ਸੁਸ਼ਾਂਤ ਮਾਮਲੇ ''ਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ CBI ਨੂੰ ਲਿਆ ਸਵਾਲਾਂ ਦੇ ਘੇਰੇ ''ਚ, ਆਖੀ ਇਹ ਵੱਡੀ ਗੱਲ
Tuesday, Sep 29, 2020 - 10:08 AM (IST)
ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਏਜੰਸੀ ਸੀ. ਬੀ. ਆਈ. 'ਤੇ ਹੁਣ ਦੇਰੀ ਦੇ ਦੋਸ਼ ਲੱਗ ਰਹੇ ਹਨ। ਇਨ੍ਹਾਂ ਦੋਸ਼ਾਂ 'ਚ ਹੁਣ ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਕਿ ਉਨ੍ਹਾਂ ਵੀ ਨਤੀਜੇ ਦਾ ਬੇਸਬਰੀ ਨਾਲ ਇੰਤਜਾਰ ਹੈ। ਦੱਸ ਦਈਏ ਕਿ ਸੁਸ਼ਾਂਤ ਦਾ ਪਰਿਵਾਰ ਵੀ ਸੀ. ਬੀ. ਆਈ. ਦੀ ਜਾਂਚ 'ਚ ਦੇਰੀ 'ਤੇ ਇੰਤਰਾਜ ਜ਼ਾਹਿਰ ਕਰ ਚੁੱਕੇ ਹਨ।
ਏ. ਐੱਨ. ਆਈ. ਮੁਤਾਬਕ ਮਹਾਰਾਸ਼ਟਰ ਦੇ ਹੋਮ ਮਿਨਸਿਟਰ ਅਨਿਲ ਦੇਸ਼ਮੁੱਖ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਮੁੰਬਈ ਪੁਲਸ ਪੇਸ਼ੇਵਰ ਢੰਗ ਨਾਲ ਕਰ ਰਹੀ ਸੀ ਪਰ ਅਚਾਨਕ ਇਹ ਕੇਸ ਸੀ. ਬੀ. ਆਈ. ਨੂੰ ਸੌਂਪ ਦਿੱਤਾ ਗਿਆ। ਅਸੀਂ ਵੀ ਉਨ੍ਹਾਂ ਦੀ ਜਾਂਚ ਦੇ ਨਤੀਜੇ ਦਾ ਬੇਸਬਰੀ ਨਾਲ ਇੰਤਜਾਰ ਹੈ। ਲੋਕ ਪੁੱਛ ਰਹੇ ਹਨ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਸੀ ਜਾਂ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ। ਅਸੀਂ ਜਾਂਚ ਦੇ ਨਤੀਜੇ ਦਾ ਇੰਤਜਾਰ ਕਰ ਰਹੇ ਹਨ।
#SushantSinghRajput case was being probed by Mumbai Police professionally but it was suddenly handed over to CBI. We too are eagerly waiting to see their finding. People ask did he die by suicide or was he murdered. We're awaiting the probe's result: Maharashtra HM Anil Deshmukh pic.twitter.com/pQXhYJkjRY
— ANI (@ANI) September 28, 2020
ਸੁਸ਼ਾਂਤ ਦੀ ਮੌਤ ਦੇ ਕਾਰਨ ਦਾ ਪਤਾ ਲਾਉਣ ਲਈ ਏਮਜ਼ ਦੇ ਫੋਰੇਂਸਿਕ ਐਕਸਪਰਟ ਦੀ ਟੀਮ ਦਾ ਵੀ ਗਠਨ ਕੀਤਾ। ਮੀਡੀਆ ਰਿਪੋਰਟਸ ਮੁਤਾਬਕ ਏਮਜ਼ ਦੀ ਟੀਮ ਵੀ ਮੌਤ ਦੀ ਸਹੀਂ ਵਜ੍ਹਾ ਪਤਾ ਨਹੀਂ ਕਰ ਸਕੀ ਹੈ। ਹਾਲਾਂਕਿ ਹਾਲੇ ਤਕ ਆਧਿਕਾਰਤ ਤੌਰ 'ਤੇ ਰਿਪੋਰਟ ਆਉਣੀ ਬਾਕੀ ਹੈ। ਸੁਸ਼ਾਂਤ ਦੀ ਮੌਤ ਨੂੰ ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਹੋਣ ਤੋਂ ਬਾਅਦ ਵੀ ਤਸਵੀਰ ਸਾਫ਼ ਨਾ ਹੋਣ ਦੀ ਕਾਰਨ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਇਕ ਵਾਰ ਫਿਰ ਮੁਹਿੰਮ ਤੇਜ਼ ਕਰ ਦਿੱਤੀ ਹੈ, ਜਿਸ ਦੇ ਚੱਲਦਿਆਂ ਸੋਮਵਾਰ ਨੂੰ ਟਵਿੱਟਰ 'ਤੇ #AIIMSBeFairWithSSRReport ਵੀ ਟ੍ਰੇਂਡ ਹੁੰਦਾ ਰਿਹਾ।