ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਮੋਦੀ ਨੇ ਸਵਾਮੀ ਦੀ ਚਿੱਠੀ ਕੀਤੀ ਸਵੀਕਾਰ, ਹੋ ਸਕਦੀ ਹੈ CBI ਜਾਂਚ

07/27/2020 12:17:42 PM

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਮਾਮਲੇ 'ਚ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ 15 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਸੀ, ਜਿਸ 'ਚ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ। ਹੁਣ ਦਿੱਲੀ ਦੇ ਵਕੀਲ ਈਸ਼ਕਰਣ ਸਿੰਘ ਭੰਡਾਰੀ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਚਿੱਠੀ ਨੂੰ ਕਬੂਲ ਕਰ ਲਿਆ ਹੈ। ਉਨ੍ਹਾਂ ਨੇ ਇੱਕ ਦੂਜੇ ਟਵੀਟ 'ਚ ਦਿੱਲੀ ਦੀ ਤਸਵੀਰ ਸਾਂਝੀ ਕੀਤੀ ਹੈ।

ਸੁਬਰਮਣੀਅਮ ਸਵਾਮੀ ਚਿੱਠੀ 'ਚ ਲਿਖੀ ਸੀ ਇਹ ਗੱਲ
ਦੱਸ ਦਈਏ ਕਿ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸੁਬਰਮਣੀਅਮ ਸਵਾਮੀ ਨੇ ਸੁਸ਼ਾਂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ ਸੰਭਾਵਿਤ ਸੀ. ਬੀ. ਆਈ. ਜਾਂਚ ਲਈ ਸਾਰੇ ਜ਼ਰੂਰੀ ਦਸਤਾਵੇਜਾਂ 'ਤੇ ਕਰਵਾਈ ਕਰਨ ਲਈ ਇਕ ਵਕੀਲ ਦੀ ਨਿਯੁਕਤੀ ਕੀਤੀ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਪ੍ਰਸ਼ੰਸਕ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ ਅਤੇ ਮਰਹੂਮ ਅਦਾਕਾਰ ਲਈ ਨਿਆ ਦੀ ਮੰਗ ਕਰ ਰਹੇ ਹਨ।

ਆਪਣੇ ਆਧਿਕਾਰਿਕ ਟਵਿੱਟਰ ਹੈਂਡਲ 'ਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸੁਬਰਮਣੀਅਮ ਸਵਾਮੀ ਨੇ ਟਵੀਟ ਕੀਤਾ ਸੀ, 'ਮੈਂ ਇੱਛਾਕਰਨ ਨੂੰ ਸੰਭਾਵਿਤ ਸੀ. ਬੀ. ਆਈ. ਮਾਮਲੇ ਜਾ ਪੀ. ਆਈ. ਐੱਲ. ਜਾ ਆਪਰਾਧਿਕ ਸ਼ਿਕਾਇਤ ਮਾਮਲੇ ਲਈ ਸੁਸ਼ਾਂਤ ਸਿੰਘ ਰਾਜਪੂਤ ਕਥਿਤ ਖ਼ੁਦਕੁਸ਼ੀ ਮਾਮਲੇ 'ਚ ਕਰਵਾਈ ਕਰਨ ਲਈ ਕਿਹਾ ਹੈ।' ਆਪਣੇ ਟਵੀਟ 'ਚ ਸਵਾਮੀ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਐਡਵੋਕੇਟ ਈਸ਼ਵਰ ਸਿੰਘ ਭੰਡਾਰੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ ਸਾਰੇ ਜ਼ਰੂਰੀ ਦਸਤਾਵੇਜਾਂ 'ਤੇ ਕਰਵਾਈ ਕਰਨ ਲਈ ਕਿਹਾ ਹੈ। ਤਾਂ ਕਿ ਮਾਮਲੇ ਨੂੰ ਸੀ. ਬੀ. ਆਈ. ਦੁਆਰਾ ਜਾਂਚ ਦੇ ਯੋਗ ਦੱਸਿਆ ਜਾਵੇ।

ਫ਼ਾਹਾ ਲੈ ਕੇ ਸੁਸ਼ਾਂਤ ਨੇ ਖ਼ਤਮ ਕੀਤੀ ਸੀ ਜੀਵਨਲੀਲਾ
ਸੁਸ਼ਾਂਤ ਦੀ ਮੌਤ 14 ਜੂਨ ਨੂੰ ਖ਼ੁਦਕੁਸ਼ੀ ਕਰਨ ਕਰਕੇ ਹੋਈ ਸੀ। ਉਨ੍ਹਾਂ ਨੂੰ ਆਪਣੇ ਮੁੰਬਈ 'ਚ ਸਥਿਤ ਘਰ 'ਚ ਖ਼ੁਦ ਨੂੰ ਲਟਕਾ ਲਿਆ ਸੀ। ਉਦੋਂ ਤੋਂ ਮੁੰਬਈ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤਕ ਸੁਸ਼ਾਂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ 30 ਤੋਂ ਵੱਧ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ।


sunita

Content Editor

Related News