‘ਤਾਂਡਵ’ ਦੇ ਮੇਕਰਸ ਦੀਆਂ ਵਧੀਆਂ ਮੁਸ਼ਕਿਲਾਂ, ਸੁਪਰੀਮ ਕੋਰਟ ਨੇ ਗਿ੍ਰਫ਼ਤਾਰੀ ’ਤੇ ਰੋਕ  ਤੋਂ ਕੀਤਾ ਇਨਕਾਰ

01/28/2021 8:58:13 AM

ਨਵੀਂ ਦਿੱਲੀ (ਬਿਊਰੋ) — ਸੁਪਰੀਮ ਕੋਰਟ ਨੇ 'ਤਾਂਡਵ' ਦੇ ਮੇਕਰਸ ਤੇ ਅਦਾਕਾਰ ਜੀਸ਼ਾਨ ਅਯੂਬ ਨੂੰ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੀਰੀਜ਼ ਦੇ ਮੇਕਰਸ ਤੇ ਜੀਸ਼ਾਨ ਅਯੂਬ ਨੇ ਆਪਣੇ ਖਿਲਾਫ਼ ਦਰਜ ਐਫ. ਆਈ. ਆਰ. 'ਤੇ ਗਿ੍ਰਫ਼ਤਾਰੀ ਤੋਂ ਬੱਚਣ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ 'ਚ ਸੁਣਵਾਈ ਵੀ ਕੀਤੀ ਗਈ। ਇਥੇ ਮੇਕਰਸ ਦੁਆਰਾ ਆਪਣੀਆਂ ਦਲੀਲਾਂ ਰੱਖੀਆਂ ਗਈਆਂ ਪਰ ਸੁਪਰੀਮ ਕੋਰਟ ਨੇ ਗ੍ਰਿਫ਼ਤਾਰੀ ਤੋਂ ਬਚਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਸੀਰੀਜ਼ ਦੇ ਮੇਕਰਸ ਨੂੰ ਗਿ੍ਰਫ਼ਤਾਰੀ ਤੋਂ ਬਚਨ ਅਤੇ ਜ਼ਮਾਨਤ ਲਈ ਹਾਈ ਕੋਰਟ ਵਿਚ ਪਹੁੰਚ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਵੈੱਬ ਸੀਰੀਜ਼ 'ਤਾਂਡਵ' ਦੇ ਮੇਕਰਸ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਦੇਸ਼ ਭਰ 'ਚ ਉਨ੍ਹਾਂ ਖਿਲਾਫ਼ ਦਰਜ ਐਫ. ਆਈ. ਆਰ. ਨੂੰ ਇਕ ਕਰ ਦਿੱਤਾ ਜਾਵੇ, ਜਿਸ 'ਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਹੈ, ਜਿਨ੍ਹਾਂ ਰਾਜਾਂ 'ਚ FIR ਦਰਜ ਹੈ ਉਨ੍ਹਾਂ ਤੋਂ 4 ਹਫ਼ਤਿਆਂ ਤੱਕ ਜਵਾਬ ਦਾਖਲ ਕਰਨ ਨੂੰ ਕਿਹਾ ਗਿਆ ਹੈ।

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆ 'ਤਾਂਡਵ' ਸੀਰੀਜ਼ ਦੇ ਨਿਰਮਾਤਾ ਹਿਮਾਂਸ਼ੀ ਮਹਿਰਾ, ਐਮਾਜ਼ਾਨ ਪ੍ਰਾਈਮ ਵੀਡੀਓ ਤੇ ਜੀਸ਼ਾਨ ਅਯੂਬ ਖਿਲਾਫ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਐਫ. ਆਈ. ਆਰ. ਦਰਜ ਕਰਾਈਆਂ ਗਈਆਂ ਸੀ, ਜਿਸ ਤੋਂ ਬਾਅਦ ਯੂਪੀ ਪੁਲਸ ਦੇ ਕੁਝ ਅਧਿਕਾਰੀ ਵੀ ਜਾਂਚ ਲਈ ਮੁੰਬਈ ਪਹੁੰਚੇ ਸੀ। ਇਥੋਂ ਤੱਕ ਕਿ ਮੇਕਰਸ ਨੇ ਉਨ੍ਹਾਂ ਵਿਵਾਦਤ ਸੀਨ ਨੂੰ ਵੀ ਹੱਟਾ ਦਿੱਤਾ ਸੀ ਪਰ ਮੇਕਰਸ ਦੀਆਂ ਮੁਸ਼ਕਲਾਂ ਖਤਮ ਨਹੀਂ ਹੋਈਆਂ। ਸੁਪਰੀਮ ਕੋਰਟ ਨੇ ਵੀ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਨੋਟ– ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor

Related News