ਸੁਪਰਸਟਾਰ ਰਜਨੀਕਾਂਤ ਦੇ ਜਨਮ ਦਿਨ ਮੌਕੇ ਘਰ ਦੇ ਬਾਹਰ ਇਕੱਠੀ ਹੋਈ ਪ੍ਰਸ਼ੰਸਕਾਂ ਦੀ ਭੀੜ
Sunday, Dec 12, 2021 - 03:50 PM (IST)
ਮੁੰਬਈ : ਸੁਪਰਸਟਾਰ ਰਜਨੀਕਾਂਤ ਦਾ ਅੱਜ 71ਵਾਂ ਜਨਮ ਦਿਨ ਹੈ। ਉਥੇ ਹੀ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦਾ ਜਨਮ ਦਿਨ ਇਕ ਤਿਉਹਾਰ ਦੀ ਤਰ੍ਹਾਂ ਮਨਾ ਰਹੇ ਹਨ। ਸੁਪਰਸਟਾਰ ਰਜਨੀਕਾਂਤ ਦਾ ਜਨਮ 12 ਦਸੰਬਰ 1950 ’ਚ ਹੋਇਆ ਸੀ। ਦੱਖਣ ’ਚ ਉਨ੍ਹਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ। ਵੈਸੇ ਤਾਂ ਸਿਤਾਰਿਆਂ ਨੂੰ ਪਸੰਦ ਕਰਨ ਵਾਲੇ ਬਹੁਤ ਹਨ ਪਰ ਸੁਪਰਸਟਾਰ ਰਜਨੀਕਾਂਤ ਉਹ ਸਿਤਾਰਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਜ਼ ਪੂਜਦੇ ਹਨ। ਦੱਖਣੀ ਭਾਰਤੀਆਂ ਦੇ ਦਿਲ ’ਚ ‘ਥਲਾਇਵਾ’ ਦਾ ਸਥਾਨ ਸਭ ਤੋਂ ਉਪਰ ਹੈ ਜਦਕਿ ਉੱਤਰ ਭਾਰਤ ਅਤੇ ਹਿੰਦੀ ਭਾਸ਼ੀ ਫੈਨਜ਼ ’ਚ ਵੀ ਉਨ੍ਹਾਂ ਦਾ ਇਕ ਅਲੱਗ ਹੀ ਕ੍ਰੇਜ ਹੈ।
ਜਨਮ ਦਿਨ ਮਨਾਉਣ ਲਈ ਘਰ ਬਾਹਰ ਪਹੁੰਚੇ ਫੈਨਜ਼
ਸੁਪਰਸਟਾਰ ਰਜਨੀਕਾਂਤ ਦੀ ਦੀਵਾਨਗੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ। ਲੋਕ ਆਪਣੇ ਥਲਾਇਵਾ ਲਈ ਪਾਗਲ ਹੋ ਜਾਂਦੇ ਹਨ। ਸੁਪਰਸਟਾਰ ਰਜਨੀਕਾਂਤ ਦਾ ਇਹ ਸਰੂਰ ਲੋਕਾਂ ਦੇ ਦਿਲ ਤੇ ਦਿਮਾਗ ’ਚ ਜਾਨੂੰਨ ਬਣ ਕੇ ਚੜ੍ਹ ਜਾਂਦਾ ਹੈ, ਜਦੋਂ ਉਨ੍ਹਾਂ ਦਾ ਜਨਮ ਦਿਨ ਆਉਂਦਾ ਹੈ। ਚੇਨਈ ਦੀਆਂ ਸੜਕਾਂ ’ਤੇ ਥਾਂ-ਥਾਂ ਲੋਕ ਹੱਥਾਂ ’ਚ ਕੇਕ ਤੇ ਗਲਦਸਤੇ ਲੈ ਕੇ ਪਹੁੰਚ ਗਏ। ਸੁਪਰਸਟਾਰ ਰਜਨੀਕਾਂਤ ਦੇ ਚਨੇਈ ਵਾਲੇ ਘਰ ਦੇ ਬਾਹਰ ਲੋਕਾਂ ਦੀ ਭੀੜ ਇੱਕਠੀ ਹੋ ਗਈ ਹੈ, ਜੋ ਆਪਣੇ ਭਗਵਾਨ ਦੀ ਇਕ ਝਲਕ ਪਾਉਣ ਲਈ ਬੇਕਰਾਰ ਹਨ।
ਸੁਪਰਸਟਾਰ ਰਜਨੀਕਾਂਤ ਸਿਰਫ਼ ਭਾਰਤ ’ਚ ਹੀ ਨਹੀਂ ਬਲਕਿ ਪੂਰੀ ਦੁਨੀਆ ’ਚ ਜਾਣੇ ਜਾਂਦੇ ਹਨ। ਸਾਊਥ ਫਿਲਮ ਇੰਡਸਟਰੀ ਤੋਂ ਬਾਲੀਵੱਡ ਫਿਲਮਾਂ ਤਕ ਉਨ੍ਹਾਂ ਨੇ ਆਪਣੀ ਪ੍ਰਸਿੱਧੀ ਦਾ ਇਕ ਅਲੱਗ ਹੀ ਬੈਂਚਮਾਰਕ ਸੈੱਟ ਕੀਤਾ ਹੈ, ਜਿਸ ਦੇ ਨੇੜੇ-ਤੇੜੇ ਵੀ ਕਿਸੇ ਕਲਾਕਾਰ ਲਈ ਪਹੁੰਚਣਾ ਮੁਸ਼ਕਿਲ ਹੀ ਨਹੀਂ ਸ਼ਾਇਦ ਨਾਮੁਮਕਿੰਨ ਹੈ।