ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ’ਚ ਹੁਣ ਰਿਆ ਚੱਕਰਵਰਤੀ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੀਤੀ ਇਹ ਮੰਗ

Thursday, Jul 16, 2020 - 05:40 PM (IST)

ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ’ਚ ਹੁਣ ਰਿਆ ਚੱਕਰਵਰਤੀ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੀਤੀ ਇਹ ਮੰਗ

ਜਲੰਧਰ (ਵੈੱਬ ਡੈਸਕ) — ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ ਇੱਕ ਮਹੀਨੇ ਹੋ ਚੁੱਕਾ ਹੈ ਪਰ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਨਿਆਂ ਦਿਵਾਉਣ ਦੀ ਮੰਗ ਕਰਦੇ ਹੋਏ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ। ਇਸ ਸਬੰਧ ’ਚ ਨੇਤਾ ਅਤੇ ਸਿਤਾਰੇ ਵੀ ਸ਼ਾਮਲ ਹਨ। ਕੁਝ ਦਿਨ ਪਹਿਲਾ ਹੀ ਸਾਬਕਾ ਸਾਂਸਦ ਪੱਪੂ ਯਾਦਵ ਨੇ ਅੰਮਿਤ ਸ਼ਾਹ ਨੂੰ ਇਸ ਬਾਰੇ ਪੱਤਰ ਲਿਖਿਆ ਸੀ। ਹੁਣ ਸੁਸ਼ਾਂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਵੀ ਇਸ ਮੁਹਿੰਮ ਨਾਲ ਜੁੜ ਚੁੱਕੀ ਹੈ ਅਤੇ ਇਸ ਮਾਮਲੇ ’ਚ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੀ ਹੈ। 
PunjabKesari

ਰਿਆ ਚੱਕਰਵਰਤੀ ਨੇ ਇਸ ਸਬੰਧ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਇੱਕ ਪੋਸਟ ਲਿਖੀ ਹੈ। ਉਨ੍ਹਾਂ ਨੇ ਲਿਖਿਆ, ‘ਸਤਿਕਾਰਯੋਗ ਅਮਿਤ ਸ਼ਾਹ ਸਰ, ਮੈਂ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਹਾਂ। ਹੁਣ ਉਨ੍ਹਾਂ ਦੇ ਅਚਾਨਕ ਦਿਹਾਂਤ ਨੂੰ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਮੈਨੂੰ ਸਰਕਾਰ ’ਤੇ ਪੂਰਾ ਭਰੋਸਾ ਹੈ, ਹਾਲਾਂਕਿ ਨਿਆਂ ਦੇ ਹਿੱਤ ’ਚ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਸ਼ੁਰੂ ਕੀਤੀ ਜਾਵੇ। ਮੈਂ ਸਿਰਫ਼ ਇਹ ਜਾਣਨਾ ਚਾਹੁੰਦੀ ਹਾਂ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਸ ਦਬਾਅ ’ਚ ਇਹ ਕਦਮ ਉਠਾਇਆ।’’ ਰਿਆ ਚੱਕਰਵਰਤੀ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। 
PunjabKesari
ਦੱਸ ਦਈਏ ਕਿ ਇਸ ਪੋਸਟ ਤੋਂ ਕੁਝ ਘੰਟੇ ਰਿਆ ਨੇ ਇਕ ਹੋਰ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਜਬਰ-ਜ਼ਿਨਾਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਰਿਆ ਨੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਇੱਕ ਮਹੀਨੇ ਤੱਕ ਕੋਈ ਵੀ ਪੋਸਟ ਸੋਸ਼ਲ ਮੀਡੀਆ ‘ਤੇ ਨਹੀਂ ਪਾਈ ਸੀ। ਬੀਤੇ 2 ਦਿਨ ਪਹਿਲਾਂ ਹੀ ਉਨ੍ਹਾਂ ਨੇ ਸੁਸ਼ਾਂਤ ਦੀ ਯਾਦ ‘ਚ ਆਪਣੇ ਜਜ਼ਬਾਤ ਸਾਂਝੇ ਕੀਤੇ ਸਨ। ਹਾਲਾਂਕਿ ਰਿਆ ਸੁਸ਼ਾਂਤ ਦੀ ਮੌਤ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ‘ਤੇ ਟਰੋਲ ਹੋ ਰਹੀ ਹੈ, ਜਿਸ ਦਾ ਉਸ ਨੇ ਅਜੇ ਤੱਕ ਕੋਈ ਵੀ ਪ੍ਰਤੀਕਿਰਿਆ ਸੋਸ਼ਲ ਮੀਡੀਆ ‘ਤੇ ਨਹੀਂ ਦਿੱਤਾ ਸੀ ਪਰ ਅਖ਼ੀਰ ਹੁਣ ਰੇਪ ਅਤੇ ਧਮਕੀਆਂ ਵਾਲੇ ਮੈਸੇਜ ਸਾਂਝਾ ਕਰਕੇ ਰਿਆ ਨੇ ਆਪਣਾ ਗੁੱਸਾ ਜਾਹਰ ਕੀਤਾ ਹੈ।

 
 
 
 
 
 
 
 
 
 
 
 
 
 

Respected @amitshahofficial sir , I’m sushant Singh Rajputs girlfriend Rhea chakraborty, it is now over a month since his sudden demise . I have complete faith in the government , however in the interest of justice , I request you with folded hands to initiate a CBI enquiry into this matter . I only want to understand what pressures prompted Sushant to take this step. Yours sincerely Rhea Chakraborty #satyamevajayate

A post shared by Rhea Chakraborty (@rhea_chakraborty) on Jul 16, 2020 at 2:32am PDT

ਰਿਆ ਚੱਕਰਵਰਤੀ ਨੇ ਲਿਖਿਆ, ‘ਮੈਂ ਕਾਫ਼ੀ ਸਮੇਂ ਤੋਂ ਚੁੱਪ ਰਹੀ ਪਰ ਮੈਨੂੰ ਕਿਹਾ ਜਾ ਰਿਹਾ ਹੈ ਕਿ ਜੇ ਮੈਂ ਖ਼ੁਦਕੁਸ਼ੀ ਨਹੀਂ ਕਰਦੀ ਤਾਂ ਮੇਰੇ ਨਾਲ ਬਲਾਤਕਾਰ ਕੀਤਾ ਜਾਵੇਗਾ ਅਤੇ ਮੇਰਾ ਕਤਲ ਕਰ ਦਿੱਤਾ ਜਾਵੇਗਾ ਪਰ ਮਨੂੰ ਰਾਊਤ, ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਕਿੰਨੀ ਗੰਭੀਰ ਗੱਲ ਕਹੀ ਹੈ? ਇਹ ਵੀ ਇੱਕ ਜੁਰਮ ਹੈ। ਕਾਨੂੰਨ ਅਨੁਸਾਰ, ਕਿਸੇ ਨੂੰ ਵੀ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ। ਇਸ ਕਿਸਮ ਦਾ ਸ਼ੋਸ਼ਣ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਸ ਬਹੁਤ ਹੋ ਗਿਆ।’
 


author

sunita

Content Editor

Related News