ਸੰਨੀ ਲਿਓਨ ਤੋਂ ਆਲੀਆ ਭੱਟ ਤੱਕ, PETA ਲਈ ਇਨ੍ਹਾਂ ਸਿਤਾਰਿਆਂ ਨੇ ਖਿੱਚਵਾਈਆਂ ਅਜਿਹੀਆਂ ਤਸਵੀਰਾਂ
09/03/2020 2:38:15 PM

ਮੁੰਬਈ (ਬਿਊਰੋ) - ਫਿਲਮੀ ਸਿਤਾਰੇ ਜਦੋਂ ਕਿਸੇ ਕਾਜ ਨੂੰ ਸਪੋਰਟ ਕਰਦੇ ਹਨ ਤਾਂ ਉਸ ਦਾ ਪ੍ਰਮੋਸ਼ਨ ਹਰ ਤਰ੍ਹਾਂ ਨਾਲ ਕਰਦੇ ਹਨ। ਗੱਲ ਜਦੋਂ ਜਾਨਵਰਾਂ ਦੀ ਸੁਰੱਖਿਆ ਦੀ ਕੀਤੀ ਜਾਂਦੀ ਹੋਵੇ ਫ਼ਿਰ ਕੀ ਹੀ ਕਹਿਣੇ ਨੇ ਇਹਨਾਂ ਸਿਤਾਰਿਆਂ ਦੇ। ਬਾਲੀਵੁੱਡ ਅਦਾਕਾਰਾ ਆਲੀਆ ਭੱਟ ਤੋਂ ਲੈ ਕੇ ਅਨੁਸ਼ਕਾ ਸ਼ਰਮਾ ਤੱਕ, ਆਪਣੇ ਪਾਲਤੂ ਜਾਨਵਰਾਂ ਨਾਲ ਪਿਆਰ ਦਿਖਾਉਂਦੀਆਂ ਅਕਸਰ ਹੀ ਨਜ਼ਰ ਆਉਂਦੀਆਂ ਹਨ। ਜਦੋਂ ਗੱਲ ਦੁਨੀਆ ਭਰ ਦੇ ਜਾਨਵਰਾਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਤਾਂ ਵੀ ਇਹ ਸਿਤਾਰੇ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਜਾਂਦੇ ਹਨ। ਅੱਜ ਅਸੀ ਤੁਹਾਨੂੰ ਕੁੱਝ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਨ, ਜਿਨ੍ਹਾਂ ਵਿਚ ਬਾਲੀਵੁੱਡ ਸਿਤਾਰਿਆਂ ਨੇ PETA ਦਾ ਸੁਪੋਰਟ ਕਰਨ ਲਈ ਖਿੱਚਵਾਈਆ ਹਨ।
ਸੰਨੀ ਲਿਓਨ ਨੇ ਪੇਟੇ ਦੇ ਕੈਂਪੇਨ ਦੇ ਲਈ ਆਪਣੇ ਪਤੀ ਡੈਨੀਅਲ ਵੈਬਰ ਨਾਲ ਇੱਕ ਹੌਟ ਅਤੇ ਸਿੰਜ਼ਲਿਗ ਫੋਟੋਸ਼ੂਟ ਕਰਵਾਇਆ।
ਇਸ ਤੋਂ ਪਹਿਲਾਂ ਸੰਨੀ ਲਿਓਨ ਪੇਟਾ ਦੇ ਲਈ ਕੁੱਝ ਇਸ ਅੰਦਾਜ ਵਿਚ ਫੋਟੋ ਸ਼ੂਟ ਵੀ ਕਰਵਾ ਚੁੱਕੀ ਹੈ।
ਆਲੀਆ ਭੱਟ ਅਤੇ ਉਨ੍ਹਾਂ ਦੀ ਬਿੱਲੀਆਂ ਦਾ ਕਨੈਕਸ਼ਨ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ ਵਿਚ ਤਾਂ ਦਿਸਦਾ ਹੀ ਹੈ। ਆਲੀਆ ਨੇ ਪੇਟੇ ਦੇ ਕੈਂਪੇਨ ਲਈ ਵੀ ਕੁੱਝ ਅਜਿਹਾ ਅੰਦਾਜ ਅਪਣਾਇਆ।
ਅਦਾਕਾਰਾ ਐਮੀ ਜੈਕਸਨ ਨੇ ਤਾਂ ਇਸ ਫੋਟੋਸ਼ੂਟ ਲਈ ਲਹੂ- ਲੁਹਾਨ ਤੱਕ ਕਰ ਲਿਆ। ਹਾਲਾਂਕਿ ਇਹ ਸਿਰਫ਼ ਇੱਕ ਫੋਟੋਸ਼ੂਟ ਲਈ ਕੀਤਾ ਗਿਆ ਮੇਕਅਪ ਹੈ ਪਰ ਮੈਸੇਜ ਤਾਂ ਤੁਸੀ ਸਮਝ ਹੀ ਗਏ ਹੋਵੋਗੇ।
ਵੈਜੀਟਰੀਅਨ ਖਾਣ ਦਾ ਪ੍ਰਮੋਸ਼ਨ ਕਰਦੀ ਅਦਾਕਾਰਾ ਲਾਰਾ ਦੱਤਾ ਆਪਣੇ ਆਪ ਹੀ ਪੱਤਿਆ ਦੇ ਅੰਦਾਜ਼ ਵਿਚ ਨਜ਼ਰ ਆ ਰਹੀ ਹੈ।
ਅਦਾਕਾਰ ਨੀਲ ਨਿਤਿਨ ਮੁਕੇਸ਼ ਇੱਥੇ ਹਾਥੀਆਂ ਦਾ ਸਪੋਰਟ ਕਰਦੇ ਹੋਏ ਅਤੇ ਉਨ੍ਹਾਂ ‘ਤੇ ਹੋਣ ਵਾਲੇ ਅੱਤਿਆਚਾਰ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ।
ਅਦਾਕਾਰਾ ਮੋਨਿਕਾ ਡੋਗਰਾ ਆਪਣੇ-ਆਪ ਹੀ ਮੁਰਗੀਆਂ ਨਾਲ ਬੱਝੀ ਨਜ਼ਰ ਆਈ।
ਸ਼ਾਹਿਦ ਕਪੂਰ ਪੇਟਾ ਕੈਂਪੇਨੇ ਵਿਚ ਵੈਜੀਟਰੀਅਨ ਫੂਡ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆਏ।
ਟੈਨਿਸ ਪਲੇਅਰ ਸਾਨੀਆ ਮਿਰਜਾ ਪੇਟੇ ਦੇ ਕੈਂਪੇਨ ਦੇ ਤਹਿਤ ਪਾਲਤੂ ਜਾਨਵਰਾਂ ਨੂੰ ਖਰੀਦਣ ਦੇ ਬਜਾਏ ਅਡੋਪਟ ਕਰਨ ਦੀ ਗੱਲ ਕਹਿੰਦੀ ਨਜ਼ਰ ਆਈ।