ਤਾਪਸੀ ਪੰਨੂ ਦੀ ਫ਼ੋਟੋਗ੍ਰਾਫ਼ਰ ਨਾਲ ਹੋਈ ਬਹਿਸ, ਹੱਥ ਜੋੜ ਕੇ ਕਿਹਾ- ‘ਐਕਟਰ ਹਮੇਸ਼ਾ ਗਲਤ ਹੁੰਦੇ ਹਨ’

Tuesday, Aug 09, 2022 - 11:47 AM (IST)

ਤਾਪਸੀ ਪੰਨੂ ਦੀ ਫ਼ੋਟੋਗ੍ਰਾਫ਼ਰ ਨਾਲ ਹੋਈ ਬਹਿਸ, ਹੱਥ ਜੋੜ ਕੇ ਕਿਹਾ- ‘ਐਕਟਰ ਹਮੇਸ਼ਾ ਗਲਤ ਹੁੰਦੇ ਹਨ’

ਮੁੰਬਈ- ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਇੰਡਸਟਰੀ ਦੀ ਸਭ ਤੋਂ ਬੋਲਡ ਅਦਾਕਾਰਾਂ ’ਚੋਂ ਇਕ ਹੈ। ਤਾਪਸੀ ਅਦਾਕਾਰੀ ਦੇ ਨਾਲ-ਨਾਲ ਫ਼ੈਸ਼ਨ ਨੂੰ ਲੈ ਕੇ ਵੀ ਸੁਰਖੀਆਂ ’ਚ ਰਹਿੰਦੀ ਹੈ। ਹਾਲ ਹੀ ’ਚ ਤਾਪਸੀ ਦਾ ਫ਼ੋਟੋਗ੍ਰਾਫ਼ਰ ਨਾਲ ਝਗੜਾ  ਹੋ ਗਿਆ। ਤਾਪਸੀ ਫ਼ੋਟੋਗ੍ਰਾਫ਼ਰ ’ਤੇ ਭੜਕ ਗਈ ਅਤੇ ਬੋਲਣ ਲੱਗੀ ਕਿ ਉਹ ਉਸ ’ਤੇ ਕਿਉਂ ਚਿੱਲਾ ਰਹੇ ਹਨ।ਇਸ ਤੋਂ ਬਾਅਦ ਵੀ ਫ਼ੋਟੋਗ੍ਰਾਫ਼ਰ ਚੁੱਪ ਨਾ ਰਹੇ ਅਤੇ ਉਨ੍ਹਾਂ ਨੇ ਅਦਾਕਾਰਾ ਨੂੰ ਕਰਾਰਾ ਜਵਾਬ ਦਿੱਤਾ।

PunjabKesari

ਇਹ ਵੀ ਪੜ੍ਹੋ : ਕਰੀਨਾ ਰਵਾਇਤੀ ਲੁੱਕ ’ਚ ਆਈ ਨਜ਼ਰ, ਦੁਪੱਟਾ ਲਹਿਰਾਉਂਦੇ ਕਰਵਾਇਆ ਸ਼ਾਨਦਾਰ ਫ਼ੋਟੋਸ਼ੂਟ

ਦਰਅਸਲ ਇਹ ਦਿਨੀਂ ਤਾਪਸੀ ਆਪਣੀ ਆਉਣ ਵਾਲੀ ਫ਼ਿਲਮ ‘ਦੋਬਾਰਾ’ ਦੀ ਪ੍ਰਮੋਸ਼ਨ ਕਰ ਰਹੇ ਹਨ ਜੋ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਸਿਲਸਿਲੇ ’ਚ ਅਦਾਕਾਰਾ ਮੁੰਬਈ ਦੇ ਇਕ ਹੋਟਲ ’ਚ ਪਹੁੰਚੀ ਜਿੱਥੇ ਉਸ ਦੀ ਫ਼ੋਟੋਗ੍ਰਾਫ਼ਰ ਨਾਲ ਬਹਿਸ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

PunjabKesari

ਵੀਡੀਓ ’ਚ ਦੇਖ ਸਕਦੇ ਹੋ ਕਿ ਤਾਪਸੀ ਹੋਟਲ ਪਹੁੰਚਦੀ ਹੈ, ਫ਼ੋਟੋਗ੍ਰਾਫ਼ਰ  ਉਸ ਦੀ ਫ਼ੋਟੋ ਕਲਿੱਕ ਕਰਨ ਲਈ ਉਸ ਦੇ ਪਿੱਛੇ ਭੱਜਦਾ ਹੈ ਅਤੇ ਲਗਾਤਾਰ ਉਸ ਨੂੰ ਰੁਕਣ ਲਈ ਕਹਿੰਦਾ ਹੈ ਪਰ ਤਾਪਸੀ ਨਹੀਂ ਰੁਕੀ। ਇਸ ਤੋਂ ਬਾਅਦ ਅਦਾਕਾਰਾ ਅੱਗੇ ਜਾ ਕੇ ਇਕ ਜਗ੍ਹਾ ’ਤੇ ਰੁਕ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਤੁਸੀਂ ਮੈਨੂੰ ਕਿਉਂ ਝਿੜਕ ਰਹੇ ਹੋ, ਇਸ ’ਚ ਮੇਰੀ ਕੀ ਗਲਤੀ ਹੈ, ਤੁਸੀਂ ਮੇਰੇ ਨਾਲ ਤਮੀਜ਼ ਨਾਲ ਗੱਲ ਕਰੋ।’

ਇਹ ਵੀ ਪੜ੍ਹੋ : ਜਾਹਨਵੀ ਕਪੂਰ ਨੂੰ ਆਈ ਮਾਂ ਸ਼੍ਰੀਦੇਵੀ ਦੀ ਯਾਦ, ਕਿਹਾ- ‘ਮਾਂ ਲਈ ਕਰੀਅਰ ਬਣਾਉਣਾ ਚਾਹੁੰਦੀ ਹਾਂ’

 

ਇਸ ’ਤੇ ਫ਼ੋਟੋਗ੍ਰਾਫ਼ਰ ਵੀ ਚੁੱਪ ਨਹੀਂ ਰਹੇ ਅਤੇ  ਕਹਿੰਦੇ ਹਨ ਕਿ ‘ਅਸੀਂ ਤੁਹਾਡੇ ਨਾਲ ਚੰਗੇ ਸੁਭਾਅ ਨਾਲ ਕੀਤੀ ਹੈ। ਅਸੀਂ ਤੁਹਾਡੇ ਲਈ 4.30 ਤੋਂ ਖੜ੍ਹੇ ਹਾਂ। ਫ਼ੋਟੋਗ੍ਰਾਫ਼ਰ ਦੀ ਗੱਲ ਸੁਣਨ ਤੋਂ ਬਾਅਦ ਤਾਪਸੀ ਕਹਿੰਦੀ ਹੈ ਕਿ ‘ਤੁਸੀਂ ਮੇਰੇ ਨਾਲ ਸਹੀ ਤਰੀਕੇ ਨਾਲ ਗੱਲ ਕਰੋ, ਮੈਂ ਆਪਣਾ ਕੰਮ ਕਰ ਰਹੀ ਹਾਂ, ਮੈਨੂੰ ਜਿਸ ਸਮੇਂ ਬੁਲਾਇਆ ਗਿਆ ਹੈ ਉਸ ਸਮੇਂ ਆਈ ਹਾਂ, ਤੁਸੀਂ ਮੇਰੇ ਨਾਲ ਤਮੀਜ਼ ਨਾਲ ਗੱਲ ਕਰੋ, ਫ਼ਿਲਹਾਲ ਕੈਮਰਾ ਸਿਰਫ਼ ਮੇਰੇ ਵੱਲ ਹੈ ਅਤੇ ਇਸ ਲਈ ਸਿਰਫ਼ ਮੇਰੀ ਗੱਲ ਹੀ ਦਿਖਾਈ ਦੇ ਰਹੀ ਹੈ, ਜੇ ਕੈਮਰਾ ਤੁਹਾਡੇ ਵੱਲ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ  ਕਿ ਤੁਸੀਂ ਮੇਰੇ ਨਾਲ ਕਿਵੇਂ ਗੱਲ ਕਰ ਰਹੇ ਹੋ, ਇਸ ਤੋਂ ਬਾਅਦ ਤਾਪਸੀ ਹੱਥ ਜੋੜ ਕੇ ਕਹਿੰਦੀ ਹੈ ਕਿ ‘ਅੱਛਾ, ਤੁਸੀਂ ਹਮੇਸ਼ਾ ਸਹੀ ਹੁੰਦੇ ਹੋ, ਐਕਟਰ ਹੀ ਗਲਤ ਹੁੰਦੇ ਹਨ।’


author

Shivani Bassan

Content Editor

Related News