ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਪੁਲਸ ਕਰ ਰਹੀ ਇਮਾਰਤ ਦੀ CCTV ਰਿਕਾਰਡਿੰਗ ਦੀ ਜਾਂਚ, ਖੁੱਲ੍ਹ ਸਕਦੇ ਨੇ ਕਈ ਭੇਦ

07/08/2020 9:05:00 AM

ਮੁੰਬਈ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਪੋਸਟ ਮਾਰਟਮ ਦੀ ਰਿਪੋਰਟ ਦੀ ਪੁਸ਼ਟੀ ਹੋ ਗਈ ਹੈ, ਉਨ੍ਹਾਂ ਦੀ ਮੌਤ ਫ਼ਾਹਾ ਲੈਣ ਕਾਰਨ ਹੋਈ ਹੈ। ਰਿਪੋਰਟ 'ਚ ਵੀ ਕਿਸੇ ਜ਼ਹਿਰੀਲੇ ਪਦਾਰਥ ਦੀ ਪੁਸ਼ਟੀ ਨਹੀਂ ਹੋਈ ਹੈ। ਅਜਿਹੀ ਸਥਿਤੀ 'ਚ ਮੁੰਬਈ ਪੁਲਸ ਇਹ ਜਾਣਨਾ ਚਾਹੁੰਦੀ ਹੈ ਕੀ ਅਦਾਕਾਰ ਨੇ ਕੁਝ ਨਿੱਜੀ ਕਾਰਨਾਂ ਕਰਕੇ ਖ਼ੁਦਕੁਸ਼ੀ ਕਰਨ ਵਰਗੀ ਹਰਕਤ ਕੀਤੀ ਹੈ, ਜਾਂ ਅਸਲ 'ਚ ਉਨ੍ਹਾਂ ਦੀ ਮੌਤ ਦੇ ਪਿੱਛੇ 'ਭਤੀਜਾਵਾਦ' ਹੈ। ਜਿਵੇਂ ਕਿ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਗਿਆ ਹੈ ਤਾਂ ਜੋ ਇਸ ਕੇਸ ਦੀ ਜਾਂਚ ਦਿਸ਼ਾ ਵੱਲ ਵਧਾਈ ਜਾ ਸਕੇ।

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ 30 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਬੀਤੇ ਦਿਨੀਂ ਬਾਂਦਰਾ ਪੁਲਸ ਨੇ ਪ੍ਰਸਿੱਧ ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਤੋਂ ਪੁੱਛਗਿੱਛ ਕੀਤੀ ਸੀ। ਭੰਸਾਲੀ ਤੋਂ ਵੀ ਕਰੀਬ 4 ਘੰਟੇ ਪੁੱਛਗਿੱਛ ਕੀਤੀ ਗਈ ਸੀ। ਇਸ ਸਮੇਂ ਦੌਰਾਨ ਭੰਸਾਲੀ ਨੂੰ ਕੁੱਲ 35-40 ਪ੍ਰਸ਼ਨ ਪੁੱਛੇ ਗਏ ਸਨ। ਦੱਸ ਦੇਈਏ ਕਿ ਸੁਸ਼ਾਂਤ ਨੇ 14 ਜੂਨ ਨੂੰ ਆਪਣੇ ਬਾਂਦਰਾ ਦੇ ਘਰ ਫ਼ਾਹਾ ਲੈ ਲਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਫ਼ਿਲਮ ਉਦਯੋਗ ਦੇ ਕਈ ਸੱਚ ਹੌਲੀ-ਹੌਲੀ ਬਾਹਰ ਆ ਰਹੇ ਹਨ। ਇਸ ਮਾਮਲੇ 'ਚ ਕਈ ਫ਼ਿਲਮੀ ਕਲਾਕਾਰਾਂ ਤੇ ਨਿਰਦੇਸ਼ਕਾਂ 'ਤੇ ਗੰਭੀਰ ਦੋਸ਼ ਲੱਗ ਰਹੇ ਹਨ।


sunita

Content Editor

Related News