ਜ਼ਮੀਨ 'ਤੇ ਅਚਾਨਕ ਲੇਟਣ ਲੱਗੀ ਸੰਨੀ ਲਿਓਨ, ਕਾਰਨ ਪੁੱਛਣ 'ਤੇ ਅਦਾਕਾਰਾ ਨੇ ਦਿੱਤਾ ਇਹ ਜਵਾਬ (ਵੀਡੀਓ)

Saturday, Jul 24, 2021 - 10:09 AM (IST)

ਜ਼ਮੀਨ 'ਤੇ ਅਚਾਨਕ ਲੇਟਣ ਲੱਗੀ ਸੰਨੀ ਲਿਓਨ, ਕਾਰਨ ਪੁੱਛਣ 'ਤੇ ਅਦਾਕਾਰਾ ਨੇ ਦਿੱਤਾ ਇਹ ਜਵਾਬ (ਵੀਡੀਓ)

ਮੁੰਬਈ : ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਇਨ੍ਹੀਂ ਦਿਨੀਂ ਆਪਣੀ ਸਾਊਥ ਇੰਡੀਅਨ ਫ਼ਿਲਮ ‘ਸ਼ਿਰੋ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੌਰਾਨ ਸੰਨੀ ਲਗਾਤਾਰ ਫ਼ਿਲਮ ਦੇ ਸੈੱਟ ਤੋਂ ਆਪਣੀਆਂ ਕੁਝ ਮਜੇਦਾਰ ਵੀਡੀਓ ਇੰਸਟਾਗ੍ਰਾਮ ’ਤੇ ਸ਼ੇਅਰ ਕਰ ਰਹੀ ਹੈ। ਸੰਨੀ ਵੈਸੇ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਇੰਸਟਾਗ੍ਰਾਮ ’ਤੇ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਾਲ ਹੀ ’ਚ ਅਦਾਕਾਰਾ ਨੇ ਫਿਰ ਤੋਂ ਆਪਣੀ ਇਕ ਫਨੀ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ ਜਿਸ ’ਚ ਉਹ ਕੁਝ ਅਜਿਹਾ ਕਰਦੀ ਦਿਖਾਈ ਦੇ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਥੋੜ੍ਹੀ ਦੇਰ ਲਈ ਹੈਰਾਨ ਹੋ ਜਾਓਗੇ ਕਿ ਅਦਾਕਾਰਾ ਇਹ ਕਰ ਕੀ ਰਹੀ ਹੈ। ਵੀਡੀਓ ’ਚ ਅਦਾਕਾਰਾ ਜ਼ਮੀਨ ’ਤੇ ਅਚਾਨਕ ਲੇਟਦੀ ਦਿਖਾਈ ਦੇ ਰਹੀ ਹੈ। 

 
 
 
 
 
 
 
 
 
 
 
 
 
 
 

A post shared by Sunny Leone (@sunnyleone)


ਵੀਡੀਓ ’ਚ ਦਿਖ ਰਿਹਾ ਹੈ ਕਿ ਸੰਨੀ ਨੇ ਸਫੇਦ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਅਦਾਕਾਰਾ ਜ਼ਮੀਨ ’ਤੇ ਲੇਟ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਇਕ ਦੋਸਤ ਉਨ੍ਹਾਂ ਦੀ ਵੀਡੀਓ ਰਿਕਾਰਡ ਕਰ ਰਹੀ ਹੈ। ਵੀਡੀਓ ਰਿਕਾਰਡ ਕਰਦੇ ਹੋਏ ਉਨ੍ਹਾਂ ਦੀ ਦੋਸਤ ਪੁੱਛਦੀ ਹੈ, ‘ਸੰਨੀ ਇਹ ਕੀ ਕਰ ਰਹੀ ਏ?’ ਇਸ ’ਤੇ ਅਦਾਕਾਰਾ ਜਵਾਬ ਦਿੰਦੀ ਹੈ ‘ਪ੍ਰੋਡਕਸ਼ਨ ਦਾ ਪੈਸਾ ਸੇਵ ਕਰ ਰਹੀ ਹਾਂ।’ ਇਸ ਤੋਂ ਬਾਅਦ ਅਦਾਕਾਰਾ ਕਿਸੇ ਪਾਊਡਰ ਦੀ ਗੱਲ ਕਰਦੀ ਹੈ’ ਅਤੇ ਫਿਰ ਉੱਠ ਕੇ ਖੜ੍ਹੀ ਹੋ ਜਾਂਦੀ ਹੈ।’ ਸੰਨੀ ਇਸ ਵੀਡੀਓ ’ਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ। ਵੀਡੀਓ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ, ‘ਕੰਮ ’ਤੇ ਇਕ ਆਮ ਦਿਨ।


author

Aarti dhillon

Content Editor

Related News