ਆਰੀਆ ਤੋਂ ਬਾਅਦ ਇਕ ਹੋਰ ਨਵੀਂ ਵੈੱਬ ਸੀਰੀਜ਼ ਲੈ ਕੇ ਆਵੇਗੀ ਸੁਸ਼ਮਿਤਾ ਸੇਨ, ਓਟੀਟੀ ’ਤੇ ਮਚਾਵੇਗੀ ਧਮਾਲ

09/15/2022 1:13:05 PM

ਬਾਲੀਵੁੱਡ ਡੈਸਕ- ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਕਾਫ਼ੀ ਚਰਚਾ ’ਚ ਬਣੀ ਹੋਈ ਹੈ। ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਬਾਅਦ ਸੁਸ਼ਮਿਤਾ ਸੇਨ ਨੇ ਸਾਲ 2020 ’ਚ ਡਿਜ਼ਨੀ ਪਲੱਸ ਹੌਟਸਟਾਰ ਦੀ ਵੈੱਬ ਸੀਰੀਜ਼ ‘ਆਰਿਆ’ ਨਾਲ OTT ਦੀ ਦੁਨੀਆ ’ਚ ਐਂਟਰੀ ਕੀਤੀ ਸੀ। ਵੈੱਬ ਸੀਰੀਜ਼ ’ਚ ਸੁਸ਼ਮਿਤਾ ਸੇਨ ਨੇ ਆਰੀਆ ਸਰੀਨ ਦੇ ਕਿਰਦਾਰ ਨੂੰ ਕਾਫ਼ੀ ਪਿਆਰ ਮਿਲਿਆ ਸੀ। ਪਹਿਲੇ ਸਫ਼ਲ ਸੀਜ਼ਨ ਤੋਂ ਬਾਅਦ ‘ਆਰਿਆ’ ਦਾ ਦੂਜਾ ਸੀਜ਼ਨ ਆਇਆ, ਇਸ ਨੂੰ ਵੀ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਹੁਣ ਹਾਲ ਹੀ ’ਚ ਸੁਸ਼ਮਿਤਾ ਸੇਨ ਨੇ ਆਪਣੀ ਨਵੀਂ ਵੈੱਬ ਸੀਰੀਜ਼ ਦਾ ਐਲਾਨ ਕੀਤਾ ਹੈ।

PunjabKesari

ਇਹ ਵੀ ਪੜ੍ਹੋ :ਸ਼ਹਿਨਾਜ਼ ਗਿੱਲ ਇਨ੍ਹਾਂ ਫ਼ਿਲਮਾਂ ’ਚ ਆਵੇਗੀ ਨਜ਼ਰ, ਮੀਡੀਆ ਦੇ ਸਵਾਲ ’ਤੇ ਅਦਾਕਾਰਾ ਨੇ ਕੀਤਾ ਖ਼ੁਲਾਸਾ

ਸੁਸ਼ਮਿਤਾ ਸੇਨ ਨੇ ਇਸ ਦਾ ਐਲਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ’ਤੇ ਇਕ ਖੂਬਸੂਰਤ ਤਸਵੀਰ ਨਾਲ ਪ੍ਰਸ਼ੰਸਕਾਂ ਨੂੰ ਆਪਣੇ ਨਵੇਂ ਪ੍ਰੋਜੈਕਟ ਬਾਰੇ ਦੱਸਿਆ ਹੈ। ਇਸ ਤਸਵੀਰ ’ਚ ਸੁਸ਼ਮਿਤਾ ਸੇਨ ਸਫ਼ੈਦ ਆਊਟਫ਼ਿਟ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਤਸਵੀਰ ’ਚ ਅਦਾਕਾਰਾ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਸੁਸ਼ਮਿਤਾ ਸੇਨ ਨੇ ਕੈਪਸ਼ਨ ਵੀ ਦਿੱਤੀ ਹੈ। ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਕਿ ‘ਸਨਸੈੱਟ, ਸੈਨ ਰਾਈਜ਼।’

PunjabKesari

ਇਹ ਵੀ ਪੜ੍ਹੋ :ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਬਣੇਗੀ ਹੋਸਟ, ਅਦਾਕਾਰ ਨੇ ‘ਡ੍ਰੀਮ ਹੋਮ ਵਿਦ ਗੌਰੀ ਖ਼ਾਨ’ ਦਾ ਪ੍ਰੋਮੋ ਕੀਤਾ ਸਾਂਝਾ

ਇਸ ਦੇ ਨਾਲ ਅਦਾਕਾਰਾ ਨੇ ਅੱਗੇ ਲਿਖਿਆ ਕਿ ‘ਜ਼ਿੰਦਗੀ ਬਹੁਤ ਵਿਅਸਤ ਹੋ ਗਈ ਹੈ, ਬਿਲਕੁਲ ਇਕ ਨਵੀਂ ਵੈੱਬ ਸੀਰੀਜ਼ ਸ਼ੂਟ ਕਰਨ ਲਈ ਤਿਆਰ ਹੋ ਰਹੀ ਹਾਂ, ਜਿਸ ਨਾਲ ਮੇਰਾ ਦਿਲ ਹੈ, ਮੈਂ ਤੁਹਾਨੂੰ ਯਾਦ ਕਰਦੀ ਹਾਂ ਅਤੇ ਤੁਹਾਨੂੰ ਪਿਆਰ ਕਰਦੀ ਹਾਂ।’ ਪ੍ਰਸ਼ੰਸਕ ਅਦਾਕਾਰਾ ਦੀ ਇਸ ਨਵੀਂ ਵੈੱਬ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ ਨੂੰ ਲੈ ਕੇ ਹੀ ਨਹੀਂ ਸਗੋਂ ਆਪਣੇ ਨਿੱਜੀ ਰਿਸ਼ਤਿਆਂ ਨੂੰ ਲੈ ਕੇ ਵੀ ਚਰਚਾ ’ਚ ਹੈ। ਹਾਲ ਹੀ ’ਚ ਜਦੋਂ ਸਾਬਕਾ ਆਈ.ਪੀ.ਐੱਲ ਦੇ ਚੇਅਰਮੈਨ ਲਲਿਤ ਮੋਦੀ ਨੇ ਇੰਸਟਾਗ੍ਰਾਮ ’ਤੇ ਆਪਣੀ ਡੀ.ਪੀ ਬਦਲਦੇ ਹੋਏ ਬਾਇਓ ਤੋਂ ਸੁਸ਼ਮਿਤਾ ਸੇਨ ਦਾ ਨਾਂ ਹਟਾ ਦਿੱਤਾ ਤਾਂ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਤੇਜ਼ ਹੋ ਗਈਆਂ। ਫ਼ਿਲਹਾਲ ਸੁਸ਼ਮਿਤਾ ਸੇਨ ਨੇ ਇਸ ਰਿਸ਼ਤੇ ’ਤੇ ਕਦੇ ਕੁਝ ਨਹੀਂ ਕਿਹਾ।

PunjabKesari


Shivani Bassan

Content Editor

Related News