ਸੋਸ਼ਲ ਮੀਡੀਆ ’ਤੇ ਤਾਪਸੀ ਦੀ ਧਮਾਕੇਦਾਰ ਵਾਪਸੀ, 1 ਸਾਲ ਰਹੀ ਦੂਰ

Monday, Jun 08, 2026 - 02:49 PM (IST)

ਸੋਸ਼ਲ ਮੀਡੀਆ ’ਤੇ ਤਾਪਸੀ ਦੀ ਧਮਾਕੇਦਾਰ ਵਾਪਸੀ, 1 ਸਾਲ ਰਹੀ ਦੂਰ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਕਰੀਬ ਇਕ ਸਾਲ ਦੇ ਲੰਬੇ ਬ੍ਰੇਕ ਤੋਂ ਬਾਅਦ ਇਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਪਰਤ ਆਈ ਹੈ। ਵਾਪਸੀ ਕਰ ਦੇ ਹੀ ਉਸ ਨੇ ਆਪਣੇ ਪ੍ਰਸ਼ੰਸਕਾਂ ਨਾਲ ਜੁੜਦੇ ਹੋਏ ਪੁੱਛਿਆ ਕਿ ਉਹ ਕਿਸ ਤਰ੍ਹਾਂ ਦਾ ਕੰਟੈਂਟ ਦੇਖਣਾ ਪਸੰਦ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਤਾਪਸੀ ਨੇ ਪਹਿਲਾਂ ਲਗਾਤਾਰ ਆਨਲਾਈਨ ਰਹਿਣ ਦੇ ਪ੍ਰੈਸ਼ਰ ਤੋਂ ਪ੍ਰੇਸ਼ਾਨ ਹੋ ਕੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ।

ਇਸ ਦੌਰਾਨ ਉਸ ਨੇ ਖ਼ੁਦ ਨੂੰ ਡਿਜੀਟਲ ਦੁਨੀਆ ਤੋਂ ਵੱਖ ਰੱਖਦੇ ਹੋਏ ਰੀਅਲ ਲਾਈਫ਼ ’ਤੇ ਫੋਕਸ ਕੀਤਾ। ਹੁਣ ਉਸ ਦੀ ਵਾਪਸੀ ਚਰਚਾ ਦਾ ਵਿਸ਼ਾ ਬਣ ਗਈ ਹੈ। ਫਿਰ ਤੋਂ ਐਕਟਿਵ ਹੋਣ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


author

cherry

Content Editor

Related News