ਸਵਰਾ ਭਾਸਕਰ ਤੇ ਫਹਾਦ ਅਹਿਮਦ ਦਾ ਰਿਸੈਪਸ਼ਨ ਦੌਰਾਨ ਰੋਮਾਂਟਿਕ ਅੰਦਾਜ਼, ਵੇਖੋ ਤਸਵੀਰਾਂ

Friday, Mar 17, 2023 - 01:40 PM (IST)

ਸਵਰਾ ਭਾਸਕਰ ਤੇ ਫਹਾਦ ਅਹਿਮਦ ਦਾ ਰਿਸੈਪਸ਼ਨ ਦੌਰਾਨ ਰੋਮਾਂਟਿਕ ਅੰਦਾਜ਼, ਵੇਖੋ ਤਸਵੀਰਾਂ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਬੀਤੇ ਕੁਝ ਦਿਨ ਪਹਿਲਾ ਹੀ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਸਵਰਾ ਭਾਸਕਰ ਨੇ ਫਹਾਦ ਅਹਿਮਦ ਨਾਲ ਕੋਰਟ ਮੈਰਿਜ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ।

PunjabKesari

ਇਸ ਤੋਂ ਬਾਅਦ ਜੋੜੇ ਨੇ ਦਿੱਲੀ 'ਚ ਪੂਰੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ। ਹਲਦੀ, ਮਹਿੰਦੀ ਅਤੇ ਸੰਗੀਤ ਵਰਗੇ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari
ਸਵਰਾ ਭਾਸਕਰ ਤੇ ਫਹਾਦ ਅਹਿਮਦ ਨੇ ਵੀਰਵਾਰ ਨੂੰ ਦੋਸਤਾਂ ਲਈ ਦਿੱਲੀ ਦੇ ਏਅਰਫੋਰਸ ਆਡੀਟੋਰੀਅਮ 'ਚ ਰਿਸੈਪਸ਼ਨ ਦਾ ਆਯੋਜਨ ਕੀਤਾ ਸੀ, ਜਿਸ ਦੀਆਂ ਕਈ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ। ਸਵਰਾ ਭਾਸਕਰ ਨੇ ਰਿਸੈਪਸ਼ਨ ਲਈ ਹੈਵੀ ਵਰਕ ਲਹਿੰਗਾ ਪਾਇਆ ਸੀ।

PunjabKesari

ਓਪਨ ਹੇਅਰ ਸਟਾਈਲ ਨਾਲ ਉਹ ਖੂਬਸੂਰਤ ਲੱਗ ਰਹੀ ਸੀ। ਜਿੱਥੇ ਸਵਰਾ ਨੇ ਖੂਬਸੂਰਤ ਲਹਿੰਗਾ ਪਾਇਆ ਹੋਇਆ ਸੀ। ਉਥੇ ਹੀ ਫਹਾਦ ਅਹਿਮਦ ਨੇ ਗੋਲਡਨ ਵਰਕ ਦੀ ਸ਼ੇਰਵਾਨੀ ਪਾਈ ਹੈ।

PunjabKesari

ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

PunjabKesari


author

sunita

Content Editor

Related News