Swatantrya Veer Savarkar: ਰਣਦੀਪ ਹੁੱਡਾ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼, ਲੂੰ-ਕੰਡੇ ਖੜ੍ਹੇ ਕਰਨਗੇ ਸੀਨ

03/05/2024 2:16:01 PM

ਮੁੰਬਈ: ਰਣਦੀਪ ਹੁੱਡਾ ਦੀ ਫ਼ਿਲਮ ਸਵਾਤੰਤ੍ਰੇਯ ਵੀਰ ਸਾਵਰਕਰ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਦੇ ਕਈ ਸੀਨ ਤੁਹਾਡੇ ਲੂੰ-ਕੰਡੇ ਖੜ੍ਹੇ ਕਰ ਦੇਣਗੇ। ਇਹ ਫ਼ਿਲਮ ਕ੍ਰਾਂਤੀਕਾਰੀ ਨੇਤਾ ਵਿਨਾਇਕ ਦਾਮੋਦਰ ਸਾਵਰਕਰ ਦੀ ਬਾਇਓਪਿਕ ਹੈ। ਫ਼ਿਲਮ ਵਿਚ ਅਦਾਕਾਰ ਰਣਦੀਪ ਹੁੱਡਾ ਨੇ ਸਾਵਰਕਰ ਦੀ ਭੂਮਿਕਾ ਨਿਭਾਈ ਹੈ। ਇਹ ਕਹਾਣੀ ਦੇਸ਼ ਨੂੰ ਅਜ਼ਾਦੀ ਦਿਵਾਉਣ ਵਿਚ ਸਾਵਰਕਰ ਦੇ ਯੋਗਦਾਨ ਨੂੰ ਦਰਸਾਉਂਦੀ ਹੈ, ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਹੀ ਪਤਾ ਹੈ।

'ਅਸੀਂ ਪੜ੍ਹਿਆ ਹੈ ਕਿ ਅਜ਼ਾਦੀ ਅਹਿੰਸਾ ਨਾਲ ਮਿਲੀ, ਇਹ ਉਹ ਕਹਾਣੀ ਨਹੀਂ...'

ਸਵਾਤੰਤ੍ਰੇਯ ਵੀਰ ਸਾਵਰਕਰ ਦੇ ਟ੍ਰੇਲਰ ਦੀ ਸ਼ੁਰੂਆਤ ਰਣਦੀਪ ਹੁੱਡਾ ਦੇ ਡਾਇਲਾਗ ਨਾਲ ਹੁੰਦੀ ਹੈ ਜਿਸ ਵਿਚ ਉਹ ਕਹਿੰਦੇ ਹਨ, "ਅਸੀਂ ਸਾਰਿਆਂ ਨੇ ਪੜ੍ਹਿਆ ਹੈ ਕਿ ਭਾਰਤ ਨੂੰ ਅਜ਼ਾਦੀ ਅਹਿੰਸਾ ਨਾਲ ਹੀ ਮਿਲੀ ਹੈ, ਪਰ ਇਹ ਉਹ ਕਹਾਣੀ ਨਹੀਂ ਹੈ।" ਫ਼ਿਲਮ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਸਾਵਰਕਰ ਨੇ ਕਿਵੇਂ ਅਖੰਡ ਭਾਰਤ ਦੀ ਲੜਾਈ ਲੜੀ। ਕਿਸ ਤਰ੍ਹਾਂ ਉਨ੍ਹਾਂ ਨੇ ਭਾਰਤ ਦੀ ਅਜ਼ਾਦੀ ਲਈ ਆਪਣੀ ਫ਼ੌਜ ਖੜ੍ਹੀ ਕੀਤੀ ਤੇ ਅੰਗਰੇਜ਼ਾਂ ਨੂੰ ਇੱਥੋਂ ਭਜਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ।

 

ਇਹ ਖ਼ਬਰ ਵੀ ਪੜ੍ਹੋ - ਅੱਜ ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਰਲੇਵੇਂ ਦਾ ਐਲਾਨ ਕਰ ਸਕਦੇ ਨੇ ਸੁਖਬੀਰ ਬਾਦਲ ਤੇ ਢੀਂਡਸਾ

ਅੰਗਰੇਜ਼ਾਂ ਵੱਲੋਂ ਕੀਤੇ ਗਏ ਜ਼ੁਲਮ ਦੀ ਝਲਕ

ਸਾਵਰਕਰ ਦੇਸ਼ ਨੂੰ ਅੰਗਰੇਜ਼ਾਂ ਤੋਂ ਅਜ਼ਾਦੀ ਦਵਾਉਣਾ ਚਾਹੁੰਦੇ ਸਨ। ਇਸ ਕਾਰਨ ਉਨ੍ਹਾਂ ਨੂੰ ਅੰਗਰੇਜ਼ਾਂ ਦੇ ਜ਼ੁਲਮ ਦਾ ਸਾਹਮਣਾ ਵੀ ਕਰਨਾ ਪਿਆ ਸੀ। ਉਨ੍ਹਾਂ ਨੂੰ 2 ਵਾਰ ਕਾਲੇਪਾਣੀ ਦੀ ਸਜ਼ਾ ਦਿੱਤੀ ਗਈ, ਕੁੱਟਮਾਰ ਕੀਤੀ ਗਈ, ਪਰ ਫ਼ਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਤੇ ਆਪਣੀ ਲੜਾਈ ਜਾਰੀ ਰੱਖੀ। ਫ਼ਿਲਮ ਵਿਚ ਰਣਦੀਪ ਹੁੱਡਾ ਨੇ ਸਾਵਰਕਰ ਦੀ ਭੂਮਿਕਾ ਨਾਲ ਪੂਰੀ ਤਰ੍ਹਾਂ ਨਿਆਂ ਕੀਤਾ ਹੈ। ਇਕ-ਇਕ ਸੀਨ ਵਿਚ ਉਹ ਸਾਵਰਕਰ ਦੀ ਝਲਕ ਦਿਖਾਉਂਦੇ ਹਨ। ਫ਼ਿਲਮ ਵਿਚ ਅੰਕਿਤਾ ਲੋਖੰਡੇ ਨੇ ਸਾਵਰਕਰ ਦੀ ਪਤਨੀ ਯਮੁਨਾਬਾਈ ਦੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ 22 ਮਾਰਚ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੇ ਡਾਇਰੈਕਟਰ ਤੇ ਨਿਰਮਾਤਾ ਵੀ ਰਣਦੀਪ ਹੁੱਡਾ ਹੀ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News