ਹੌਟ ਸਨੀ ਕਰੇਗੀ ਹਿਮਾਚਲ ਦੀਆਂ ਠਰੀਆਂ ਵਾਦੀਆਂ ਨੂੰ ਗਰਮ
Sunday, Dec 27, 2015 - 12:07 PM (IST)

ਕੁੱਲੂ : ਬਾਲੀਵੁੱਡ ਅਦਾਕਾਰਾ ਸਨੀ ਲਿਓਨ ਨਵੇਂ ਸਾਲ ''ਚ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ''ਚ ਨਜ਼ਰ ਆਏਗੀ। ਦੱਸ ਦੇਈਏ ਕਿ ਅੱਜਕਲ ਹਿਮਾਚਲ ਦੇ ਕਈ ਇਲਾਕਿਆਂ ''ਚ ਬਰਫਬਾਰੀ ਹੋ ਰਹੀ ਹੈ, ਇਸ ਲਈ ਕਈ ਬਾਲੀਵੁੱਡ ਹਸਤੀਆਂ ਕੁੱਲੂ-ਮਨਾਲੀ ਦੀਆਂ ਵਾਦੀਆਂ ਦਾ ਰੁਖ਼ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਸਨੀ ਲਈ ਹਿਮਾਚਲ ਦੇ ਇਕ ਹੋਟਲ ਨੂੰ ਕਬਰਿਸਤਾਨ ''ਚ ਬਦਲ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ 3 ਜਨਵਰੀ ਤੋਂ 1 ਫਰਵਰੀ ਤੱਕ ''ਕੁੱਲੂ-ਮਨਾਲੀ ਦੀਆਂ ਵਾਦੀਆਂ ''ਚ ਹੌਟ ਅਦਾਕਾਰਾ ਸਨੀ ਲਿਓਨ ਅਤੇ ਰਾਜਵੀਰ ਸਿੰਘ ਸ਼ੂਟਿੰਗ ਦੇ ਸਿਲਸਿਲੇ ''ਚ ਹਿਮਾਚਲ ਪਹੁੰਚ ਰਹੇ ਹਨ। ਇਸ ਦੇ ਲਈ ਹਿਮਾਚਲ ਦੇ ਪਤਲੀਕੂਹਲ ''ਚ ਸਥਿਤ ਸਟਾਰ ਹੋਟਲ ਸਨੋਟੱਚ ਦੀ ਵੀ 1 ਮਹੀਨੇ ਲਈ ਬੁਕਿੰਗ ਕਰਵਾ ਲਈ ਗਈ ਹੈ। ਫਿਲਮ ''ਪੈਰਾਨਾਰਮਲ'' ਦੀ ਇਥੇ ਸ਼ੂਟਿੰਗ ਕੀਤੀ ਜਾਵੇਗੀ।
ਐਂਗਲੋ-ਬੈਂਗਲੋ ਹੋਟਲ ''ਚ ਬਣਾਇਆ ਕਬਰਿਸਤਾਨ
ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਨੂੰ ਵਿਦੇਸ਼ੀ ਟੱਚ ਦੇਣ ਲਈ ਹੋਟਲ ਸਨੋਟੱਚ ਨੂੰ ਵੀ ਪੂਰੀ ਤਿਆਰ ਕਰ ਦਿੱਤਾ ਗਿਆ ਹੈ। ਹੋਟਲ ਦੇ ਮੈਨੇਜਰ ਸੁਨੀਲ ਕੁਮਾਰ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ''ਸਨੋਟੱਚ ਹੋਟਲ'' ਦੇ ਨਾਲ ਕਟਰਾਈ ''ਚ ਸਥਿਤ ਮਸ਼ਹੂਰ ਹੋਟਲ ਐਂਗਲੋ-ਬੈਂਗਲੋ ਵਿਚ ਵੀ ਸ਼ੂਟਿੰਗ ਹੋਵੇਗੀ। ਅਸਲ ''ਚ ਐਂਗਲੋ-ਬੈਂਗਲੋ ਹੋਟਲ ''ਚ ਕਬਰਿਸਤਾਨ ਦੇ ਦ੍ਰਿਸ਼ ਫਿਲਮਾਏ ਜਾਣਗੇ। ਫਿਲਮ ਦੇ ਨਿਰਦੇਸ਼ਕ ਸੰਜੇ ਸ਼ਰਮਾ ਵੀ ਕੁੱਲੂ-ਮਨਾਲੀ ਦੀਆਂ ਵਾਦੀਆਂ ''ਚ ਪਹੁੰਚ ਚੁੱਕੇ ਹਨ।
ਸਨੀ ਦਾ ਹੈ ਹਿਮਾਚਲ ਨਾਲ ਗੂੜ੍ਹਾ ਰਿਸ਼ਤਾ
ਖਾਸ ਗੱਲ ਤਾਂ ਇਹ ਹੈ ਕਿ ਸਨੀ ਦਾ ਹਿਮਾਚਲ ਨਾਲ ਬਹੁਤ ਗੂੜ੍ਹਾ ਰਿਸ਼ਤਾ ਹੈ। ਸਨੀ ਦੇ ਨਾਨਕੇ ਹਿਮਾਚਲ ਦੇ ਸਿਰਮੌਰ ਜ਼ਿਲੇ ''ਚ ਹੀ ਹਨ। ਸਨੀ ਦੀ ਮਾਂ ਸਿਰਮੌਰ ਦੀ ਹੀ ਰਹਿਣ ਵਾਲੀ ਸੀ। ਇਸ ਫਿਲਮ ਦੀ ਸ਼ੂਟਿੰਗ ਲਈ ਸਨੀ ਸਥਾਨਕ ਲੋਕਾਂ ਵਿਚਾਲੇ ਕਾਫੀ ਖੁਸ਼ੀ ਮਹਿਸੂਸ ਕਰ ਰਹੀ ਹੈ। ਫਿਲਮ ਦੀ ਯੁਨਿਟ ਨੂੰ ਆਸ ਹੈ ਕਿ ਸ਼ੂਟਿੰਗ ਦੌਰਾਨ ਇਥੇ ਬਰਫਬਾਰੀ ਹੋਵੇਗੀ ਅਤੇ ਬਰਫਬਾਰੀ ''ਚ ਹੀ ਫਿਲਮ ਦੇ ਬਹੁਤੇ ਦ੍ਰਿਸ਼ ਫਿਲਮਾਏ ਜਾਣੇ ਹਨ।