ਹਾਈ ਕੋਰਟ ''ਚ ਸੁਣਵਾਈ ਸ਼ੁਰੂ, ਰੀਆ ਚੱਕਰਵਰਤੀ ਨੂੰ ਜ਼ਮਾਨਤ ਮਿਲੇਗੀ ਜਾਂ ਨਹੀਂ ਅੱਜ ਹੋਵੇਗਾ ਫ਼ੈਸਲਾ

09/29/2020 2:31:51 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਕੇਸ 'ਚ ਰੀਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨ 'ਚ ਬਾਂਬੇ ਹਾਈ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਰੀਆ ਫਿਲਹਾਲ 6 ਅਕਤੂਬਰ ਤਕ ਹਿਰਾਸਤ 'ਚ ਹੈ। ਰੀਆ-ਸ਼ੌਵਿਕ ਤੋਂ ਇਲਾਵਾ ਸੈਮੂਅਲ ਮਿਰਾਂਡਾ, ਦੀਪੇਸ਼ ਸਾਵੰਤ ਅਤੇ ਡਰੱਗ ਪੈਡਲਰ ਬਾਸ਼ਿਤ ਪਰਿਹਾਰ ਦੀ ਜ਼ਮਾਨਤ 'ਤੇ ਵੀ ਅੱਜ ਹੀ ਸੁਣਵਾਈ ਹੋਣੀ ਹੈ। ਮਾਮਲੇ 'ਚ ਡਰੱਗ ਐਂਗਲ ਦੀ ਜਾਂਚ ਕਰ ਰਹੀ ਐੱਨ. ਸੀ. ਬੀ. ਹੁਣ ਤਕ 18 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਪ੍ਰਵਰਤਨ ਨਿਰਦੇਸ਼ਾਲਯ ਦੁਆਰਾ ਲਿਖੇ ਜਾਣ ਤੋਂ ਬਾਅਦ ਐੱਨ. ਸੀ. ਬੀ. ਨੇ ਡਰੱਗ ਮਾਮਲੇ ਦੀ ਜਾਂਚ ਆਪਣੇ ਹੱਥ 'ਚ ਲਈ ਸੀ। ਕਈ ਬਾਲੀਵੁੱਡ ਹਸਤੀਆਂ ਦੁਆਰਾ ਚੈਟਿੰਗ ਦੌਰਾਨ ਡਰੱਗ ਬਾਰੇ ਗੱਲ ਕਰਨ ਦੇ ਸਬੂਤ ਮਿਲੇ ਹਨ। ਡਰੱਗ ਚੈਟ ਸਾਹਮਣੇ ਆਉਣ ਤੋਂ ਬਾਅਦ ਐੱਨ. ਸੀ. ਬੀ. ਨੇ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ ਤੇ ਕਰਿਸ਼ਮਾ ਪ੍ਰਕਾਸ਼ ਦਾ ਬਿਆਨ ਦਰਜ ਕੀਤਾ ਹੈ।

ਇਸ ਦੌਰਾਨ ਮੁੰਬਈ ਦੀ ਇਕ ਅਦਾਲਤ ਨੇ ਕਰਨ ਜੌਹਰ ਦੀ ਫਰਮ ਧਰਮਾ ਪ੍ਰੋਡਕਸ਼ਨ ਦੇ ਸਾਬਕਾ ਐਕਜੀਕੁਟਿਵ ਪ੍ਰੋਡਿਊਸਰ ਸ਼ਿਤਿਜ ਰਵੀ ਪ੍ਰਸਾਦ ਨੂੰ ਤਿੰਨ ਅਕਤੂਬਰ ਤਕ ਲਈ ਐੱਨ. ਸੀ. ਬੀ. ਦੀ ਹਿਰਾਸਤ 'ਚ ਭੇਜ ਦਿੱਤਾ ਹੈ। ਐੱਨ. ਸੀ. ਬੀ. ਨੇ ਦੱਸਿਆ ਕਿ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਦੋਸ਼ੀ ਪਾਏ ਜਾਣ 'ਤੇ ਸ਼ਿਤਿਜ ਨੂੰ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ 'ਚ ਸਹਿਯੋਗ ਨਾ ਕਰਨ 'ਤੇ ਅਦਾਲਤ ਤੋਂ ਉਨ੍ਹਾਂ ਨੂੰ ਰਿਮਾਂਡ 'ਤੇ ਭੇਜਣ ਦੀ ਅਪੀਲ ਕੀਤੀ ਗਈ ਸੀ। ਸ਼ਿਤਿਜ ਤਿੰਨ ਅਕਤੂਬਰ ਤਕ ਐੱਨ. ਸੀ. ਬੀ. ਹਿਰਾਸਤ 'ਚ ਹਨ।

ਸੁਸ਼ਾਂਤ ਲਈ ਆਪਣੇ ਭਰਾ ਰਾਹੀਂ ਡਰੱਗ ਖਰੀਦੀ ਸੀ ਰੀਆ
ਰੀਆ ਚੱਕਰਵਰਤੀ ਆਪਣੇ ਭਰਾ ਸ਼ੌਵਿਕ ਰਾਹੀਂ ਸੁਸ਼ਾਂਤ ਸਿੰਘ ਰਾਜਪੂਤ ਲਈ ਡਰੱਗ ਖਰੀਦਿਆ ਕਰਦੀ ਸੀ। ਡਰੱਗ ਦੀ ਖਰੀਦ-ਵਿਕਰੀ 'ਚ ਸ਼ਾਮਲ ਬਾਸਿਤ ਪਰਿਹਾਰ ਤੋਂ ਪੁੱਛਗਿੱਛ ਦੌਰਾਨ ਸ਼ੌਵਿਕ ਦਾ ਨਾਂ ਆਇਆ ਸੀ। ਪਰਿਹਾਰ ਨੇ ਕਥਿਤ ਤੌਰ 'ਤੇ ਮੰਨਿਆ ਕਿ ਉਹ ਆਪਣੇ ਦੋਸਤ ਸੌਵਿਕ ਲਈ ਡਰੱਗ ਖਰੀਦਦਾ ਸੀ। ਇਸ ਤੋਂ ਬਾਅਦ ਸ਼ੌਵਿਕ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਉਹ ਪਰਿਹਾਰ ਤੇ ਕੈਜਾਨ ਇਬਰਾਹਿਮ ਤੋਂ ਡਰੱਗ ਖਰੀਦ ਕੇ ਆਪਣੀ ਭੈਣ ਰੀਆ ਨੂੰ ਦੇ ਦਿੰਦਾ ਸੀ। ਫਿਰ ਰੀਆ ਇਸ ਨੂੰ ਸੁਸ਼ਾਂਤ ਨੂੰ ਦੇ ਦਿੰਦੀ ਸੀ।


sunita

Content Editor

Related News