੀਅਤ ਨੂੰ ਯਥਾਰਥ ਬਣਾਉਣਾ ਚਾਹੁੰਦੇ ਹਾਂ। ਮੈਨੂੰ ਉਮੀਦ ਹੈ ਕਿ ਦਰਸ਼ਕ ਆਜ਼ਾਦੀ ਦੇ ਨਵੇਂ ਯੁੱਗ ਦਾ ਆਨੰਦ ਲੈਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News