ਸੰਨੀ ਲਿਓਨ ਦਾ ਪਤੀ 1 ਸਾਲ 'ਚ ਝੱਲ ਚੁੱਕਿਆ ਇਸ ਬੀਮਾਰੀ ਦੇ ਕਈ ਅਟੈਕ, ਬਿਆਨ ਕੀਤਾ ਦਰਦ

Saturday, Jun 05, 2021 - 04:01 PM (IST)

ਸੰਨੀ ਲਿਓਨ ਦਾ ਪਤੀ 1 ਸਾਲ 'ਚ ਝੱਲ ਚੁੱਕਿਆ ਇਸ ਬੀਮਾਰੀ ਦੇ ਕਈ ਅਟੈਕ, ਬਿਆਨ ਕੀਤਾ ਦਰਦ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਅਤੇ ਡੇਨੀਅਲ ਵੇਬਰ ਦੀ ਜੋੜੀ ਲੋਕਾਂ ਦੇ ਮਨਪਸੰਦ ਜੋੜਿਆਂ ਵਿਚੋਂ ਇਕ ਹੈ। ਸੰਨੀ ਲਿਓਨ ਅਤੇ ਡੇਨੀਅਨ ਕੋਰੋਨਾ ਮਹਾਮਾਰੀ ਦੌਰਾਨ ਆਪਣੇ ਤਿੰਨ ਬੱਚਿਆਂ ਦੀ ਪੂਰੇ ਸੁਚੇਤ ਹੋ ਕੇ ਦੇਖ-ਰੇਖ ਕਰ ਰਹੇ ਹਨ। ਇਸ ਕੋਰੋਨਾ ਕਾਲ ਵਿਚ ਆਪਣੀ ਪ੍ਰੋਫੈਸ਼ਨਲ ਲਾਈਫ਼ ਨਾਲ ਬੱਚਿਆਂ ਦੀ ਦੇਖਭਾਲ ਇਕ ਵੱਡੀ ਚੁਣੌਤੀ ਹੈ। ਇਸ ਲਈ ਸੰਨੀ ਦੇ ਪਤੀ ਡੇਨੀਅਲ ਨੇ ਬਿਹਤਰੀਨ ਸ਼ੁਰੂਆਤ ਕੀਤੀ। ਉਹ ਸੋਸ਼ਲ ਮੀਡੀਆ 'ਤੇ ਸਕਾਰਾਤਮਕਤਾ (ਪਾਜ਼ੀਟਿਵਿਟੀ) ਵਾਲੀਆਂ ਕਹਾਣੀਆਂ ਨੂੰ ਲਗਾਤਾਰ ਸਾਂਝਾ ਕਰ ਰਿਹਾ ਹੈ ਪਰ ਇਸ ਦੌਰਾਨ ਉਸ ਨੇ ਖ਼ੁਦ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Daniel "Dirrty" Weber (@dirrty99)

ਕਈ ਵਾਰ ਹੋਏ ਇਸ ਬੀਮਾਰੀ ਦਾ ਸ਼ਿਕਾਰ
ਸੋਸ਼ਲ ਮੀਡੀਆ 'ਤੇ ਡੇਨੀਅਲ ਨੇ ਪੈਰੇਂਟਿੰਗ ਤੋਂ ਲੈ ਕੇ ਆਪਣੀ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਪਰ ਇਸ ਦੌਰਾਨ ਉਸ ਨੇ ਦੱਸਿਆ ਕਿ ਇਸ ਮਹਾਮਾਰੀ ਦੌਰਾਨ ਉਹ ਘੱਟੋ-ਘੱਟ 100 ਵਾਰ ਚਿੰਤਾ ਦਾ ਸ਼ਿਕਾਰ ਹੋ ਚੁੱਕਿਆ ਹੈ।  ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਡੇਨੀਅਲ ਨੇ ਕਿਹਾ, ''ਮੈਂ ਕੋਰੋਨਾ ਕਾਲ ਦੌਰਾਨ 100 ਵਾਰ ਚਿੰਤਾ ਦਾ ਸ਼ਿਕਾਰ ਹੋਇਆ ਸੀ। ਮੇਰੇ ਆਪਣੇ ਲੋਕ ਪਾਜ਼ੇਟਿਵ ਸਨ, ਬਿਮਾਰ ਸਨ। ਮੈਂ ਪਿਛਲੇ 17 ਮਹੀਨਿਆਂ ਤੋਂ ਨਿਊਯਾਰਕ 'ਚ ਰਹਿ ਰਹੇ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕਿਆ। ਮੈਂ ਬਿਲਕੁਲ ਦੂਜੇ ਲੋਕਾਂ ਵਾਂਗ ਹਾਂ। ਮੈਂ ਵੀ ਇਨਸਾਨ ਹਾਂ ਅਤੇ ਜੇ ਕੋਈ ਆਖੇ ਕਿ ਇਸ ਮਹਾਮਾਰੀ 'ਚ ਕੋਈ ਡਰ ਨਹੀਂ ਹੈ, ਤਾਂ ਉਹ ਝੂਠ ਬੋਲ ਰਿਹਾ ਹੈ। ਇਹ ਸਿਰਫ਼ ਸੰਭਵ ਨਹੀਂ ਹੈ ਕਿਉਂਕਿ ਇਹ ਪੈਸਿਆਂ ਬਾਰੇ ਨਹੀਂ ਹੈ ਕਿ ਤੁਸੀਂ ਕਿੰਨੇ ਅਮੀਰ ਹੋ। ਇਹ ਬਚਾਅ ਦਾ ਸਵਾਲ ਹੈ, ਜਿਨ੍ਹਾਂ ਕੋਲ ਬਹੁਤ ਸਾਰਾ ਪੈਸਾ ਹੈ ਉਹ ਵੀ ਮਰ ਰਹੇ ਹन। ਅਸੀਂ ਸਾਰੇ ਚਿੰਤਾ ਦਾ ਸ਼ਿਕਾਰ ਹੋਏ। ਅਸੀਂ ਸਾਰੇ ਆਪਣੇ ਆਪ ਨੂੰ ਅਤੇ ਆਪਣਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।''

 
 
 
 
 
 
 
 
 
 
 
 
 
 
 
 

A post shared by Daniel "Dirrty" Weber (@dirrty99)

ਕਿਉਂ ਕੀਤੀ ਇਹ ਨਵੀਂ ਪਹਿਲ 
ਆਪਣੀ ਇਸ ਸਕਾਰਾਤਮਕ ਦੀ ਪਹਿਲ ਬਾਰੇ ਡੇਨੀਅਲ ਨੇ ਕਿਹਾ, ''ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ 'ਚ ਹਰ ਪਾਸੇ ਹਫੜਾ-ਦਫੜੀ ਮੱਚ ਗਈ ਸੀ, ਜੋ ਕਿ ਬਹੁਤ ਮਾੜੀ ਸੀ। ਮੈਂ ਬਸ ਮਦਦ ਕਰਨਾ ਚਾਹੁੰਦਾ ਸੀ। ਪੈਸੇ ਦੀ ਮਦਦ ਕਰਨ ਤੋਂ ਇਲਾਵਾ ਲੋਕਾਂ ਨੂੰ ਉਮੀਦ ਦੇਣਾ ਵੀ ਬਹੁਤ ਮਹੱਤਵਪੂਰਨ ਕੰਮ ਸੀ। ਉਮੀਦ ਛੱਡ ਚੁੱਕੇ ਲੋਕਾਂ ਨੂੰ ਵਾਪਸ ਜ਼ਿੰਦਗੀ ਦਾ ਰਾਹ ਦਿਖਾਉਣਾ ਇੱਕ ਮਨੁੱਖੀ ਕਦਮ ਸੀ, ਜੋ ਮੈਂ ਕਰਨਾ ਚਾਹੁੰਦਾ ਹਾਂ।''

 
 
 
 
 
 
 
 
 
 
 
 
 
 
 
 

A post shared by Daniel "Dirrty" Weber (@dirrty99)


author

sunita

Content Editor

Related News