ਵੈੱਬ ਸੀਰੀਜ਼ ’ਚ ਟਰਾਂਸਜੈਂਡਰ ਦਾ ਕਿਰਦਾਰ ਨਿਭਾਵੇਗੀ ਸੁਸ਼ਮਿਤਾ, ਗੌਰੀ ਸਾਵੰਤ ’ਤੇ ਆਧਾਰਿਤ ਹੈ ਕਹਾਣੀ

Sunday, Oct 02, 2022 - 02:10 PM (IST)

ਵੈੱਬ ਸੀਰੀਜ਼ ’ਚ ਟਰਾਂਸਜੈਂਡਰ ਦਾ ਕਿਰਦਾਰ ਨਿਭਾਵੇਗੀ ਸੁਸ਼ਮਿਤਾ, ਗੌਰੀ ਸਾਵੰਤ ’ਤੇ ਆਧਾਰਿਤ ਹੈ ਕਹਾਣੀ

ਬਾਲੀਵੁੱਡ ਡੈਸਕ- ਆਰਿਆ ਦੀ ਸਫ਼ਲਤਾ ਤੋਂ ਬਾਅਦ ਇਕ ਵਾਰ ਫ਼ਿਰ ਅਦਾਕਾਰਾ ਸੁਸ਼ਮਿਤਾ ਸੇਨ OTT ਪਲੇਟਫ਼ਾਰਮ ’ਤੇ ਆਉਣ ਲਈ ਤਿਆਰ ਹੈ। ਅਦਾਕਾਰਾ ਨੇ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਬਾਅਦ ਸਾਲ 2020 ’ਚ ਡਿਜ਼ਨੀ ਪਲੱਸ ਹੌਟਸਟਾਰ ਦੀ ਵੈੱਬ ਸੀਰੀਜ਼ ‘ਆਰਿਆ’ ਨਾਲ OTT ਦੀ ਦੁਨੀਆ ’ਚ ਐਂਟਰੀ ਕੀਤੀ ਸੀ। ਵੈੱਬ ਸੀਰੀਜ਼ ’ਚ ਸੁਸ਼ਮਿਤਾ ਸੇਨ ਨੇ ਆਰਿਆ ਸਰੀਨ ਦੇ ਕਿਰਦਾਰ ਨੂੰ ਕਾਫ਼ੀ ਪਿਆਰ ਮਿਲਿਆ ਸੀ।

PunjabKesari
ਇਹ ਵੀ ਪੜ੍ਹੋ : ਆਮਿਰ ਖ਼ਾਨ ਦੀ ਧੀ ਨੇ ਸਮੁੰਦਰ ਕੰਢੇ ਮੰਗੇਤਰ ਨਾਲ ਬਿਤਾਏ ਖੂਬਸੂਰਤ ਪਲ, ਨੂਪੁਰ ਨਾਲ ਰੋਮਾਂਸ ਕਰਦੀ ਆਈ ਨਜ਼ਰ

ਦੱਸ ਦੇਈਏ ਕਿ ਸੁਸ਼ਮਿਤਾ ਨੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਮਰਾਠੀ ਫ਼ਿਲਮ ਨਿਰਮਾਤਾ ਰਵੀ ਜਾਧਵ ਵੱਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ’ਚ ਸੁਸ਼ਮਿਤਾ ਇਕ ਟਰਾਂਸਜੈਂਡਰ ਦੀ ਭੂਮਿਕਾ ’ਚ ਨਜ਼ਰ ਆਵੇਗੀ।

PunjabKesari

ਖ਼ਬਰਾਂ ਮੁਤਾਬਕ ਸੁਸ਼ਮਿਤਾ ਦੀ ਇਹ ਵੈੱਬ ਸੀਰੀਜ਼ ਮਸ਼ਹੂਰ ਟਰਾਂਸ ਐਕਟੀਵਿਸਟ ਗੌਰੀ ਸਾਵੰਤ ਦੀ ਜੀਵਨੀ ’ਤੇ ਆਧਾਰਿਤ ਹੈ। ਸੀਰੀਜ਼ ’ਚ ਕੁੱਲ 6 ਐਪੀਸੋਡ ਹੋਣਗੇ, ਜਿਸ ’ਚ ਗੌਰੀ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਦਿਖਾਇਆ ਜਾਵੇਗਾ। ਵੈੱਬ ਸੀਰੀਜ਼ ਦਿਖਾਏਗੀ ਕਿ ਕਿਵੇਂ ਗੌਰੀ ਸਾਵੰਤ ਭਾਰਤ ਦੀ ਪਹਿਲੀ ਟਰਾਂਸਜੈਂਡਰ ਮਾਂ ਬਣੀ।

PunjabKesari

ਖ਼ਬਰਾਂ ਮੁਤਾਬਕ ਸੁਸ਼ਮਿਤਾ ਇਸ ਰੋਲ ਨੂੰ ਕਰਨ ਲਈ ਕਾਫ਼ੀ ਉਤਸ਼ਾਹਿਤ ਹੈ। ਇਹ ਸੀਰੀਜ਼ ਆਮ ਟਰਾਂਸਜੈਂਡਰ ਦੀ ਕਹਾਣੀ ਤੋਂ ਬਿਲਕੁਲ ਵੱਖਰੀ ਹੈ। ਇਹ ਗੌਰੀ ਅਤੇ ਉਸ ਦੀ ਗੋਦ ਲਈ ਧੀ ਦੀ ਕਹਾਣੀ ਹੈ, ਜਿਸ ਲਈ ਉਸ ਨੂੰ ਸਮਾਜ ਨਾਲ ਲੰਬੀ ਲੜਾਈ ਲੜਨੀ ਪਈ। ਉਮੀਦ ਹੈ ਕਿ ਸੁਸ਼ਮਿਤਾ ਨਵੰਬਰ ਤੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਪੂਰੀ ਕਰ ਲਵੇਗੀ।

PunjabKesari

ਇਹ ਵੀ ਪੜ੍ਹੋ : ਸੈਫ਼-ਕਰੀਨਾ ਨੇ ਖ਼ਰੀਦੀ ਆਰਾਮਦਾਇਕ ‘ਜੀਪ ਰੈਂਗਲਰ ਰੂਬੀਕਨ’, ਕੀਮਤ ਜਾਣਕੇ ਹੋ ਜਾਓਗੇ ਹੈਰਾਨ

ਸੁਸ਼ਮਿਤਾ ਦੇ ਵਰਕਫਰੰਟ ਦੀ ਗੱਲ ਕਰੀਏ  ਤਾਂ ਅਦਾਕਾਰਾ ਇਸ ਅਨਟਾਈਟਲ ਵੈੱਬ ਸੀਰੀਜ਼ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ, ਆਰਿਆ ਸੀਜ਼ਨ 3 ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ’ਚ ਉਹ ਮਾਨਸੀ ਬਾਗਲਾ ਵੱਲੋਂ ਨਿਰਦੇਸ਼ਿਤ ਫ਼ਿਲਮ ਬੰਗਲਾ ਨੰਬਰ 84 ’ਚ ਵੀ ਨਜ਼ਰ ਆਵੇਗੀ।

PunjabKesari


author

Shivani Bassan

Content Editor

Related News