ਅਦਾਕਾਰਾ ਸਵਰਾ ਭਾਸਕਰ ਨੇ ਸਪਾ ਆਗੂ ਫਹਾਦ ਅਹਿਮਦ ਨਾਲ ਕਰਵਾਇਆ ਵਿਆਹ

Friday, Feb 17, 2023 - 12:08 AM (IST)

ਅਦਾਕਾਰਾ ਸਵਰਾ ਭਾਸਕਰ ਨੇ ਸਪਾ ਆਗੂ ਫਹਾਦ ਅਹਿਮਦ ਨਾਲ ਕਰਵਾਇਆ ਵਿਆਹ

ਮੁੰਬਈ (ਭਾਸ਼ਾ): ਅਦਾਕਾਰਾ ਸਵਰਾ ਭਾਸਕਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਫਹਾਦ ਅਹਿਮਦ ਨਾਲ ਵਿਆਹ ਕਰਵਾ ਲਿਆ ਹੈ। ਫ਼ਿਲਮ 'ਵੀਰੇ ਦੀ ਵੈਡਿੰਗ' ਤੋਂ ਨਾਮਣਾ ਖੱਟਣ ਵਾਲੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਅਹਿਮਦ ਨੂੰ ਟੈਗ ਕਰਦਿਆਂ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ। ਫਹਾਦ ਅਹਿਮਦ ਸਮਾਜਵਾਦੀ ਪਾਰਟੀ ਦੀ ਯੂਥ ਬ੍ਰਾਂਚ 'ਸਮਾਜਵਾਦੀ ਯੁਵਜਨ ਸਭਾ' ਦੇ ਸੂਬਾ ਪ੍ਰਧਾਨ ਹਨ। 

PunjabKesari

ਇਹ ਖ਼ਬਰ ਵੀ ਪੜ੍ਹੋ - 58 ਘੰਟੇ ਬਾਅਦ BBC ਦੇ ਦਫ਼ਤਰਾਂ 'ਚੋਂ ਨਿਕਲੀ ਆਮਦਨ ਕਰ ਵਿਭਾਗ ਦੀ ਟੀਮ, ਕਈ ਕਾਗਜ਼ ਕੀਤੇ ਜ਼ਬਤ

ਭਾਸਕਰ ਨੇ ਆਪਣੇ ਪਤੀ ਨਾਲ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ "ਕਦੀ-ਕਦੀ ਤੁਸੀਂ ਕਿਸੇ ਅਜਿਹੀ ਚੀਜ਼ ਲਈ ਦੂਰ-ਦੂਰ ਤਕ ਭਾਲ ਕਰਦੇ ਹੋ ਜੋ ਤੁਹਾਡੇ ਬਿਲਕੁਲ ਨੇੜੇ ਹੁੰਦੀ ਹੈ। ਅਸੀਂ ਪਿਆਰ ਦੀ ਭਾਲ ਕਰ ਰਹੇ ਸਨ, ਪਰ ਸਾਨੂੰ ਪਹਿਲਾਂ ਦੋਸਤੀ ਮਿਲੀ ਤੇ ਫਿਰ ਅਸੀਂ ਇਕ ਦੂਸਰੇ ਨੂੰ ਪਾਇਆ। ਮੇਰੇ ਦਿਲ ਵਿਚ ਤੁਹਾਡਾ ਸਵਾਗਤ ਹੈ ਫਹਿਦ ਜ਼ਿਰਾਰ ਅਹਿਮਦ। ਇਸ ਦਿਲ ਵਿਚ ਹਲਚਲ ਹੈ, ਪਰ ਤੁਹਾਡੇ ਲਈ।"

PunjabKesari

ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਧੀ ਨੂੰ ਫ਼ੋਨ 'ਤੇ ਗੱਲ ਕਰਨ ਤੋਂ ਰੋਕਿਆ, ਅੱਗਿਓਂ ਸਿਰਫ਼ਿਰੇ ਦੋਸਤ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼

PunjabKesari

ਅਦਾਕਾਰਾ ਸਵਰਾ ਭਾਸਕਰ (34) ਦੀ ਪੋਸਟ ਸਾਂਝੀ ਕਰਦਿਆਂ ਅਹਿਮਦ ਨੇ ਲਿਖਿਆ "ਮੈਨੂੰ ਕਦੀ ਨਹੀਂ ਪਤਾ ਸੀ ਕਿ ਹਲਚਲ ਇੰਨੀ ਖੂਬਸੂਰਤ ਹੋ ਸਕਦੀ ਹੈ, ਮੇਰਾ ਹੱਥ ਫੜਣ ਲਈ ਸ਼ੁਕਰੀਆ, ਸਵਰਾ ਭਾਸਕਰ।"

PunjabKesari

ਸਵਰਾ ਭਾਸਕਰ ਨੂੰ ਵੱਡੇ ਪਰਦੇ 'ਤੇ ਅਖੀਰਲੀ ਵਾਰ ਕਾਮੇਡੀ ਫ਼ਿਲਮ 'ਜਿੱਥੇ ਚਾਰ ਯਾਰ' (2022) ਵਿਚ ਵੇਖਿਆ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News