ਸੁਸ਼ਾਂਤ ਸਿੰਘ ਰਾਜਪੂਤ ਕੇਸ : ਡਰੱਗ ਮਾਮਲੇ ਦੀ ਜਾਂਚ ਕਰ ਰਹੇ NCB ਚੀਫ ਨੂੰ ਮਿਲਿਆ ਵੱਡਾ ਸਨਮਾਨ

Friday, Aug 13, 2021 - 01:33 PM (IST)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਤ ਸਿੰਘ ਰਾਜਪੁਤ ਦੀ ਮੌਤ ਦੇ ਮਾਮਲੇ 'ਚ ਸਾਹਮਣੇ ਆਏ ਡਰੱਗ ਮਾਮਲੇ 'ਤੇ ਕੰਮ ਕਰ ਰਹੇ ਨਾਰਕੋਟਿਕਸ ਕੰਟਰਲ ਬਿਊਰੋ ਮੁੰਬਈ ਦੇ ਜ਼ੋਨਲ ਡਾਇਰੈਕਟਰ ਸਮੀਰ ਡੀ ਵਾਨਖੇੜੇ ਨੂੰ 'ਮੈਡਲ ਫਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ' ਨਾਲ ਸਨਮਾਨਤ ਕੀਤੀ ਗਿਆ ਹੈ। ਵਾਨਖੇੜੇ ਤੇ ਉਨ੍ਹਾਂ ਦੀ ਟੀਮ ਸਤੰਬਰ 2020 ਤੋਂ ਬਾਲੀਵੁੱਡ 'ਚ ਡਰੱਗ ਰੈਕੇਟ ਦੀ ਜਾਂਚ ਦੀ ਅਗਵਾਈ ਕਰ ਰਹੀ ਹੈ। ਉਨ੍ਹਾਂ ਦੀ ਟੀਮ ਨੇ ਡਰੱਗ ਦੇ ਧੰਧੇ ਨਾਲ ਜੁੜੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਅਤੇ ਸੁਸ਼ੰਤ ਦੀ ਪ੍ਰੇਮੀਕਾ ਰਿਆ ਚੱਕਰਵਤੀ ਤੇ ਉਨ੍ਹਾਂ ਦੇ ਭਰਾ ਸ਼ੋਵਿਕ ਚੱਕਰਵਰਤੀ ਖ਼ਿਲਾਫ਼ ਚਾਰਜਸ਼ੀਟ ਵੀ ਦਾਖ਼ਲ ਕੀਤੀ। ਦੋਵੇਂ ਫਿਲਹਾਲ ਜ਼ਮਾਨਤ 'ਤੇ ਬਾਹਰ ਹਨ।

ਪੀ. ਟੀ. ਆਈ. ਦੀ ਰਿਪੋਰਟ ਅਨੁਸਾਰ ਉਨ੍ਹਾਂ ਦੇ ਅਧੀਨ ਕੰਮ ਕਰ ਰਹੇ ਐੱਨ. ਸੀ. ਬੀ. ਨੇ ਮਾਮਲੇ ਦੇ ਸਬੰਧ 'ਚ ਦੀਪਿਕਾ ਪਾਦੂਕੋਣ, ਸਾਰਾ ਅਲੀ ਖ਼ਾਨ, ਸ਼ਰਧਾ ਕਪੂਰ, ਰਕੁਲਪ੍ਰੀਤ ਸਿੰਘ ਅਤੇ ਕਈ ਹੋਰ ਬਾਲੀਵੁੱਡ ਏ-ਲਿਸਟਰਜ਼ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਟੀਮ ਨੇ ਕਥਿਤ ਤੌਰ 'ਤੇ ਜਾਂਚ ਸ਼ੁਰੂ ਕਰਨ ਤੋਂ ਬਾਅਦ ਕਈ 'drug lords' ਅਤੇ ਡਰੱਗ ਕਿੰਗਪਿਨਾਂ ਤਕ ਸ਼ਿਕੰਜਾ ਕੱਸਿਆ ਗਿਆ। 

ਦੱਸਣਯੋਗ ਹੈ ਕਿ ਇਹ ਪੁਰਸਕਾਰ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਜੋ ਅਪਰਾਧ ਦੀ ਜਾਂਚ ਦੇ ਉੱਚ ਪੇਸ਼ੇਵਰ ਮਿਆਰ ਨੂੰ ਵਧਾਵਾ ਦਿੰਦੇ ਹਨ। ਸਾਲ 2018 ਤੋਂ ਇਸ ਐਵਾਰਡ ਨੂੰ ਸ਼ੁਰੂ ਕੀਤੀ ਗਿਆ ਹੈ। ਸੁਸ਼ਾਂਤ ਸਿੰਘ ਰਾਜਪੁਤ ਦੀ ਮੌਤ ਦੇ ਮਾਮਲੇ 'ਚ ਤਾਜਾ ਅਪਡੇਟ ਇਹ ਹੈ ਕਿ ਇਕ ਵਿਸ਼ੇਸ਼ ਐੱਨ. ਡੀ. ਪੀ. ਐੱਸ. ਅਦਾਲਤ ਨੇ ਰਾਜਪੁਤ ਦੇ ਫਲੈਟਮੇਟ ਸਿਧਾਰਥ ਪਿਥਾਨੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਨੂੰ ਐੱਨ. ਸੀ. ਬੀ. ਨੇ ਇਸ ਸਾਲ 28 ਮਈ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਮੌਜੂਦਾ ਸਮੇਂ 'ਚ ਹਿਰਾਸਤ 'ਚ ਹੈ।


sunita

Content Editor

Related News