ਤਾਪਸੀ ਪਨੂੰ ਭਾਰਤੀ ਸਿਨੇਮਾ ਦੀ ਸਭ ਤੋਂ ਭਰੋਸੇਮੰਦ ਤੇ ਵਰਸੇਟਾਈਲ ਅਦਾਕਾਰਾ!

Wednesday, Jul 27, 2022 - 12:03 PM (IST)

ਤਾਪਸੀ ਪਨੂੰ ਭਾਰਤੀ ਸਿਨੇਮਾ ਦੀ ਸਭ ਤੋਂ ਭਰੋਸੇਮੰਦ ਤੇ ਵਰਸੇਟਾਈਲ ਅਦਾਕਾਰਾ!

ਮੁੰਬਈ (ਬਿਊਰੋ)– ਤਾਪਸੀ ਪਨੂੰ ਆਪਣੇ ਕਰੀਅਰ ਦੀ ਸਹੀ ਚੋਣ ਕਰਕੇ ਭਾਰਤੀ ਸਿਨੇਮਾ ’ਚ ਸਭ ਤੋਂ ਮਜ਼ਬੂਤ ਮਹਿਲਾ ਮੁੱਖ ਅਦਾਕਾਰਾਂ ’ਚੋਂ ਇਕ ਹੈ। ਉਸ ਦੀਆਂ ਫ਼ਿਲਮਾਂ ’ਚ ਜੋ ਭਾਵਨਾਵਾਂ ਉਜਾਗਰ ਹੁੰਦੀਆਂ ਹਨ, ਉਹ ਦਰਸ਼ਕਾਂ ਦੇ ਦਿਲਾਂ ’ਚ ਗੂੰਜਦੀਆਂ ਹਨ।

ਤਾਪਸੀ ਨੇ ਦੱਖਣ ਭਾਰਤੀ ਫ਼ਿਲਮਾਂ ਨਾਲ ਆਪਣਾ ਸਿਨੇਮਾ ਸਫਰ ਸ਼ੁਰੂ ਕੀਤਾ ਤੇ ਹਾਲ ਹੀ ’ਚ ਇੰਡਸਟਰੀ ’ਚ 12 ਸਾਲ ਪੂਰੇ ਕੀਤੇ ਹਨ। ‘ਨਾਮ ਸ਼ਬਾਨਾ’ ’ਚ ਸਿਰਫ਼ 7 ਮਿੰਟਾਂ ਦੀ ਭੂਮਿਕਾ ਨਾਲ ਆਪਣੀ ਪਛਾਣ ਬਣਾਉਣ ਵਾਲੀ ਬੇਹੱਦ ਪ੍ਰਤਿਭਾਸ਼ਾਲੀ ਅਦਾਕਾਰਾ ਨੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਮਹਿੰਗਾਈ ਵਧਣ ਦੀ ਲੋਕਾਂ ਨੂੰ ਇੰਨੀ ਫਿਕਰ ਨਹੀਂ, ਜਿੰਨੀ ਲਲਿਤ ਮੋਦੀ ਤੇ ਸੁਸ਼ਮਿਤਾ ਸੇਨ ਦੇ ਰਿਲੇਸ਼ਨਸ਼ਿਪ ਦੀ ਹੈ

‘ਰਸ਼ਮੀ ਰਾਕੇਟ’ ’ਚ ਉਸ ਨੇ ਐਥਲੈਟਿਕ ਬੌਡੀ ਨਾਲ ਹਰ ਕਿਸੇ ਨੂੰ ਹੈਰਾਨ ਕਰਨ ਤੋਂ ਲੈ ਕੇ ਉਸ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਸ਼ਾਬਾਸ਼ ਮਿੱਠੂ’ ’ਚ ਸ਼ਾਨਦਾਰ ਕ੍ਰਿਕਟ ਤਕਨੀਕ ਤੱਕ, ਇਹ ਪੈਨ-ਇੰਡੀਆ ਸਟਾਰ ਆਪਣੇ ਕਿਰਦਾਰ ਲਈ ਸਕ੍ਰੀਨ ’ਤੇ ਕੁਝ ਵੀ ਕਰਨ ਲਈ ਜਾਣੀ ਜਾਂਦੀ ਹੈ।

ਜਿੱਥੇ ‘ਥੱਪੜ’ ਤੇ ‘ਸਾਂਡ ਕੀ ਆਂਖ’ ’ਚ ਉਸ ਦੇ ਪ੍ਰਦਰਸ਼ਨ ਨੇ ਉਸ ਨੂੰ ਕਈ ਪੁਰਸਕਾਰ ਦਿਵਾਏ, ਉਥੇ ਉਸ ਨੂੰ ‘ਮਨਮਰਜ਼ੀਆਂ’ ’ਚ ‘ਰੂਮੀ’ ਦੀ ਭੂਮਿਕਾ ਲਈ ਵੀ ਬਹੁਤ ਪਿਆਰ ਮਿਲਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News