ਸੁਸ਼ਮਿਤਾ ਸੇਨ ਦੀ ਭਰਜਾਈ ਚਾਰੂ ਅਸੋਪਾ ਨੇ ਬੇਬੀ ਬੰਪ ਕੀਤਾ ਫਲਾਂਟ, ਤਸਵੀਰ ਹੋਈ ਵਾਇਰਲ

07/07/2021 12:09:32 PM

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਦੀ ਭਾਬੀ ਅਤੇ ਟੀਵੀ ਅਦਾਕਾਰਾ ਚਾਰੂ ਅਸੋਪਾ ਜੋ ਕਿ ਬਹੁਤ ਜਲਦ ਮਾਂ ਬਣਨ ਵਾਲੀ ਹੈ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਪ੍ਰੇਗਨੈਂਸੀ ਦਾ ਖੁਲਾਸਾ ਕੀਤਾ ਸੀ। ਉਹ ਇਨੀਂ ਦਿਨੀਂ ਆਪਣੀ ਪ੍ਰੇਗਨੈਂਸੀ ਪੀਰੀਅਡ ਨੂੰ ਇਨਜੁਆਏ ਕਰ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ।

PunjabKesari
ਚਾਰੂ ਅਸੋਪਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਨਵੀਂ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ। ਇਸ ਤਸਵੀਰ 'ਚ ਉਹ ਟੀ-ਸ਼ਰਟ ਅਤੇ ਬਿਨ੍ਹਾਂ ਮੈੱਕਅੱਪ ਤੋਂ ਪੋਸਟ ਕੀਤੀ ਹੈ। ਚਾਰੂ ਦੀ ਪਿਆਰੀ ਜਿਹੀ ਮੁਸਕਰਾਹਟ ਤਸਵੀਰ ਨੂੰ ਚਾਰ ਚੰਨ ਲਗਾ ਰਹੀ ਹੈ। ਇਹ ਤਸਵੀਰ ਉਨ੍ਹਾਂ ਦੇ ਪਤੀ ਰਾਜੀਵ ਸੇਨ ਨੇ ਕਲਿੱਕ ਕੀਤੀ ਹੈ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰ ਖ਼ੂਬ ਸ਼ੇਅਰ ਹੋ ਰਹੀ ਹੈ।
ਦੱਸ ਦਈਏ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਸਾਲ 2019 ‘ਚ ਆਪਣੀ ਪ੍ਰੇਮਿਕਾ ਚਾਰੂ ਅਸੋਪਾ ਦੇ ਨਾਲ ਵਿਆਹ ਕਰਵਾ ਲਿਆ ਸੀ। ਸਾਲ 2020 'ਚ ਦੋਵਾਂ ਦੀ ਵਿਆਹੁਤਾ ਜ਼ਿੰਦਗੀ ‘ਚ ਉਤਰਾਅ ਚੜਾਅ ਦੇਖਣ ਨੂੰ ਮਿਲੇ ਸੀ ਪਰ ਬਾਅਦ ‘ਚ ਦੋਵਾਂ ਦੇ ਵਿਚਕਾਰ ਸਭ ਠੀਕ ਹੋ ਗਿਆ ਹੈ ਅਤੇ ਦੋਵੇਂ ਹੈਪਲੀ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਇਨਜੁਆਏ ਕਰ ਰਹੇ ਹਨ ਅਤੇ ਹੁਣ ਦੋਵੇਂ ਬਹੁਤ ਜਲਦ ਮਾਤਾ-ਪਿਤਾ ਵੀ ਬਣਨ ਵਾਲੇ ਹਨ।


Aarti dhillon

Content Editor

Related News