ਸੁਸ਼ਾਂਤ ਦੇ ਜਨਮਦਿਨ ’ਤੇ ਕੰਗਨਾ ਨੇ ਮੁੜ ਘੇਰੇ ਵੱਡੇ ਫ਼ਿਲਮੀ ਸਿਤਾਰੇ, ਸ਼ਰੇਆਮ ਆਖੀਆਂ ਇਹ ਗੱਲਾਂ

01/21/2021 12:16:16 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਜੇਕਰ ਅੱਜ ਜ਼ਿੰਦਾ ਹੁੰਦੇ ਤਾਂ ਉਹ ਆਪਣਾ 35ਵਾਂ ਜਨਮਦਿਨ ਮਨਾ ਰਹੇ ਹੁੰਦੇ ਪਰ ਪਿਛਲੇ ਸਾਲ 14 ਜੂਨ ਨੂੰ ਉਨ੍ਹਾਂ ਦਾ ਮਿ੍ਰਤਕ ਸਰੀਰ ਬਾਂਦਰਾ ਸਥਿਤ ਉਨ੍ਹਾਂ ਦੇ ਘਰ ’ਚ ਮਿਲਿਆ ਸੀ। ਉਨ੍ਹਾਂ ਦੀ ਮੌਤ ਨੇ ਸਾਰਿਆਂ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ’ਚ ਦੁਬਾਰਾ ਭਾਈ-ਭਤੀਜਾਵਾਦ ਅਤੇ ਮੂਵੀ ਮਾਫ਼ੀਆ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਸੀ। ਅਦਾਕਾਰਾ ਕੰਗਨਾ ਰਣੌਤ ਨੇ ਵੀ ਖੁੱਲ੍ਹ ਕੇ ਬਾਲੀਵੁੱਡ ’ਚ ਨੇਪੋਟਿਜ਼ਮ ਅਤੇ ਮੂਵੀ ਮਾਫ਼ੀਆ ’ਤੇ ਗੱਲ ਕੀਤੀ ਸੀ। ਨਾਲ ਹੀ ਕਿਹਾ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸ਼ਿਕਾਰ ਸਨ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਖ਼ੁਦਕੁਸ਼ੀ ਵਰਗਾ ਖ਼ੌਫਨਾਕ ਕਦਮ ਚੁੱਕਿਆ। ਅੱਜ ਸੁਸ਼ਾਂਤ ਦੇ 35ਵੇਂ ਜਨਮਦਿਨ ’ਤੇ ਕੰਗਨਾ ਰਣੌਤ ਨੇ ਇਕ ਵਾਰ ਫਿਰ ਤੋਂ ਮੂਵੀ ਮਾਫ਼ੀਆ ਤੇ ਨੇਪੋਟਿਜ਼ਮ ਦਾ ਮੁੱਦਾ ਚੁੱਕਿਆ ਹੈ। ਉਸ ਨੇ ਸੁਸ਼ਾਂਤ ਨੂੰ ਸੋਸ਼ਲ ਮੀਡੀਆ ’ਤੇ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ ਅਤੇ ਮੂਵੀ ਮਾਫ਼ੀਆ ਦੀ ਆਲੋਚਨਾ ਕੀਤੀ ਹੈ। 

PunjabKesari

ਕੰਗਨਾ ਰਣੌਤ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੇ ਹੋਏ ਆਪਣੇ ਆਧਿਕਾਰਿਕ ਟਵਿੱਟਰ ਅਕਾਊਂਟ ’ਤੇ ਲਿਖਿਆ ‘ਪਿਆਰੇ ਸੁਸ਼ਾਂਤ, ਮੂਵੀ ਮਾਫ਼ੀਆ ਨੇ ਤੁਹਾਨੂੰ ਤੰਗ ਅਤੇ ਤੁਹਾਨੂੰ ਪ੍ਰੇਸ਼ਾਨ ਕੀਤਾ। ਸੋਸ਼ਲ ਮੀਡੀਆ ’ਤੇ ਕਈ ਵਾਰ ਆਪਣੀ ਮਦਦ ਲਈ ਗੁਹਾਰ ਲਾਈ ਅਤੇ ਮੈਨੂੰ ਅਫ਼ਸੋਸ ਹੈ ਕਿ ਉਸ ਸਮੇਂ ਮੈਂ ਤੁਹਾਡੇ ਨਾਲ ਨਹੀਂ ਸੀ। ਕਾਸ਼ ਮੈਂ ਇਹ ਨਾ ਮਨਾ ਕੀ ਤੁਸੀਂ ਆਪਣੇ ਦਮ ’ਤੇ ਮਾਫ਼ੀਆਂ ਦੀ ਤਸ਼ੱਦਦ ਨੂੰ ਸੰਭਾਲਨ ਲਈ ਕਾਫ਼ੀ ਮਜ਼ਬੂਤ ਸਨ, ਜਨਮਦਿਨ ਮੁਕਾਬਕ ਹੋਵੇ ਪਿਆਰੇ।’

PunjabKesari

ਕੰਗਨਾ ਇਥੇ ਹੀ ਰੁਕੀ ਨਹੀਂ ਉਸ ਨੇ ਆਪਣੇ ਅਗਲੇ ਟਵੀਟ ’ਚ ਕਰਨ ਜੌਹਰ, ਯਸ਼ਰਾਜ ਫ਼ਿਲਮ ਤੇ ਮਹੇਸ਼ ਭੱਟ ’ਤੇ ਵੀ ਨਿਸ਼ਾਨਾ ਸਾਧਿਆ। ਨਾਲ ਹੀ ਦੋਸ਼ ਲਾਇਆ ਹੈ ਕਿ ਇਨ੍ਹਾਂ ਸਾਰਿਆਂ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਸੀ। ਕੰਗਨਾ ਨੇ ਆਪਣੇ ਅਗਲੇ ਟਵੀਟ ’ਚ ਲਿਖਿਆ ‘ਕਦੇ ਨਾ ਭੁੱਲਣਾ ਕਿ ਸੁਸ਼ਾਂਤ ਨੇ ਯਸ਼ਰਾਜ ਫ਼ਿਲਮਸ ਬਾਰੇ ਕਿਹਾ ਕਿ ਉਨ੍ਹਾਂ ਨੇ ਉਸ ’ਤੇ ਪ੍ਰਤੀਬੰਧ ਲਾ ਦਿੱਤਾ ਸੀ। ਉਸ ਨੇ ਦੱਸਿਆ ਸੀ ਕਿ ਕਰਨ ਜੌਹਰ ਨੇ ਉਸ ਨੂੰ ਵੱਡੇ ਸੁਫ਼ਨੇ ਦਿਖਾਏ ਸਨ ਅਤੇ ਉਸ ਦੀ ਫ਼ਿਲਮ ਨੂੰ ਸਟ੍ਰੀਮਿੰਗ ਪਲੇਟਫਾਰਮ ’ਤੇ ਪਾ ਦਿੱਤਾ ਸੀ। ਫ਼ਿਰ ਪੂਰੀ ਦੁਨੀਆ ਨੂੰ ਰੋਂਦੇ ਹੋਏ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤਇਕ ਫਲਾਪ ਅਦਾਕਾਰ ਹੈ। ਕਦੇ ਨਾ ਭੁੱਲਣਾ ਕਿ ਸਾਰੇ ਮਹੇਸ਼ ਭੱਟ ਦੇ ਬੱਚੇ ਉਦਾਸ ਹਨ। ਇਨ੍ਹਾਂ ਲੋਕਾਂ ਨੇ ਸਮੂਹਿਕ ਰੂਪ ’ਚ ਉਸ ਦਾ ਕਾਤਲ ਕਰ ਦਿੱਤਾ ਅਤੇ ਸੁਸ਼ਾਂਤ ਨੇ ਇਹ ਸਾਰੀਆਂ ਗੱਲਾਂ ਆਪਣੀ ਮੌਤ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਲਿਖੀਆਂ, ਕਦੇ ਮੁਆਫ਼ ਨਾ ਕਰੋ, ਕਦੇ ਭੁੱਲੋ ਨਾ।’

PunjabKesari

ਕੰਗਨਾ ਨੇ ਆਪਣੇ ਆਖ਼ਰੀ ਟਵੀਟ ’ਚ ਲਿਖਿਆ ਹੈ, ‘ਇਨ੍ਹਾਂ ਸਾਰਿਆਂ ਤੋਂ ਵੱਖ ਅੱਜ ਸੁਸ਼ਾਂਤ ਦਿਵਸ ਨੂੰ ਦੀਵਨ ਦੇ ਉਤਸਵ ਦੇ ਰੂਪ ’ਚ ਮਨਾਉਂਦੇ ਹਾਂ। ਕਿਸੇ ਨੂੰ ਇਹ ਕਦੀ ਨਾ ਦੱਸਣ ਦਾ ਮੌਕਾ ਦਿਓ ਕਿ ਤੁਸੀਂ ਬਹੁਤੇ ਚੰਗੇ ਨਹੀਂ ਹੋ, ਕਿਸੇ ’ਤੇ ਵੀ ਖ਼ੁਦ ਤੋਂ ਜ਼ਿਆਦਾ ਭਰੋਸਾ ਨਾ ਕਰੋ, ਉਨ੍ਹਾਂ ਲੋਕਾਂ ਨੂੰ ਛੱਡ ਦਿਓ, ਜੋ ਤੁਹਾਨੂੰ ਦੱਸਦੇ ਹਨ ਕਿ ਡਰੱਗ ਸਭ ਦਾ ਹੱਲ ਹੈ। ਸੋਸ਼ਲ ਮੀਡੀਆ ’ਤੇ ਕੰਗਨਾ ਰਣੌਤ ਦੇ ਇਹ ਟਵੀਟ ਕਾਫ਼ੀ ਵਾਇਰਲ ਹੋ ਰਹੇ ਹਨ। 

PunjabKesari

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News