ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂ ’ਤੇ ਦਿੱਲੀ ’ਚ ਹੋਵੇਗੀ ਸੜਕ, ਮਿਲੀ ਮਨਜ਼ੂਰੀ

01/22/2021 6:16:02 PM

ਨਵੀਂ ਦਿੱਲੀ (ਬਿਊਰੋ)– ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂ ’ਤੇ ਦੱਖਣੀ ਦਿੱਲੀ ਦੇ ਐਂਡ੍ਰਿਊਜ਼ ਗੰਜ ’ਚ ਇਕ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਮਤੇ ਲਈ ਨਗਰ ਨਿਗਮ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਨਿਗਮ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਖ਼ਬਰ ਸੁਸ਼ਾਂਤ ਸਿੰਘ ਦੇ 35ਵੇਂ ਜਨਮਦਿਨ ’ਤੇ ਸਭ ਦੇ ਸਾਹਮਣੇ ਆਈ ਹੈ। ਪਿਛਲੇ ਸਾਲ 14 ਜੂਨ ਨੂੰ ਮੁੰਬਈ ਦੇ ਬਾਂਦਰਾ ’ਚ ਆਪਣੇ ਘਰ ’ਚ ਸੁਸ਼ਾਂਤ ਸਿੰਘ ਮ੍ਰਿਤਕ ਮਿਲੇ ਸਨ।

ਕਾਂਗਰਸੀ ਕੌਂਸਲਰ ਨੇ ਰੱਖਿਆ ਸੀ ਮਤਾ
ਦੱਖਣੀ ਦਿੱਲੀ ਨਗਰ ਨਿਗਮ ’ਚ ਕਾਂਗਰਸੀ ਕੌਂਸਲਰ ਅਭਿਸ਼ੇਕ ਦੱਤ ਨੇ ਸਤੰਬਰ 2020 ’ਚ ਸੜਕ ਦਾ ਨਾਂ ਅਦਾਕਾਰ ਦੇ ਨਾਂ ’ਤੇ ਰੱਖਣ ਦਾ ਮਤਾ ਰੱਖਿਆ ਸੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਐੱਸ. ਡੀ. ਐੱਮ. ਸੀ. ਸਦਨ ਨੇ ਕੱਲ ਆਪਣੀ ਬੈਠਕ ’ਚ ਇਸ ਨੂੰ ਮਨਜ਼ੂਰੀ ਦੇ ਦਿੱਤੀ। ਭਾਜਪਾ ਦੀ ਅਗਵਾਈ ’ਚ ਐੱਸ. ਡੀ. ਐੱਮ. ਸੀ. ’ਚ ਐਂਡ੍ਰਿਊਜ਼ ਗੰਜ ਵਾਰਡ ਤੋਂ ਕਾਂਗਰਸੀ ਕੌਂਸਲਰ ਅਭਿਸ਼ੇਕ ਦੱਤ ਨੇ ਨਗਰ ਨਿਗਮ ਦੀ ਨਾਮਕਰਣ ਤੇ ਮੁੜ-ਨਿਰਮਾਣ ਸੰਮਤੀ ਨੂੰ ਇਸ ਬਾਰੇ ਇਕ ਮਤਾ ਭੇਜਿਆ ਸੀ।

ਕੌਂਸਲਰ ਨੇ ਮਤੇ ’ਚ ਕੀ ਲਿਖਿਆ?
ਸੰਮਤੀ ਨੂੰ ਭੇਜੇ ਲਿਖਤੀ ਮਤੇ ’ਚ ਕੌਂਸਲਰ ਨੇ ਲਿਖਿਆ ਕਿ ਸੜਕ ਨੰਬਰ 8 ’ਚ ਵੱਡੀ ਗਿਣਤੀ ’ਚ ਬਿਹਾਰ ਨਾਲ ਸਬੰਧ ਰੱਖਣ ਵਾਲੇ ਲੋਕ ਰਹਿੰਦੇ ਹਨ। ਮਤੇ ’ਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਹੀ ਐਂਡ੍ਰਿਊਜ਼ ਗੰਜ ਤੋਂ ਇੰਦੀਰਾ ਕੈਂਪ ਵਿਚਾਲੇ ਇਕ ਭਾਗ ਦਾ ਨਾਂ ਸੁਸ਼ਾਂਤ ਸਿੰਘ ਰਾਜਪੂਤ ਮਾਰਗ ਰੱਖਣ ਦੀ ਮੰਗ ਕੀਤੀ ਹੈ। ਦੱਤ ਨੇ ਕਿਹਾ ਕਿ ਇਸ ਲਈ ਸੜਕ ਗਿਣਤੀ 8 ਦਾ ਨਾਂ ਅਦਾਕਾਰ ਦੇ ਨਾਂ ’ਤੇ ਰੱਖਿਆ ਜਾਣਾ ਚਾਹੀਦਾ ਹੈ।

ਜਨਮਦਿਨ ਮੌਕੇ ਭੈਣ ਸ਼ਵੇਤਾ ਹੋਈ ਭਾਵੁਕ
21 ਜਨਵਰੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮਦਿਨ ’ਤੇ ਆਪਣੇ ਭਰਾ ਨੂੰ ਯਾਦ ਕਰਦਿਆਂ ਭੈਣ ਸ਼ਵੇਤਾ ਸਿੰਘ ਭਾਵੁਕ ਹੋ ਗਈ। ਸ਼ਵੇਤਾ ਨੇ ਕਿਹਾ ਕਿ ਸੁਸ਼ਾਂਤ ਜੇਕਰ ਅੱਜ ਇਸ ਦੁਨੀਆ ’ਚ ਹੁੰਦਾ ਤਾਂ ਆਪਣਾ 35ਵਾਂ ਜਨਮਦਿਨ ਮਨਾਉਂਦਾ। ਉਸ ਦੇ ਇਸ ਖਾਸ ਦਿਨ ਮੌਕੇ ਪ੍ਰਸ਼ੰਸਕਾਂ, ਰਿਸ਼ਤੇਦਾਰਾਂ, ਕਰੀਬੀਆਂ ਤੇ ਬਾਲੀਵੁੱਡ ਸਿਤਾਰਿਆਂ ਨੇ ਉਸ ਨੂੰ ਯਾਦ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News