ਲੰਡਨ ਫ਼ਿਲਮ ਫ਼ੈਸਟੀਵਲ ’ਚ ਇਸ ਦਿਨ ਹੋਵੇਗਾ ਤਾਪਸੀ ਪੰਨੂ ਦੀ ‘ਦੋਬਾਰਾ’ ਦਾ ਪ੍ਰੀਮੀਅਰ

06/21/2022 5:02:51 PM

ਨਵੀਂ ਦਿੱਲੀ: ਏਕਤਾ ਆਰ ਕਪੂਰ ਅਤੇ ਅਨੁਰਾਗ ਕਸ਼ਯਪ ਦੀ ਬਹੁਤ ਉਡੀਕੀ ਜਾ ਰਹੀ ਨਵੇਂ ਜਮਾਨੇ ਦੀ ਥ੍ਰਿਲਰ ‘ਦੋਬਾਰਾ’ 19 ਅਗਸਤ 2022 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਨੂੰ ਹੋਰ ਵੀ ਰੋਮਾਂਚਕ ਬਣਾਉਂਦੇ ਹੋਏ, ਤਾਪਸੀ ਪੰਨੂ ਲੰਡਨ ਫ਼ਿਲਮ ਫ਼ੈਸਟੀਵਲ ’ਚ ਪ੍ਰੀਮੀਅਰ ਲਈ ਪੂਰੀ ਤਰ੍ਹਾਂ ਤਿਆਰ ਹੈ। ਨਿਰਦੇਸ਼ਕ-ਅਦਾਕਾਰ ਦੀ ਜੋੜੀ 23 ਜੂਨ, ਸ਼ਾਮ 6 ਵਜੇ #LIFF2022 ਓਪਨਿੰਗ ਨਾਈਟ ਗਾਲਾ ’ਚ ਫ਼ਿਲਮ ਪੇਸ਼ ਕਰੇਗੀ।

ਇਹ  ਵੀ ਪੜ੍ਹੋ :  ਰਿਤਿਕ ਰੋਸ਼ਨ ਦੀ 67 ਸਾਲਾਂ ਮਾਂ ਪਿੰਕੀ ਪਾਣੀ ’ਚ ਯੋਗ ਕਰਦੀ ਆਈ ਨਜ਼ਰ, ਦੇਖੋ ਵੀਡੀਓ

ਅਵਾਰਡ ਜੇਤੂ ਅਦਾਕਾਰਾ ਤਾਪਸੀ ਪੰਨੂ ਇਹ ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਵੱਲੋਂ ਨਿਰਦੇਸ਼ਤ ਹੈ ਅਤੇ ਸ਼ੋਭਾ ਕਪੂਰ ਅਤੇ ਏਕਤਾ ਆਰ ਕਪੂਰ (ਕਲਟ ਮੂਵੀਜ਼, ਬਾਲਾਜੀ ਟੈਲੀਫ਼ਿਲਮਜ਼ ਦੇ ਅਧੀਨ ਨਵੀਂ ਵਿੰਗ) ਅਤੇ ਸੁਨੀਰ ਖ਼ੇਤਰਪਾਲ ਅਤੇ ਗੌਰਵ ਬੋਸ ਵੱਲੋਂ ਨਿਰਮਿਤ ਹੈ।

‘ਦੋਬਾਰਾ’ ਇਕ ਨਵੇਂ ਜਮਾਨੇ ਦੀ ਥ੍ਰਿਲਰ ਹੈ, ਜੋ ਤਾਪਸੀ ਅਤੇ ਅਨੁਰਾਗ ਨੂੰ ਫ਼ਿਰ ਤੋਂ ਮਿਲਾਉਦੀ ਹੈ। ‘ਦੋਬਾਰਾ’ ਦੇ ਨਾਲ ਤਾਪਸੀ ਅਤੇ ਪਾਵੇਲ ਗੁਲਾਟੀ ਦੀ ਹਿੱਟ ਜੋੜੀ ਥੱਪੜ ਦੀ ਸ਼ਾਨਦਾਰ ਸਫ਼ਲਤਾ ਦੇ ਬਾਅਦ ਦਿਖਾਈ ਦੇਵੇਗੀ।

ਇਹ  ਵੀ ਪੜ੍ਹੋ : ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਪਤਨੀ ਆਲੀਆ ਨੇ ਕੀਤੀ ਤਾਰੀਫ਼

‘ਦੋਬਾਰਾ’ ਬਾਲਾਜੀ ਮੋਸ਼ਨ ਪਿਕਚਰਸ ਦੇ ਨਵੇਂ ਵਿੰਗ ਕਲਟ ਮੂਵੀਜ਼ ਦੇ ਤਹਿਤ ਪਹਿਲੀ ਫ਼ਿਲਮ ਹੈ,ਜੋ ਮਜ਼ਬੂਰ ਅਤੇ ਤੇਜ਼ ਕਹਾਣੀਆਂ ਦੱਸਦੀ ਹੈ। ਤੁਹਾਨੂੰ ਦੱਸ ਦੇਈਏ ਕਿ ‘ਦੋਬਾਰਾ’ ਫ਼ਿਰ ਤੋਂ 19 ਅਗਸਤ 2022 ਨੂੰ ਆਪਣੇ ਨੇੜੇ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।


Anuradha

Content Editor

Related News