ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪਿ੍ਰਯੰਕਾ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ

Friday, Mar 26, 2021 - 02:35 PM (IST)

ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪਿ੍ਰਯੰਕਾ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ

ਮੁੰਬਈ (ਬਿਊਰੋ) — ਮਸ਼ਹੂਰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪਿ੍ਰਯੰਕਾ ਸਿੰਘ ਦੀ ਯਾਚਿਕਾ ’ਤੇ ਸ਼ੁੱਕਰਵਾਰ ਸੁਪਰੀਮ ਕੋਰਟ ’ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਐੱਫ. ਆਈ. ਆਰ. ਨੂੰ ਸਹੀ ਠਹਿਰਾਉਣ ਵਾਲੇ ਹਾਈਕੋਰਟ ਦੇ ਫ਼ੈਸਲੇ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ। ਪਿ੍ਰਯੰਕਾ ਚੋਪੜਾ ਨੇ ਰਿਆ ਚੱਕਰਵਰਤੀ ਵਲੋਂ ਉਸ ਦੇ ਖ਼ਿਲਾਫ਼ ਦਰਜ ਕੀਤੀ ਗਈ ਯਾਚਿਕਾ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ, ਜਿਸ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਬੰਬੇ ਹਾਈਕੋਰਟ ਇਸ ਮਾਮਲੇ ਨੂੰ ਸੁਣ ਰਿਹਾ ਹੈ ਅਤੇ ਇਕ ਯਾਚਿਕਾ ਨੂੰ ਰੱਦ ਕਰ ਚੁੱਕਾ ਹੈ, ਅਜਿਹੇ ’ਚ ਅਸੀਂ ਇਸ ’ਚ ਦਾਖਲ ਨਹੀਂ ਦੇਣਾ ਚਾਹੁੰਦੇ। ਮਾਮਲੇ ਦੀ ਸੁਣਵਾਈ ਤੋਂ ਬਾਅਦ ਰਿਆ ਚੱਕਰਵਰਤੀ ਦੇ ਵਕੀਲ ਵਲੋਂ ਬਿਆਨ ਜਾਰੀ ਕੀਤਾ ਗਿਆ, ਜਿਸ ’ਚ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ। 

ਦਰਅਸਲ, ਸੁਸ਼ਾਂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਨੇ ਸੁਸ਼ਾਂਤ ਦੀ ਭੈਣ ਪਿ੍ਰਯੰਕਾ ਸਿੰਘ ਤੇ ਮੀਤੂ ਸਿੰਘ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਅਤੇ ਕੇਸ ਸੀ. ਬੀ. ਆਈ. ਨੂੰ ਸੌਂਪ ਦਿੱਤਾ। ਇਸ ਮਾਮਲੇ ਦੀ ਸੁਣਵਾਈ ਬੰਬੇ ਹਾਈਕੋਰਟ ’ਚ ਹੋਈ ਸੀ, ਜਿਸ ’ਚ ਅਦਾਲਤ ਨੇ ਮੀਤੂ ਸਿੰਘ ’ਤੇ ਦਰਜ ਐੱਫ. ਆਈ. ਆਰ. ਨੂੰ ਰੱਦ ਕਰ ਦਿੱਤਾ ਸੀ ਪਰ ਪਿ੍ਰਯੰਕਾ ਸਿੰਘ ਖ਼ਿਲਾਫ਼ ਦਾਇਰ ਐੱਫ. ਆਈ. ਆਰ. ਰੱਦ ਨਹੀਂ ਕੀਤੀ ਗਈ ਸੀ। ਹੁਣ ਇਸੇ ਫ਼ੈਸਲੇ ਨੂੰ ਪਿ੍ਰਯੰਕਾ ਸਿੰਘ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ। 


 


author

sunita

Content Editor

Related News