ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ਦੀ ਹੋਵੇਗੀ CBI ਜਾਂਚ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ
Wednesday, Aug 05, 2020 - 12:49 PM (IST)

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਗੁੱਥੀ ਹੁਣ ਸੁਲਝੇਗੀ। ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਆਦੇਸ਼ 'ਤੇ ਰਾਜੀਵ ਨਗਰ ਥਾਣਾ ਕਾਂਡ ਸੰਖਿਆ 241/20 ਦੀ ਸੀ. ਬੀ. ਆਈ. ਜਾਂਚ ਦੀ ਸਿਫ਼ਾਰਿਸ਼ ਮੰਗਲਵਾਰ ਨੂੰ ਕੇਂਦਰ ਸਰਕਾਰ ਨੇ ਭੇਜੀ ਸੀ। ਕੇਂਦਰ ਸਰਕਾਰ ਨੇ ਬਿਹਾਰ ਸਰਕਾਰ ਦੀ ਸੀ. ਬੀ. ਆਈ. ਜਾਂਚ ਦੀ ਸਿਫ਼ਾਰਿਸ਼ ਮੰਨ ਲਈ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ। ਸਾਲਿਸਿਟਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਸੀ. ਬੀ. ਆਈ ਜਾਂਚ ਦੀ ਮੰਗ ਦੀ ਸਿਫ਼ਾਰਿਸ਼ ਮੰਨ ਲਈ ਹੈ। ਅਜਿਹੇ 'ਚ ਪਟਨਾ 'ਚ ਦਰਜ ਐੱਫ. ਆਈ. ਆਰ. ਨੂੰ ਮੁੰਬਈ ਟਰਾਂਸਫਰ ਕਰਨ ਦੀ ਮੰਗ ਵਾਲੀ ਰਿਆ ਚੱਕਰਵਰਤੀ ਦੀ ਪਟੀਸ਼ਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।
ਕੇਸ 'ਚ ਕੋਰਟ ਦੀ ਟਿੱਪਣੀ :-
ਮੁੰਬਈ 'ਚ ਕੁਦਰਤੀ ਮੌਤ ਦੀ ਜਾਂਚ ਚੱਲ ਰਹੀ ਹੈ। ਪਟਨਾ ਦੀ ਐੱਫ. ਆਈ. ਆਰ. 'ਚ ਦਰਜ ਗੱਲਾਂ ਦਾ ਹਿੱਸਾ ਹੈ ਜਾਂ ਨਹੀਂ, ਅਸੀਂ ਨਹੀਂ ਜਾਣਦੇ। ਇੱਕ ਆਈ. ਪੀ. ਐੱਸ. ਜਾਂਚ ਲਈ ਜਾਂਦਾ ਹੈ, ਉਸ ਨੂੰ ਰੋਕ ਦਿੱਤਾ ਜਾਂਦਾ ਹੈ। ਅਜਿਹੀਆਂ ਗੱਲਾਂ ਚੰਗਾ ਸੰਕੇਤ ਨਹੀਂ ਦਿੰਦੀਆਂ। ਮਹਾਰਾਸ਼ਟਰ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਭ ਕੁਝ ਪੇਸ਼ੇਵਰ ਤਰੀਕੇ ਨਾਲ ਕੀਤਾ ਗਿਆ ਹੈ।
Solicitor General Tushar Mehta states before Supreme Court that Centre has accepted Bihar govt's request recommending CBI enquiry into #SushantSinghRajput death case.
— ANI (@ANI) August 5, 2020
SC is hearing Rhea Chakraborty's petition seeking direction for transfer of investigation from Patna to Mumbai. pic.twitter.com/YTlUPvBOQn
ਈਡੀ ਰਿਆ ਚੱਕਰਵਰਤੀ ਤੋਂ ਕਰੇਗੀ ਪੁੱਛਗਿੱਛ
ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਦਾਕਾਰਾ ਰਿਆ ਚੱਕਰਵਰਤੀ ਨੂੰ ਪੈਸਿਆਂ ਦੇ ਲੈਣ-ਦੇਣ ਦੇ ਮੱਦੇਨਜ਼ਰ ਪੁੱਛਗਿੱਛ ਕਰਨ ਵਾਲੀ ਹੈ। ਜਾਣਕਾਰੀ ਮੁਤਾਬਕ ਰਿਆ ਚੱਕਰਵਰਤੀ ਤੋਂ ਪੁੱਛਗਿੱਛ ਲਈ ਤਕਰੀਬਨ 30 ਸਵਾਲਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਨ੍ਹਾਂ 'ਚ ਅਦਾਕਾਰਾ ਦੀ ਨਿੱਜੀ ਜਾਣ-ਪਛਾਣ ਬਾਰੇ ਅਤੇ ਪੇਸ਼ੇਵਰ ਸਵਾਲ ਸ਼ਾਮਲ ਹੋ ਸਕਦੇ ਹਨ। ਈਡੀ ਰਿਆ ਨੂੰ ਉਸ ਦੀ ਆਮਦਨ ਦੇ ਸਰੋਤ ਬਾਰੇ ਵੀ ਪੁੱਛ ਸਕਦੀ ਹੈ। ਇਸ ਤੋਂ ਇਲਾਵਾ ਈਡੀ ਉਨ੍ਹਾਂ ਦੇ ਖਰਚਿਆਂ 'ਤੇ ਵੀ ਸਵਾਲ ਕਰ ਸਕਦੀ ਹੈ।
ਦੱਸ ਦਈਏ ਕਿ ਬਿਹਾਰ ਪੁਲਸ ਦੇ ਡੀ. ਜੀ. ਪੀ. ਨੇ ਦਾਅਵਾ ਕੀਤਾ ਹੈ ਕਿ ਪਿਛਲੇ ਚਾਰ ਸਾਲਾਂ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਖ਼ਾਤੇ 'ਚ ਕਰੀਬ 50 ਕਰੋੜ ਰੁਪਏ ਜਮ੍ਹਾ ਹੋਏ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਵਾਪਸ ਲੈ ਲਿਆ ਗਿਆ। ਡੀ. ਜੀ. ਪੀ. ਨੇ ਕਿਹਾ, “ਇੱਕ ਸਾਲ 'ਚ ਉਸ ਦੇ ਖ਼ਾਤੇ 'ਚ 17 ਕਰੋੜ ਰੁਪਏ ਜਮ੍ਹਾ ਕਰਵਾਏ ਗਏ, ਜਿਨ੍ਹਾਂ 'ਚੋਂ 15 ਕਰੋੜ ਰੁਪਏ ਵਾਪਸ ਲਏ ਗਏ। ਕੀ ਇਹ ਜਾਂਚ ਲਈ ਕੋਈ ਅਹਿਮ ਪੁਆਇੰਟ ਨਹੀਂ? ਅਸੀਂ ਚੁੱਪ ਬੈਠਣ ਵਾਲੇ ਨਹੀਂ ਹਾਂ। ਅਸੀਂ ਉਨ੍ਹਾਂ (ਮੁੰਬਈ ਪੁਲਸ) ਨੂੰ ਪੁੱਛਾਂਗੇ ਕਿ ਅਜਿਹੀਆਂ ਘਟਨਾਵਾਂ ਨੂੰ ਕਿਉਂ ਰੋਕਿਆ ਜਾਂਦਾ ਹੈ।''
19 ਤੋਂ 25 ਫ਼ਰਵਰੀ ਤੱਕ ਬਾਂਦਰਾ ਡੀ. ਸੀ. ਪੀ. ਨਾਲ ਹੋਈ ਵ੍ਹਟਸਐਪ ਚੈਟ ਨੂੰ ਸੁਸ਼ਾਂਤ ਦੇ ਪਰਿਵਾਰ ਨੇ ਕੀਤਾ ਸਾਂਝਾ
ਮੁੰਬਈ ਪੁਲਸ ਨੇ ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਸੀ ਕਿ 25 ਫ਼ਰਵਰੀ ਨੂੰ ਮੈਂ ਬਾਂਦਰਾ ਪੁਲਸ ਨੂੰ ਸੁਚੇਤ ਕੀਤਾ ਸੀ ਕਿ ਮੇਰੇ ਪੁੱਤਰ ਦੀ ਜਾਨ ਨੂੰ ਖ਼ਤਰਾ ਹੈ। ਇਸ ਦੌਰਾਨ ਸੁਸ਼ਾਂਤ ਦੇ ਪਰਿਵਾਰ ਨੇ 19 ਤੋਂ 25 ਫ਼ਰਵਰੀ ਤੱਕ ਬਾਂਦਰਾ ਡੀ. ਸੀ. ਪੀ. ਪਰਮਜੀਤ ਦਹੀਆ ਨਾਲ ਹੋਈ ਵ੍ਹਟਸਐਪ ਚੈਟ ਨੂੰ ਸਾਂਝਾ ਕੀਤਾ ਹੈ, ਜਿਸ 'ਚ ਅਦਾਕਾਰ ਦੀ ਜਾਨ ਨੂੰ ਖ਼ਤਰੇ ਬਾਰੇ ਦੱਸਿਆ ਸੀ।
ਦਿਸ਼ਾ ਸਾਲਿਆਨ ਦੇ ਖ਼ੁਦਕੁਸ਼ੀ ਮਾਮਲੇ ਦੀ ਵੀ ਜਾਂਚ ਕਰੇਗੀ ਬਿਹਾਰ ਪੁਲਸ
ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਲਈ ਮੁੰਬਈ ਪਹੁੰਚੀ ਬਿਹਾਰ ਪੁਲਸ ਹੁਣ ਉਨ੍ਹਾਂ ਦੀ ਪ੍ਰਬੰਧਕ ਦਿਸ਼ਾ ਸਾਲਿਆਨ ਦੀ ਖ਼ੁਦਕੁਸ਼ੀ ਮਾਮਲੇ ਦੀ ਵੀ ਜਾਂਚ ਕਰੇਗੀ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੁਲਸ ਦਲ ਰਾਜਪੂਤ ਦੇ ਮਿੱਤਰ ਅਤੇ ਕਰਿਐਟਿਵ ਕੰਟੇਂਟ ਮੈਨੇਜਰ ਸਿਧਾਰਥ ਪਿਠਾਨੀ ਤੋਂ ਵੀ ਪੁੱਛਗਿੱਛ ਕਰੇਗੀ।
ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ 'ਚ ਫ਼ੰਦੇ ਨਾਲ ਲਟਕੇ ਮਿਲੇ ਸਨ। ਮੁੰਬਈ ਪੁਲਸ ਨੇ ਹੁਣ ਤੱਕ ਲਗਭਗ 40 ਲੋਕਾਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ 'ਚ ਰਾਜਪੂਤ ਦੇ ਪਰਿਵਾਰ ਉਨ੍ਹਾਂ ਦੇ ਰਸੋਈਏ ਅਤੇ ਫ਼ਿਲਮ ਉਦਯੋਗ ਦੇ ਲੋਕ ਸ਼ਾਮਲ ਹਨ। ਬਿਹਾਰ ਪੁਲਸ ਰਾਜਪੂਤ ਦੇ ਪਿਤਾ ਵੱਲੋਂ ਪਟਨਾ 'ਚ ਮਾਮਲਾ ਦਰਜ ਕਰਵਾਇਆ ਗਿਆ ਸੀ। ਪਟਨਾ 'ਚ ਦਰਜ ਕਰਾਏ ਗਏ 'ਖ਼ੁਦਕੁਸ਼ੀ ਲਈ ਉਕਸਾਉਣੇ' ਦੇ ਮਾਮਲੇ ਦੀ ਵੱਖ ਤੋਂ ਜਾਂਚ ਕਰ ਰਹੀ ਹੈ।
ਪੁਲਿਸ ਅਧਿਕਾਰੀ (ਪਟਨਾ ਜ਼ੋਨ) ਸੰਜੇ ਸਿੰਘ ਨੇ ਕਿਹਾ ਹੈ ਕਿ ਅਸੀਂ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਉਨ੍ਹਾਂ ਦੀ ਸਾਬਕਾ ਪ੍ਰਬੰਧਕ ਦਿਸ਼ਾ ਸਾਲਿਆਨ ਦੇ ਖ਼ੁਦਕੁਸ਼ੀ ਮਾਮਲੇ ਦੀ ਵੀ ਜਾਂਚ ਕਰਨ ਜਾ ਰਹੀ ਹੈ ਅਤੇ ਅਸੀਂ ਉਨ੍ਹਾਂ ਦੇ ਦੋਸਤ ਸਿਧਾਰਥ ਪਿਠਾਨੀ ਵੱਲੋਂ ਵੀ ਪੁੱਛਗਿੱਛ ਕਰਨਗੇ, ਜੋ ਇੱਕ ਸਾਲ ਤੋਂ ਉਨ੍ਹਾਂ ਦੇ ਘਰ 'ਚ ਰਹਿ ਰਹੇ ਸਨ।
ਹੋਰ ਲੋਕਾਂ ਤੋਂ ਵੀ ਕੀਤੀ ਜਾ ਰਹੀ ਹੈ ਪੁੱਛਗਿੱਛ
ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਅਧਿਕਾਰੀ ਇਸ ਮਾਮਲੇ ਨਾਲ ਜੁੜੇ ਸਾਰੇ ਸੰਭਾਵਿਕ ਸਥਾਨਾਂ 'ਤੇ ਜਾ ਰਹੇ ਹਨ। ਉਹ ਰਾਜਪੂਤ ਦੇ ਘਰ 'ਤੇ ਵੀ ਗਏ ਸਨ ਅਤੇ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ 'ਚ ਅਤੇ ਲੋਕਾਂ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ।'
8 ਜੂਨ ਮਲਾਡ 'ਚ ਦਿਸ਼ਾ ਸਾਲਿਆਨ ਨੇ ਕੀਤੀ ਸੀ ਖ਼ੁਦਕੁਸ਼ੀ
ਦੱਸਣਯੋਗ ਹੈ ਕਿ ਸਾਲਿਆਨ ਨੇ 8 ਜੂਨ ਨੂੰ ਇੱਥੇ ਮਲਾਡ 'ਚ ਸਥਿਤ ਇੱਕ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਸੀ। ਰਾਜਪੂਤ ਤੋਂ ਇਲਾਵਾ ਸਾਲਿਆਨ ਨੇ ਭਾਰਤੀ ਸਿੰਘ, ਰਿਆ ਚੱਕਰਵਰਤੀ ਅਤੇ ਵਰੁਨ ਸ਼ਰਮਾ ਜਿਵੇਂ ਕਲਾਕਾਰਾਂ ਦੇ ਕੰਮ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਪਿਠਾਨੀ ਨੇ ਮੁੰਬਈ ਪੁਲਸ ਨੂੰ ਇੱਕ ਈਮੇਲ ਭੇਜ ਕੇ ਇਲਜ਼ਾਮ ਲਗਾਇਆ ਹੈ ਕਿ ਰਾਜਪੂਤ ਦੇ ਪਰਿਵਾਰ ਨੇ ਉਸ ਤੋਂ ਰਿਆ ਚੱਕਰਵਰਤੀ ਖ਼ਿਲਾਫ਼ ਬਿਆਨ ਦੇਣ ਨੂੰ ਕਿਹਾ ਹੈ।