ਸੁਸ਼ਮਿਤਾ ਸੇਨ ਦੋ ਧੀਆਂ ਨਾਲ ਇਕ ਪੁੱਤਰ ਦੀ ਵੀ ਹੈ ਮਾਂ, ਜਨਮਦਿਨ ’ਤੇ ਸਾਂਝੀ ਕੀਤੀ ਤਸਵੀਰ

Monday, Aug 22, 2022 - 02:57 PM (IST)

ਸੁਸ਼ਮਿਤਾ ਸੇਨ ਦੋ ਧੀਆਂ ਨਾਲ ਇਕ ਪੁੱਤਰ ਦੀ ਵੀ ਹੈ ਮਾਂ, ਜਨਮਦਿਨ ’ਤੇ ਸਾਂਝੀ ਕੀਤੀ ਤਸਵੀਰ

ਨਵੀਂ ਦਿੱਲੀ- ਸੁਸ਼ਮਿਤਾ ਸੇਨ ਹਮੇਸ਼ਾ ਆਪਣੇ ਆਪਣੋ ਫ਼ੈਸਲਿਆਂ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਪਿਛਲੇ ਕੁਝ ਸਮੇਂ ਤੋਂ ਉਹ ਲਲਿਤ ਮੋਦੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਰਿਸ਼ਤੇ ਦਾ ਐਲਾਨ ਸੋਸ਼ਲ ਮੀਡੀਆ ਰਾਹੀਂ ਹੀ ਹੋਇਆ ਸੀ। ਇਸ ਦੇ ਨਾਲ ਹੀ ਅਦਾਕਾਰਾ ਨੇ ਇਕ ਹੋਰ ਖ਼ੁਲਾਸਾ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਅਦਾਕਾਰਾ ਨੇ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਅਨਨਿਆ ਪਾਂਡੇ ਨੇ ਕਰਵਾਇਆ ਸ਼ਾਨਦਾਰ ਫ਼ੋਟੋਸ਼ੂਟ, ਬੋਲਡ ਅੰਦਾਜ਼ ’ਚ ਦਿੱਤੇ ਪੋਜ਼

ਸੁਸ਼ਮਿਤਾ ਅਕਸਰ ਆਪਣੀਆਂ  ਧੀਆਂ ਰੇਨੀ ਅਤੇ ਅਲੀਸ਼ਾ ਨਾਲ ਨਜ਼ਰ ਆਉਂਦੀ ਹੈ ਅਤੇ ਉਨ੍ਹਾਂ ਨਾਲ ਕਈ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ। ਅਦਾਕਾਰਾ ਦੇ ਪੁੱਤਰ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ। ਸੁਸ਼ਮਿਤਾ ਨੇ ਇੰਸਟਾਗ੍ਰਾਮ ’ਤੇ ਇਹ ਤਸਵੀਰ ਸਾਂਝੀ ਕੀਤੀ ਹੈ। ਜਿਸ ’ਚ ਇਕ ਪਿਆਰਾ ਬੱਚਾ ਉਨ੍ਹਾਂ ਦੀ ਗੋਦ ’ਚ ਬੈਠਾ ਨਜ਼ਰ ਆ ਰਿਹਾ ਹੈ। 

PunjabKesari

ਤਸਵੀਰ ’ਚ ਹਰ ਕੋਈ ਹੱਸ ਰਿਹਾ ਹੈ। ਅਦਾਕਾਰਾ ਦੇ ਪੁੱਤਰ ਦਾ ਨਾਂ ‘ਅਮੇਡੀਅਸ’ ਹੈ। ਇਹ ਤਸਵੀਰ ‘ਅਮੇਡੀਅਸ’ ਦੇ ਜਨਮਦਿਨ ਸਮਾਰੋਹ ਦੀ ਹੈ। ਤੁਹਾਨੂੰ ਦੱਸ ਦੇਈਏ ਦਰਅਸਲ ਤਸਵੀਰ ’ਚ ਅਦਾਕਾਰਾ ਦੇ ਦੋਸਤ ਦਾ ਪੁੱਤਰ ਹੈ। ਜਿਸ ਨੂੰ ਉਹ ਆਪਣਾ ਪੁੱਤਰ ਮੰਨਦੀ ਹੈ। ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਇਕ ਸ਼ਾਨਦਾਰ ਕੈਪਸ਼ਨ ਵੀ ਲਿੱਖੀ ਹੈ।

ਇਹ ਵੀ ਪੜ੍ਹੋ : ਵਿਆਹੁਤਾ ਔਰਤਾਂ ਲਈ ਖ਼ੁਸ਼ੀ ਦੀ ਖ਼ਬਰ, ਇਸ ਸਾਲ ਤੋਂ ਬਣ ਸਕਦੀਆਂ ਹਨ ‘ਮਿਸ ਯੂਨੀਵਰਸ’

ਸੁਸ਼ਮਿਤਾ ਸੇਨ ਨੇ ਲਿਖਿਆ ਹੈ ਕਿ ‘ਇਹ ਇਕ ਔਰਤ ਦੀ ਦੁਨੀਆ ਹੈ ਅਤੇ ਮੈਂ ਇਸ ’ਚ ਇਕ ਆਦਮੀ ਹਾਂ, ਮੇਰੇ ਸੁੰਦਰ, ਸਭ ਤੋਂ ਪਿਆਰੇ, ਦਿਆਲੂ ਅਤੇ ਸ਼ਰਾਰਤੀ ਪੁੱਤਰ ਨੂੰ ਤੀਸਰਾ ਜਨਮਦਿਨ ਮੁਬਾਰਕ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਤੁਹਾਡਾ ਧੰਨਵਾਦ।’ 


 


author

Anuradha

Content Editor

Related News