ਏਅਰਪੋਰਟ ’ਤੇ ਭੰਗ ਨਾਲ ਗ੍ਰਿਫ਼ਤਾਰ ਹੋਈ ਸੁਪਰਮਾਡਲ ਜੀਜੀ ਹਦੀਦ ਨੂੰ ਮਿਲੀ ਜ਼ਮਾਨਤ
Thursday, Jul 20, 2023 - 01:56 PM (IST)

ਮੁੰਬਈ (ਬਿਊਰੋ)– ਸੁਪਰਮਾਡਲ ਜੀਜੀ ਹਦੀਦ ਪਿਛਲੇ ਦਿਨੀਂ ਕੇਮੈਨ ਆਈਲੈਂਡ ’ਤੇ ਛੁੱਟੀਆਂ ਮਨਾਉਣ ਗਈ ਸੀ। ਇਥੇ 10 ਜੁਲਾਈ ਨੂੰ ਉਸ ਨੂੰ ਹਵਾਈ ਅੱਡੇ ’ਤੇ ਭੰਗ (ਗਾਂਜਾ) ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਫਿਲਹਾਲ ਜੀਜੀ ਜ਼ਮਾਨਤ ’ਤੇ ਬਾਹਰ ਹੈ। ਮਾਡਲ ਨੇ ਹਾਲ ਹੀ ’ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕੇਮੈਨ ਆਈਲੈਂਡ ਦੀ ਯਾਤਰਾ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਨੂੰ ਸਾਂਝਾ ਕਰਦਿਆਂ ਜੀਜੀ ਨੇ ਲਿਖਿਆ, ‘‘ਸਭ ਠੀਕ ਹੈ, ਜੋ ਚੰਗੀ ਤਰ੍ਹਾਂ ਖ਼ਤਮ ਹੁੰਦਾ ਹੈ।’’
ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ 6 ਸਾਲ ਬਾਅਦ ਪਹਿਲੀ ਵਾਰ ਮਾਤਾ-ਪਿਤਾ ਬਣੇ ਇਸ਼ਿਤਾ ਦੱਤਾ ਤੇ ਵਤਸਲ ਸੇਠ, ਪੁੱਤਰ ਨੂੰ ਦਿੱਤਾ ਜਨਮ
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਜੀਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਆਪਣੀ ਦੋਸਤ ਲੀਹ ਨਿਕੋਲ ਨਾਲ ਯਾਤਰਾ ਕਰ ਰਹੀ ਸੀ। ਉਸ ਨੂੰ ਏਅਰਪੋਰਟ ਦੇ ਸਾਮਾਨ ਦੀ ਸਕੈਨਿੰਗ ਦੌਰਾਨ ਕਸਟਮ ਅਧਿਕਾਰੀਆਂ ਨੇ ਫੜ ਲਿਆ ਸੀ। ਅਧਿਕਾਰੀਆਂ ਨੂੰ ਉਸ ਦੇ ਸਾਮਾਨ ’ਚੋਂ ਭੰਗ ਤੇ ਸਾਮਾਨ ਮਿਲਿਆ।
ਇਥੋਂ ਜੀਜੀ ਨੂੰ ਕੈਦੀ ਹਿਰਾਸਤ ਕੇਂਦਰ ਭੇਜ ਦਿੱਤਾ ਗਿਆ, ਜਿਥੋਂ ਉਸ ਨੂੰ ਦੋ ਦਿਨ ਬਾਅਦ 12 ਜੁਲਾਈ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਇਥੇ ਜੀਜੀ ਤੇ ਉਸ ਦੇ ਦੋਸਤ ਨੇ ਆਪਣੀ ਗਲਤੀ ਮੰਨ ਲਈ। ਦੋਵਾਂ ਨੂੰ 1000 ਡਾਲਰ ਦਾ ਜੁਰਮਾਨਾ ਭਰਨ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।