ਸੁਸ਼ਾਂਤ ਮਾਮਲਾ : NCB ਦਫ਼ਤਰ ਪਹੁੰਚੀ ਰੀਆ ਚੱਕਰਵਰਤੀ, ਸ਼ੌਵਿਕ ਤੇ ਸੈਮੁਅਲ ਸਾਹਮਣੇ ਹੋਵੇਗੀ ਪੁੱਛਗਿੱਛ

Tuesday, Sep 08, 2020 - 11:39 AM (IST)

ਸੁਸ਼ਾਂਤ ਮਾਮਲਾ : NCB ਦਫ਼ਤਰ ਪਹੁੰਚੀ ਰੀਆ ਚੱਕਰਵਰਤੀ, ਸ਼ੌਵਿਕ ਤੇ ਸੈਮੁਅਲ ਸਾਹਮਣੇ ਹੋਵੇਗੀ ਪੁੱਛਗਿੱਛ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਤੋਂ ਮੰਗਲਵਾਰ ਯਾਨੀਕਿ ਅੱਜ ਲਗਾਤਾਰ ਤੀਜੇ ਦਿਨ ਐੱਨ. ਸੀ. ਬੀ. (Narcotics Control Bureau) ਪੁੱਛਗਿੱਛ ਕਰੇਗੀ। ਐੱਨ. ਸੀ. ਬੀ. ਦੀ ਪੁੱਛਗਿੱਛ ਲਈ ਰੀਆ ਚੱਕਰਵਰਤੀ ਘਰ ਤੋਂ ਨਿਕਲ ਗਈ ਹੈ। ਰੀਆ ਤੋਂ ਪਿਛਲੇ ਦੋ ਦਿਨਾਂ ਤੋਂ ਡਰੱਗਜ਼ ਮਾਮਲੇ 'ਚ ਐੱਨ. ਸੀ. ਬੀ. ਪੁੱਛਗਿੱਛ ਕਰ ਰਿਹਾ ਹੈ। ਰੀਆ ਚੱਕਰਵਰਤੀ ਤੋਂ ਅੱਜ ਸ਼ੌਵਿਕ ਚੱਕਰਵਰਤੀ ਤੇ ਸੈਮੁਅਲ ਮਿਰਾਂਡਾ ਸਾਹਮਣੇ ਬੈਠਾ ਕੇ ਪੁੱਛਗਿੱਛ ਹੋ ਸਕਦੀ ਹੈ। ਅੱਜ ਰੀਆ ਚੱਕਰਵਰਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ। ਹੁਣ ਤਕ ਐੱਨ. ਸੀ. ਬੀ. ਉਸ ਤੋਂ ਦੋ ਦਿਨਾਂ 'ਚ ਕਰੀਬ 14 ਘੰਟੇ ਪੁੱਛਗਿੱਛ ਕਰ ਚੁੱਕੀ ਹੈ। ਐੱਨ. ਸੀ. ਬੀ. ਰੀਆ ਤੋਂ ਪੁੱਛਗਿੱਛ ਰਾਹੀਂ ਬਾਲੀਵੁੱਡ ਹਸਤੀਆਂ ਦੁਆਰਾ ਡਰੱਗਜ਼ ਦੇ ਉਪਯੋਗ ਬਾਰੇ ਜਾਨਣਾ ਚਾਹ ਰਿਹਾ ਹੈ।

ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਦਾ ਇਕ ਹਿੱਸਾ ਹੁਣ ਬਾਲੀਵੁੱਡ 'ਚ ਨਸ਼ੀਲੀਆਂ ਦਵਾਈਆਂ ਦੇ ਇਸਤੇਮਾਲ ਅਤੇ ਖਰੀਦ-ਫਰੋਖ਼ਤ ਤਕ ਜਾ ਪਹੁੰਚਿਆ ਹੈ ਕਿਉਂਕਿ ਇਸ ਦੇ ਸੁਰਾਗ ਰੀਆ ਚੱਕਰਵਰਤੀ ਦੇ ਮੋਬਾਈਲ ਤੋਂ 2019-2020 'ਚ ਕੀਤੇ ਗਏ ਕੁਝ ਚੈਟ ਤੋਂ ਮਿਲੇ ਹਨ। ਇਸ ਲਈ ਰੀਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਇਸ ਮਾਮਲੇ 'ਚ ਨਾਮਜਦ ਕੀਤੇ ਗਏ ਹਨ। ਐੱਨ. ਸੀ. ਬੀ. ਸ਼ੌਵਿਕ ਸਮੇਤ 9 ਲੋਕਾਂ ਨੂੰ ਹੁਣ ਤਕ ਗ੍ਰਿਫ਼ਤਾਰ ਕਰ ਚੁੱਕੀ ਹੈ।


author

sunita

Content Editor

Related News